'ਪੱਗੜੀ ਸੰਭਾਲ ਦਿਵਸ' ਮੌਕੇ ਉਗਰਾਹਾਂ ਅਤੇ ਰਾਜੇਵਾਲ ਕੀ ਬੋਲੇ
ਪ੍ਰਕਾਸ਼ਿਤ
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਤੇ ਹਰਿਆਣਾ ’ਚ ‘ਪੱਗੜੀ ਸੰਭਾਲ’ ਦਿਵਸ ਮਨਾਇਆ ਗਿਆ।
‘ਪੱਗੜੀ ਸੰਭਾਲ ਜੱਟਾਂ’ ਮੁਹਿੰਮ ਦੇ ਬਾਨੀ ਅਜੀਤ ਸਿੰਘ ਦਾ ਅੱਜ ਜਨਮ ਦਿਹਾੜਾ ਹੈ। ਸਿਰਸਾ ਵਿੱਚ ਇਸ ਮੌਕੇ ਕਈ ਕਿਸਾਨ ਆਗੂ ਅਤੇ ਪੰਜਾਬੀ ਗਾਇਕ ਇਕੱਠੇ ਹੋਏ। ਜੀਂਦ ਵਿੱਚ ਇਸ ਪ੍ਰੋਗਰਾਮ ’ਚ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ’ਤੇ ਕੱਥੂਨੰਗਲ ਟੋਲ ਪਲਾਜ਼ਾਂ ’ਤੇ
ਕਿਸਾਨਾਂ ਨੇ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਇਆ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦਾ ਸੰਦੇਸ਼ ਦਿੱਤਾ।
ਰਿਪੋਰਟ- ਗੁਰਪ੍ਰੀਤ ਚਾਵਲਾ, ਸਤ ਸਿੰਘ ਅਤੇ ਪ੍ਰਭੂ ਦਿਆਲ
ਐਡਿਟ- ਸੁਮਿਤ ਵੈਦ
