ਕੋਰੋਨਾਵਾਇਰਸ: ਲੌਕਡਾਊਨ ‘ਚ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਨੇ ਪੈਸੇ ਬਚਾਏ!
ਪ੍ਰਕਾਸ਼ਿਤ
ਜੇ ਤੁਸੀਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰੋਂ ਕੰਮ ਕਰ ਰਹੇ ਹੋ, ਤਾਂ ਇਸਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਦਫਤਰ ਜਾਣ ਅਤੇ ਖਾਣ ਪੀਣ ਦੇ ਖਰਚਿਆਂ ਨੂੰ ਬਚਾ ਰਹੇ ਹੋ। ਪਰ ਦੂਜੇ ਪਾਸੇ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਨੇ ਹਜ਼ਾਰਾਂ ਗਰੀਬ ਮਜ਼ਦੂਰਾਂ ਦੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ ਆਮਦਨੀ ਦੇ ਸਰੋਤ ਪੂਰੀ ਤਰ੍ਹਾਂ ਅਲੋਪ ਹੋ ਗਏ ਹਨ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਅਜਿਹੀ ਅਜੀਬ ਸਥਿਤੀ ਪੈਦਾ ਹੋ ਗਈ ਹੈ ਜੋ ਅੱਜ ਤੋਂ ਪਹਿਲਾਂ ਕਿਸੇ ਮਹਾਂਮਾਰੀ ਦੌਰਾਨ ਨਹੀਂ ਹੋਈ ਸੀ।
ਕੈਪੀਟਲ ਇਕਨਾਮਿਕਸ ਦੇ ਮੁੱਖ ਅਰਥ ਸ਼ਾਸਤਰੀ ਨੀਲ ਸ਼ੀਅਰਿੰਗ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ "ਅਜੀਬ ਢੰਗ ਨਾਲ ਪਰਿਵਾਰਾਂ ਦੀ ਆਮਦਨੀ ਨੂੰ ਬਦਲ ਦਿੱਤਾ ਹੈ।"
ਰਿਪੋਰਟ-ਪੇਬਲੋ ਉਚਾਓ, ਬੀਬੀਸੀ ਵਰਲਡ ਸਰਵਿਸ
ਐਡਿਟ- ਰਾਜਨ ਪਪਨੇਜਾ