ਦੁਬਈ ਦੀ ਰਾਜਕੁਮਾਰੀ ਲਤੀਫ਼ਾ ਜਿਸ ਨੇ ਆਪਣੇ ਪਿਤਾ ’ਤੇ ਉਸ ਨੂੰ ਕੈਦੀ ਬਨਾਉਣ ਦੇ ਇਲਜ਼ਾਮ ਲਾਏ ਹਨ
ਪ੍ਰਕਾਸ਼ਿਤ
ਦੁਬਈ ਦੇ ਸ਼ਾਸਕ ਦੀ ਬੇਟੀ ਪ੍ਰਿੰਸਿਜ਼ ਲਤੀਫ਼ਾ ਅਲ ਮਕਤੂਮ ਨੇ 2018 ਵਿੱਚ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਨੂੰ ਬਾਅਦ ਵਿੱਚ ਫੜ ਲਿਆ ਗਿਆ ਸੀ।
ਉਨ੍ਹਾਂ ਨੇ ਇਸ ਤੋਂ ਬਾਅਦ ਆਪਣੇ ਦੋਸਤਾਂ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ 'ਤੇ ਉਨ੍ਹਾਂ ਨੂੰ 'ਬੰਧਕ' ਬਣਾਉਣ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ।
ਪ੍ਰਿੰਸਿਜ਼ ਲਤੀਫ਼ਾ ਦੀ ਇਹ ਵੀਡੀਓ ਫੁਟੇਜ ਬੀਬੀਸੀ ਪੈਨੋਰਮਾ ਨੂੰ ਮਿਲੀ ਹੈ। ਇਸ ਵਿੱਚ ਉਹ ਕਹਿ ਰਹੇ ਹਨ ਕਿ ਕਿਸ਼ਤੀ 'ਚ ਭੱਜਣ ਦੌਰਾਨ ਕਮਾਂਡੋਆਂ ਨੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ ਉਨ੍ਹਾਂ ਨੂੰ ਹਿਰਾਸਤੀ ਕੇਂਦਰ ਵਿੱਚ ਲਿਜਾਇਆ ਗਿਆ।
