ਪੈਰਾ ਓਲੰਪੀਅਨ ਦੀ ਮੌਤ: ‘ਪੁੱਤ ਨੂੰ ਚਪੜਾਸੀ ਹੀ ਲਾ ਦਿੰਦੇ, ਹੁਣ ਪੈਸਾ ਕੀ ਕਰਨਾ’
ਪ੍ਰਕਾਸ਼ਿਤ
ਲੁਧਿਆਣਾ ਦੇ ਪਿੰਡ ਸਿਆੜ ਦੇ ਰਹਿਣ ਵਾਲੇ ਪੈਰਾ ਓਲੰਪਿਕ ਖਿਡਾਰੀ ਰਾਜਵੀਰ ਸਿੰਘ ਦੀ ਮੌਤ ਹੋ ਗਈ ਹੈ।
ਰਾਜਵੀਰ ਸਿੰਘ ਡਿਸਏਬਲ ਸੀ ਤੇ ਪੈਰਾ ਓਲੰਪਿਕ ਖੇਡਾਂ ’ਚ ਕੌਮਾਂਤਰੀ ਪੱਧਰ ਤੱਕ ਖੇਡ ਚੁੱਕਿਆ ਸੀ। ਪਰਿਵਾਰ ਮੁਤਾਬਕ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਉਹ ਡਿਪ੍ਰੈਸ਼ਨ ਵਿੱਚ ਸੀ ਅਤੇ ਇਸੇ ਦੇ ਗਮ ਨਾਲ ਉਸਦੀ ਮੌਤ ਹੋ ਗਈ। ਹਾਲਾਂਕਿ ਰਾਜਵੀਰ ਸਿੰਘ ਦਾ ਪਿਛਲੇ ਕਾਫ਼ੀ ਸਮੇਂ ਤੋਂ ਇਲਾਜ ਵੀ ਚੱਲ ਰਿਹਾ ਸੀ।
ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਪਰਿਵਾਰ ਵੱਲੋਂ ਉਸਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਸਦਫ਼ ਖ਼ਾਨ