ਡੁੱਬਦੇ ਜਹਾਜ਼ ਤੋਂ 16 ਲੋਕਾਂ ਨੂੰ ਕਿਵੇਂ ਬਚਾਇਆ ਗਿਆ

ਵੀਡੀਓ ਕੈਪਸ਼ਨ, ਡੁੱਬਦੇ ਜਹਾਜ਼ ਤੋਂ 16 ਲੋਕਾਂ ਨੂੰ ਕਿਵੇਂ ਬਚਾਇਆ ਗਿਆ
ਪ੍ਰਕਾਸ਼ਿਤ

ਰੈਸਕਿਊ ਆਪਰੇਸ਼ਨ ਦੀਆਂ ਇਹ ਤਸਵੀਰਾਂ ਮਹਾਰਾਸ਼ਟਰ ਦੇ ਰੇਵਦੰਦਾ ਦੀਆਂ ਹਨ। ਭਾਰਤੀ ਕੋਸਟ ਗਾਰਡ ਜਹਾਜ਼ ’ਤੇ ਮੌਜੂਦ 16 ਲੋਕਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ।

17 ਜੂਨ ਨੂੰ ਕਾਰਗੋ ਜਹਾਜ਼ MV Mangalam ਡੁੱਬਣ ਲੱਗਾ। ਖ਼ਬਰ ਮਿਲਦਿਆਂ ਹੀ ਕੋਸਟ ਗਾਰਡ ਦਾ ਜਹਾਜ਼ ਤੇ ਹੈਲੀਕਾਪਟਰ ਮੌਕੇ ’ਤੇ ਪਹੁੰਚੇ।

ਕਾਫੀ ਮੁਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਬਚਾਉਣ ਵਿੱਚ ਕਾਮਯਾਬੀ ਮਿਲੀ। ਬਚਾਏ ਗਏ ਲੋਕ ਜੇਰੇ ਇਲਾਜ ਹਨ ਅਤੇ ਖ਼ਤਰੇ ਤੋਂ ਬਾਹਰ ਹਨ। ਜਹਾਜ਼ ਵਿੱਚ ਪਾਣੀ ਵੜਨ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ ਹੈ।

ਵੀਡੀਓ – Indian Coast Guard

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)