ਮੋਗਾ ਦੇ ਗੁਰਮੀਤ ਸਿੰਘ ਨੂੰ ਵਾਤਾਵਰਣ ਵਾਲੇ 'ਬਾਬਾ ਜੀ' ਕਿਉਂ ਕਿਹਾ ਜਾਂਦਾ ਹੈ
ਪ੍ਰਕਾਸ਼ਿਤ
ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਗੁਰਮੀਤ ਸਿੰਘ ਨੂੰ ਵਾਤਾਵਰਣ ਵਾਲੇ ‘ਬਾਬਾ ਜੀ’ ਕਿਹਾ ਜਾਂਦਾ ਹੈ। ਮੋਗਾ ਦੇ ਕਈ ਪਿੰਡਾਂ ਵਿੱਚ ਉਹ ਡੇਢ ਲੱਖ ਬੂਟੇ ਲਾ ਚੁੱਕੇ ਹਨ।
ਉਹ ਆਪਣੇ ਖੇਤਾਂ ’ਚ ਛਾਂਦਾਰ, ਫਲਦਾਰ ਤੇ ਫੁੱਲਾਂ ਵਾਲੇ ਬੂਟੇ ਲਾਉਂਦੇ ਆ ਰਹੇ ਹਨ।
ਉਹ ਨੌਜਵਾਨਾਂ ਅਤੇ ਬੱਚਿਆਂ ਨੂੰ ਜੈਵਿਕ ਖੇਤੀ ਨਾਲ ਜੋੜਨ ਲਈ ਜਾਗਰੂਕ ਕਰ ਰਹੇ ਹਨ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਰਾਜਨ ਪਪਨੇਜਾ