ਕੋਰੋਨਾ ਸੰਕਟ ਦੇ ਬਾਵਜੂਦ ਇਹ ਸ਼ਖ਼ਸ ਕਿਉਂ ਆਪਣੇ ਘਰ ਅਮਰੀਕਾ ਨਹੀਂ ਜਾਣਾ ਚਾਹੁੰਦੇ
ਪ੍ਰਕਾਸ਼ਿਤ
ਪਿਛਲੇ 5 ਮਹੀਨਿਆਂ ਤੋਂ ਕੇਰਲਾ ਵਿੱਚ ਰਹਿ ਰਹੇ ਅਮਰੀਕੀ ਮੂਲ ਦੇ ਜੌਨੀ ਪੌਲ ਪੀਅਰਸ ਨੇ ਹੁਣ ਆਪਣੀ ਬਾਕੀ ਜ਼ਿੰਦਗੀ ਵੀ ਇੱਥੇ ਹੀ ਬਿਤਾਉਣ ਲਈ ਕੇਰਲ ਹਾਈ ਕੋਰਟ ਵਿੱਚ ਗੁਹਾਰ ਲਗਾਈ ਹੈ।
ਉਹ ਆਪਣਾ ਟੂਰਿਸਟ ਵੀਜ਼ਾ, ਬਿਜ਼ਨਸ ਵੀਜ਼ਾ ਵਿੱਚ ਤਬਦੀਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਦੇਸ਼ ਛੱਡੇ ਬਿਨਾਂ ਆਪਣਾ ਵੀਜ਼ਾ ਤਬਦੀਲ ਕੀਤੇ ਜਾਣ ਦੀ ਆਗਿਆ ਮੰਗੀ ਹੈ।
74 ਸਾਲਾਂ ਜੌਨੀ ਪੌਲ ਪੀਅਰਸ 26 ਫਰਵਰੀ ਨੂੰ ਟੂਰਿਸਟ ਵੀਜ਼ਾ ’ਤੇ ਭਾਰਤ ਆਏ ਸਨ ਅਤੇ ਇਸ ਵੇਲੇ ਉਹ ਕੋਚੀ ਦੇ ਕੰਡਨਾਡੂ ਵਿੱਚ ਆਪਣੇ ਦੋਸਤ ਕੋਲ ਰੁਕੇ ਹੋਏ ਹਨ। ਇਹ ਉਨ੍ਹਾਂ ਦਾ ਭਾਰਤ ਦਾ ਪੰਜਵਾਂ ਦੌਰਾ ਹੈ।