ਲੌਕਡਾਊਨ ਦੀ ਪੀੜ ਹਾਸੇ ਪਿੱਛੇ ਲੁਕਾਉਣ ਵਾਲਾ ਬੰਦਾ
ਪ੍ਰਕਾਸ਼ਿਤ
ਭਾਰਤ ’ਚ 24 ਮਾਰਚ 2020 ਨੂੰ ਕੋਰੋਨਾਵਾਇਰਸ ਕਾਰਨ ਪਹਿਲਾ ਲੌਕਡਾਊਨ ਲੱਗਿਆ ਸੀ। ਇਹ ਲੌਕਡਾਊਨ ਕਈ ਵਾਰ ਵਧਾਇਆ ਗਿਆ ਅਤੇ ਇਸ ਨਾਲ ਲੋਕਾਂ ਦੀ ਜ਼ਿੰਦਗੀ ਕਾਫ਼ੀ ਪ੍ਰਭਾਵਿਤ ਹੋਈ।
ਲੱਖਾਂ ਲੋਕ ਬੇਰੁਜ਼ਗਾਰ ਹੋਏ, ਆਰਥਿਕਤਾ ਪਟੜੀ ਤੋਂ ਉਤਰ ਗਈ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਾਮਿਆਂ ਦੀ ਹਿਜਰਤ ਵੀ ਹੋਈ। ਛੋਟੇ-ਮੋਟੇ ਕੰਮ ਕਰਨ ਵਾਲੇ ਤੇ ਦਿਹਾੜੀਦਾਰ ਮਜ਼ਦੂਰ ਭੁਖਮਰੀ ਦੀ ਕਗਾਰ ’ਤੇ ਪਹੁੰਚ ਗਏ ਸਨ।
ਇਸੇ ਦੌਰ ’ਚ ਬਹਿਰੂਪੀਆ ਬਣ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਇਨ੍ਹਾਂ ਲੋਕਾਂ ਨੇ ਵੀ ਔਖਾ ਸਮਾਂ ਦੇਖਿਆ। ਇਹ ਕਲਾਕਾਰ ਰੋਹਤਕ ਦੀ ਐੱਮਡੀਯੂ ਯੂਨੀਵਰਸਿਟੀ ’ਚ ਹੋਏ ਇੱਕ ਸਮਾਗਮ ਦੌਰਾਨ ਪਹੁੰਚੇ ਸਨ।
(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)