ਹਜ਼ੂਰ ਸਾਹਿਬ ਵਿੱਚ ਪੁਲਿਸ ਤੇ ਸਿੱਖ ਸ਼ਰਧਾਲੂਆਂ ਵਿਚਾਲੇ ਝੜਪ ਦੇ ਇਹ ਕਾਰਨ ਸਨ
ਪ੍ਰਕਾਸ਼ਿਤ
ਹਜ਼ੂਰ ਸਾਹਿਬ ਤੋਂ ਹੋਲਾ ਮਹੱਲਾ ਮੌਕੇ ਹਰ ਸਾਲ ਹੱਲਾ ਬੋਲ ਨਾਂ ਦੀ ਯਾਤਰਾ ਕੱਢੀ ਜਾਂਦੀ ਹੈ ਇਸ ਸਾਲ ਕੋਰੋਨਾਵਾਇਰਸ ਕਾਰਨ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਸੀ
ਪੁਲਿਸ ਤੇ ਗੁਰਦੁਆਰਾ ਪ੍ਰਸ਼ਾਸਨ ਨੇ ਆਪਸੀ ਸਮਝੌਤੇ ਤਹਿਤ ਯਾਤਰਾ ਨੂੰ ਗੁਰੁਦਆਰੇ ਦੇ ਅੰਦਰ ਹੀ ਕੱਢਣ ਦਾ ਫੈਸਲਾ ਕੀਤਾ ਸੀ ਪਰ ਸਿੱਖ ਸ਼ਰਧਾਲੂਆਂ ਦੇ ਗੁੱਟਾਂ ਵਿਚਾਲੇ ਮਤਭੇਦ ਹੋ ਗਿਆ। ਕੁਝ ਸਿੱਖ ਯਾਤਰਾ ਗੁਰਦੁਆਰੇ ਦੇ ਬਾਹਰ ਤੱਕ ਕੱਢਣਾ ਚਾਹੁੰਦੇ ਹਨ।
ਪੁਲਿਸ ਨੇ ਗੁਰਦੁਆਰੇ ਦੇ ਬਾਹਰ ਬੈਰੀਕੇਡ ਲਗਾਏ ਸਨ ਜਿਸ ਨੂੰ ਸ਼ਰਧਾਲੂਆਂ ਨੇ ਤੋੜ ਦਿੱਤਾ ਤੇ ਬਾਹਰ ਆ ਗਏ।