ਕਿਸਾਨ ਅੰਦੋਲਨ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦਾ ਖਰਾਵੜ ਪਿੰਡ ਕਿਵੇਂ ਦੁਹਰਾ ਰਿਹਾ ਹੈ 35 ਸਾਲ ਪੁਰਾਣਾ ਇਤਿਹਾਸ
ਪ੍ਰਕਾਸ਼ਿਤ
ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦਾ ਖਰਾਵੜ ਪਿੰਡ, ਜਿੱਥੇ ਪੰਜਾਬ ਦੇ ਕਿਸਾਨਾਂ ਲਈ ਕਈ ਦਿਨਾਂ ਤੋਂ ਲੰਗਰ ਲੱਗਿਆ ਹੋਇਆ ਹੈ। ਸਿਰਫ਼ ਐਨਾ ਹੀ ਨਹੀਂ ਕਿਸਾਨਾਂ ਲਈ ਇੱਥੇ ਠਹਿਰਣ ਦੀ ਵੀ ਸਹੂਲਤ ਹੈ।
ਹਾਲਾਂਕਿ ਪਿੰਡ ਵਾਸੀਆਂ ਵੱਲੋਂ 35 ਸਾਲ ਪੁਰਾਣਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1985 ਵਿੱਚ ਪੰਜਾਬ ਤੋਂ ਦਿੱਲੀ ਆ ਰਹੀ ਪੰਜਾਬ ਮੇਲ ਇਸੇ ਪਿੰਡ ਦੇ ਰੇਲਵੇ ਸਟੇਸ਼ਨ ਤੇ ਖ਼ਰਾਬ ਹੋ ਗਈ ਸੀ ਤੇ ਉਸ ਵੇਲੇ ਵੀ ਇੱਥੋਂ ਦੇ ਲੋਕਾਂ ਨੇ ਪੰਜਾਬ ਵਾਸੀਆਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਤੇ ਕਈਆਂ ਦਾ ਆਪਣੇ ਘਰਾਂ 'ਚ ਰੁਕਣ ਦਾ ਇਤੰਜ਼ਾਮ ਵੀ ਕੀਤਾ।
ਰਿਪੋਰਟ- ਸਤ ਸਿੰਘ, ਐਡਿਟ - ਰਾਜਨ ਪਪਨੇਜਾ