ਲਿੱਜਤ ਪਾਪੜ: 1959 ਵਿੱਚ ਸ਼ੁਰੂ ਹੋਇਆ ਕੰਮ ਕਿਵੇਂ ਬ੍ਰਾਂਡ ਬਣ ਗਿਆ
ਪ੍ਰਕਾਸ਼ਿਤ
ਗੁਜਰਾਤ ਵਿੱਚ ਔਰਤਾਂ ਵੱਲੋਂ ਬਣਾਏ ਜਾਂਦੇ ਪਾਪੜ ਨਾ ਸਿਰਫ ਦੇਸ਼ ਵਿਚ, ਬਲਕਿ ਵਿਦੇਸ਼ਾਂ ਵਿਚ ਵੀ ਮਸ਼ਹੂਰ ਹਨ। ਸ਼ੁਰੂਆਤ ਸਿਰਫ ਸੱਤ ਔਰਤਾਂ ਵਲੋਂ ਕੀਤੀ ਗਈ ਸੀ ਜੋ ਕਿ ਇੱਕ ਸਫਲ ਬਿਜ਼ਨਸ ਮਾਡਲ ਬਣ ਗਿਆ।
ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ 80 ਰੁਪਏ ਦਾ ਕਰਜ਼ਾ ਲਿਆ ਗਿਆ। ਉਰਦ ਦਾਲ ਦਾ ਆਟਾ, ਹਿੰਗ ਅਤੇ ਹੋਰ ਸਮਾਨ ਖਰੀਦਿਆ ਅਤੇ ਇਸ ਤਰ੍ਹਾਂ ਲਿੱਜਤ ਪਾਪੜ ਦੀ ਸ਼ੁਰੂਆਤ ਹੋਈ।
ਅੱਜ ਭਾਰਤ ਵਿੱਚ ਲਿੱਜਤ ਪਾਪੜ ਦੀਆਂ 88 ਦੇ ਕਰੀਬ ਸ਼ਾਖਾਵਾਂ ਹਨ ਜਿਥੇ ਲਗਭਗ 45000 ਔਰਤਾਂ ਕੰਮ ਕਰ ਰਹੀਆਂ ਹਨ।
