ਕਿਸਾਨ ਅੰਦੋਲਨ: ਇੱਥੇ ਕਿਸਾਨਾਂ ਨੇ 169ਵੇਂ ਦਿਨ ਧਰਨਾ ਕੀਤਾ ਖ਼ਤਮ, ਰੇਲਾਂ ਮੁੜ ਬਹਾਲ

ਵੀਡੀਓ ਕੈਪਸ਼ਨ, ਕਿਸਾਨਾਂ ਨੇ ਰੇਲਵੇ ਟਰੈਕ ਤੋਂ ਖ਼ਤਮ ਕੀਤਾ ਧਰਨਾ, ਟਰੇਨਾਂ ਮੁੜ ਬਹਾਲ
ਪ੍ਰਕਾਸ਼ਿਤ

ਰੇਲਵੇ ਟਰੈਕ ਤੋਂ ਕਿਸਾਨਾਂ ਦਾ ਧਰਨਾ ਚੁੱਕੇ ਜਾਣ ਤੋਂ ਬਾਅਦ 11 ਮਾਰਚ ਸ਼ਾਮ ਤੋਂ ਹੀ ਪੈਸੰਜਰ ਟਰੇਨਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਸ ਕਾਰਨ ਯਾਤਰੀ ਤਾਂ ਖੁਸ਼ ਹਨ ਅਤੇ ਨਾਲ ਹੀ ਕੁਲੀ ਵੀ ਕਾਫ਼ੀ ਖੁਸ਼ ਹਨ। ਉਨ੍ਹਾਂ ਦਾ ਕੰਮਕਾਜ ਪਿਛਲੇ ਛੇ ਮਹੀਨਿਆਂ ਤੋਂ ਠੱਪ ਸੀ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਫਿਲਹਾਲ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਯਾਤਰੀ ਗੱਡੀਆਂ ਚੱਲ ਰਹੀਆਂ ਹਨ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।