ਗੋਲ ਗੱਪਿਆਂ ਦਾ ATM: ਗੁਜਰਾਤ ਦੇ ਨੌਜਵਾਨ ਨੇ ਕੱਢੀ ਕਾਢ
ਪ੍ਰਕਾਸ਼ਿਤ
ਆਮ ATM ਵਿੱਚੋਂ ਪੈਸੇ ਨਿਕਲਦੇ ਨੇ ਪਰ ਗੁਜਰਾਤ ਦੇ ਬਾਨਸਕਾਂਠਾ ਜ਼ਿਲ੍ਹੇ ਦੇ ਪਿੰਡ ਰਾਵਿਆਣਾ ਦੇ ਇਸ ਨੌਜਵਾਨ ਨੇ ਗੋਲਗੱਪਿਆਂ ਦਾ ATM ਬਣਾਇਆ ਹੈ।
ਖੋਜਕਾਰ ਭਰਤ ਪ੍ਰਜਾਪਤੀ ਦੱਸਦੇ ਹਨ, "ਇਕ ਵਾਰ ਪੈਸੇ ਅੰਦਰ ਪਹੁੰਚ ਗਏ ਤਾਂ ਗੋਲਗੱਪੇ ਆਉਣੇ ਸ਼ੁਰੂ ਹੋ ਜਾਂਦੇ ਹਨI ਗੋਲਗੱਪੇ ਵਿੱਚ ਸੁਰਾਖ ਅਸੀਂ ਪਹਿਲਾਂ ਕਰ ਕੇ ਇਨ੍ਹਾਂ ਨੂੰ ਮਸ਼ੀਨ 'ਚ ਪਾਉਂਦੇ ਹਾਂ, ਮਸਾਲਾ ਦੇ ਪਾਣੀ ਮਸ਼ੀਨ ਭਰਦੀ ਹੈ।" ਭਰਤ ਨੂੰ ਉਮੀਦ ਹੈ ਕਿ ਸਰਕਾਰ ਜਾਂ ਕੁਝ ਕੰਪਨੀਆਂ ਉਸ ਨੂੰ ਅੱਗੇ ਦਾ ਰਾਹ ਦਿਖਾਉਣ।