ਟਵੀਟ ਕਰਨ ਤੋਂ ਪਹਿਲਾਂ ਭਾਰਤ ਦੇ ਨਵੇਂ IT ਨਿਯਮ ਜ਼ਰੂਰ ਜਾਣ ਲਓ
ਪ੍ਰਕਾਸ਼ਿਤ
ਭਾਰਤ ਸਰਕਾਰ ਤੇ ਟਵਿੱਟਰ ਵਿਚਾਲੇ ਟਕਰਾਅ ਖ਼ਤਮ ਹੁੰਦਾ ਨਹੀਂ ਦਿਖਾਈ ਦੇ ਰਿਹਾ। ਭਾਰਤ ਦੇ ਨਵੇਂ IT ਨਿਯਮ ਹਾਲੇ ਤੱਕ ਟਵਿੱਟਰ ਨੇ ਲਾਗੂ ਨਹੀਂ ਕੀਤੇ। ਨਤੀਜਾ ਇਹ ਨਿਕਲਿਆ ਕਿ ਟਵਿੱਟਰ ਤੋਂ ‘ਇੰਟਰਮੀਡੀਏਰੀ ਯਾਨੀ ਵਿਚੋਲਗੀ’ਕਰਨ ਵਾਲੇ ਪਲੇਟਫਾਰਮ ਦਾ ਦਰਜਾ ਖੁੱਸ ਗਿਆ।
ਇਸ ਦੀ ਮਿਸਾਲ ਯੂਪੀ ਦੇ ਗਾਜ਼ੀਆਬਾਦ ’ਚ ਇੱਕ ਬਜ਼ੁਰਗ ਨਾਲ ਕੁੱਟਮਾਰ ਤੇ ਬਦਸਲੂਕੀ ਦੇ ਮਾਮਲੇ ’ਚ ਕੁਝ ਪੱਤਰਕਾਰਾਂ ਸਣੇ ਟਵਿੱਟਰ ’ਤੇ ਵੀ ਕੇਸ ਦਰਜ ਹੋਇਆ। ਪੁਲਿਸ ਅਨੁਸਾਰ ਇਨ੍ਹਾਂ ਦੀਆਂ ਟਵਿੱਟਰ ਪੋਸਟਾਂ ਦਾ ਮਕਸਦ ਭਾਈਚਾਰਕ ਸਾਂਝ ਨੂੰ ਵਿਗਾੜਨਾ ਸੀ।
ਨਵੇਂ ਨਿਯਮਾਂ ਮੁਤਾਬਕ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਭਾਰਤ ’ਚ ਆਪਣੇ ਗਰੀਵਾਂਸ ਰਿਡਰੈਸਲ ਅਫਸਰ, ਨੋਡਲ ਅਫਸਰ ਤੇ ਚੀਫ਼ ਕੰਪਲਾਇੰਸ ਅਫਸਰ ਨਿਯੁਕਤ ਕਰੇ। ਇਸ ਲਈ 26 ਮਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਟਵਿੱਟਰ ਨੂੰ ਛੱਡ ਕੇ ਬਾਕੀ ਕੰਪਨੀਆਂ ਨੇ ਨਿਯਮਾਂ ਦੀ ਪਾਲਣਾ ਕੀਤੀ।
ਇਸ ਸਬੰਧ ਵਿੱਚ ਅਸੀਂ ਸਾਈਬਰ ਕਾਨੂੰਨਾਂ ਦੇ ਮਾਹਿਰ, ਕਾਰਕੁਨ ਤੇ ਟਵਿੱਟਰ ਯੂਜ਼ਰਜ਼ ਨਾਲ ਗੱਲ ਕੀਤੀ ਹੈ।