ਕਿਸਾਨ ਅੰਦੋਲਨ ਬਾਰੇ ਭਾਜਪਾ ਆਗੂ ਅਨਿਲ ਜੋਸ਼ੀ: ਪੰਜਾਬ BJP ਦੇ ਆਗੂ ਪੰਜਾਬ ਦਾ ਦਿਲੋਂ ਹਿਤ ਕਰਨ, ਕੁਰਸੀ ਦਾ ਲਾਲਚ ਛੱਡਣ ਤੇ ਕੇਂਦਰ ਨਾਲ ਗੱਲ ਕਰਨ
ਪ੍ਰਕਾਸ਼ਿਤ
ਪੰਜਾਬ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਕਿਸਾਨਾਂ ਦੇ ਮੁੱਦੇ 'ਤੇ ਆਪਣੀ ਹੀ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਹਨ।
ਬੀਬੀਸੀ ਪੰਜਾਬੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ ਹੈ।
ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਆਗੂਆਂ 'ਤੇ ਸਵਾਲ ਚੁੱਕੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਐਡਿਟ- ਰਾਜਨ ਪਪਨੇਜਾ