ਕੋਰੋਨਾਵਾਇਰਸ: 'ਅਸੀਂ ਮੌਤ ਦੇ ਬੇਹੱਦ ਕਰੀਬ ਪਹੁੰਚ ਚੁੱਕੇ ਮਰੀਜ਼ 'ਚ ਉਮੀਦ ਜਗਾਉਣ ਲਈ ਉਸ ਨਾਲ ਗੱਲ ਕਰਦੇ ਹਾਂ', ਜਾਣੋ ਇੱਕ ਨਰਸ ਦੀ ਕਹਾਣੀ

ਵੀਡੀਓ ਕੈਪਸ਼ਨ, ਅਸੀਂ ਮੌਤ ਦੇ ਬੇਹੱਦ ਕਰੀਬ ਪਹੁੰਚ ਚੁੱਕੇ ਮਰੀਜ਼ 'ਚ ਉਮੀਦ ਜਗਾਉਣ ਲਈ ਉਸ ਨਾਲ ਗੱਲ ਕਰਦੇ ਹਾਂ-ਨਰਸ ਦੀ ਕਹਾਣੀ
ਪ੍ਰਕਾਸ਼ਿਤ

ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਨਰਸ ਆਪਣੀ ਡਿਊਟੀ ਦਾ ਤਜ਼ਰਬਾ ਸਾਂਝਾ ਕਰ ਰਹੀ ਹੈ ਕਿ ਕਿਵੇਂ ਤਮਾਮ ਚੁਣੌਤੀਆਂ ਦੇ ਬਵਜੂਦ ਉਹ ਮਰੀਜ਼ ਦੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਮਕਸਦ ਨੂੰ ਹਮੇਸ਼ਾ ਯਾਦ ਰੱਖਦੇ ਹਨ।

ਨਰਸ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਪੀਪੀਈ ਕਿਟ ਪਾ ਕੇ ਕਈ ਘੰਟੇ ਕੰਮ ਕਰਨਾ ਪੈਂਦਾ ਸੀ। ਉਨ੍ਹਾਂ ਮੁਤਾਬਕ ਇੰਝ ਲਗਦਾ ਸੀ ਜਿਵੇਂ ਪੌਲੀਥੀਨ ਪਾ ਕੇ ਕੰਮ ਕਰ ਰਹੇ ਹੋਣ।

ਰਿਪੋਰਟ- ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)