ਕਿਸਾਨ ਅੰਦੋਲਨ 'ਚ ਪਕੌੜਿਆਂ, ਭਟੂਰਿਆਂ ਤੋਂ ਬਾਅਦ ਝੰਡਿਆਂ ਦਾ ਲੰਗਰ
ਪ੍ਰਕਾਸ਼ਿਤ
ਬਰਨਾਲਾ ਦੇ ਇੱਕ ਏਸੀ ਮਕੈਨਿਕ ਅਤੇ ਉਨ੍ਹਾਂ ਦੇ ਕੁਝ ਦੋਸਤਾਂ ਵੱਲੋਂ ਝੰਡਿਆਂ ਦਾ ਲੰਗਰ ਲਗਾ ਕੇ ਕਿਸਾਨੀ ਅੰਦੋਲਨ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ।
ਜਗਤਾਰ ਸਿੰਘ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਝੰਡੇ ਵੰਡ ਰਹੇ ਹਨ। ਪੰਜਾਬ ਤੋਂ ਇਲਾਵਾ ਉਹ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਵੀ ਝੰਡੇ ਵੰਡ ਕੇ ਆਏ ਹਨ।
ਉਹ ਜਥੇਬੰਦੀਆਂ ਨੂੰ ਵੀ ਮੁਫ਼ਤ ਵਿੱਚ ਝੰਡੇ ਬਣਾ ਕੇ ਦਿੰਦੇ ਹਨ।
ਰਿਪੋਰਟ- ਸੁਖਚਰਨਪ੍ਰੀਤ, ਐਡਿਟ- ਸਦਫ਼ ਖ਼ਾਨ