ਕਿਸਾਨੀ ਸੰਘਰਸ਼ ਨੂੰ ਕਲਾ ਦਾ ਰੂਪ ਦੇਣ ਵਾਲੇ ਕਲਾਕਾਰ ਨੂੰ ਮਿਲੋ
ਪ੍ਰਕਾਸ਼ਿਤ
ਮੋਗਾ ਦੇ ਰਹਿਣ ਵਾਲੇ ਮਨਜੀਤ ਸਿੰਘ ਆਪਣੀ ਕਲਾ ਦੇ ਜ਼ਰੀਏ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਹਨ। 6 ਸਾਲ ਪਹਿਲਾਂ ਸੱਭਿਆਚਾਰ ਤੇ ਪੁਰਾਤੱਤਵ ਅਜਾਇਬ ਘਰ ਵਿਭਾਗ ਵਿੱਚੋਂ ਪਹਿਲੇ ਦਰਜੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਚੁੱਕੇ ਮਨਜੀਤ ਸਿੰਘ ਕਿਸਾਨੀ ਸੰਘਰਸ਼ ਨਾਲ ਜੁੜੀਆਂ ਮੂਰਤੀਆਂ ਬਣਾ ਕੇ ਦਿੱਲੀ ਚੱਲ ਪਏ ਹਨ।
ਉਨ੍ਹਾਂ ਦੀਆਂ ਬਣਾਈਆਂ ਮੂਰਤੀਆਂ ਲੰਡਨ ਤੱਕ ਲੱਗੀਆਂ ਹਨ ਉਨ੍ਹਾਂ ਦੇ ਭਰਾ ਸੁਰਜੀਤ ਸਿੰਘ ਵੀ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਜਾ ਰਹੇ ਹਨ।
ਰਿਪੋਰਟ- ਸੁਰਿੰਦਰ ਮਾਨ, ਐਡਿਟ- ਸਦਫ਼ ਖ਼ਾਨ