ਪਿੰਡ-ਪਿੰਡ ਖੇਡੀ ਜਾਂਦੀ ਕਬੱਡੀ ’ਚ ਕੁੜੀਆਂ ਦੀ ਭਾਗੀਦਾਰੀ ਕਿਵੇਂ ਵਧੀ

ਵੀਡੀਓ ਕੈਪਸ਼ਨ, ਕੀ ਰਵਾਇਤੀ ਲੋਕਪ੍ਰਿਅਤਾ ਵੀ ਕਬੱਡੀ ਵੱਲ ਔਰਤਾਂ ਦੇ ਰੁਝਾਨ ਦਾ ਇੱਕ ਕਾਰਨ ਹੈ?
ਪ੍ਰਕਾਸ਼ਿਤ

ਕਬੱਡੀ ਭਾਰਤ ਦੀਆਂ ਔਰਤਾਂ ਲਈ ਨਵੀਆਂ ਸੰਭਾਵਨਾਵਾਂ ਨਾਲ ਭਰੀ ਖੇਡ ਹੈ। ਲੰਘੇ ਸਾਲ 2020 ਵਿੱਚ ਬੀਬੀਸੀ ਨੇ ਇੱਕ ਰਿਸਰਚ ਵਿੱਚ ਦੇਖਿਆ ਕਿ ਕਬੱਡੀ ’ਚ ਔਰਤਾਂ ਤੇ ਮਰਦਾਂ ਦੀ ਹਿੱਸੇਦਾਰੀ ’ਚ ਅਸਮਾਨਤਾ ਬਾਕੀ ਖੇਡਾਂ ਦੇ ਮੁਕਾਬਲੇ ਘੱਟ ਹੈ। ਪਰ ਅਜਿਹਾ ਕਿਉਂ?

ਅਜਿਹੇ ਕੀ ਕਾਰਨ ਹਨ ਜੋ ਭਾਰਤੀ ਔਰਤਾਂ ਨੂੰ ਕਬੱਡੀ ਵੱਲ ਖਿੱਚਦੇ ਹਨ। ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਪਹਿਲ ਦੇ ਤਹਿਤ ਸਾਡੇ ਪੱਤਰਕਾਰਾਂ ਜਾਨ੍ਹਵੀ ਮੂਲੇ ਅਤੇ ਦਲਜੀਤ ਅਮੀ ਨੇ ਇਹੀ ਜਾਣਨ ਦੀ ਕੋਸ਼ਿਸ਼ ਕੀਤੀ।

(ਕੈਮਰਾ – ਸ਼ਾਹੀਦ ਸ਼ੇਖ਼, ਕੇਂਜ-ਉਲ-ਮੁਨੀਰ, ਮੰਗਲਜੀਤ ਸਿੰਘ) (ਐਡਿਟਿੰਗ- ਕੇਂਜ-ਉਲ ਮੁਨੀਰ)

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)