ਪੰਜਾਬ 'ਚ ਮੁੜ ਲੌਕਡਾਊਨ ਲੱਗੇਗਾ ਜਾਂ ਨਹੀਂ, ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ?
ਪ੍ਰਕਾਸ਼ਿਤ
ਪੰਜਾਬ ਵਿੱਚ ਮੁੜ ਸਖ਼ਤ ਲੌਕਡਾਊਨ ਲੱਗੇਗਾ ਜਾਂ ਨਹੀਂ ਇਸ ਬਾਰੇ ਲੋਕਾਂ ਦੇ ਮਨਾਂ ਵਿਚ ਖਦਸ਼ਾ ਬਰਕਰਾਰ ਹੈ।
ਪਰ ਲਗਾਉਣ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਵਿਚ ਲੌਕਡਾਊਨ ਦੀ ਲੋੜ ਨਾ ਪਵੇ।
ਪਰ ਕੋਵਿਡ-19 ਨਾਲ ਖਿਲਾਫ਼ ਲੋੜ ਪਈ ਤਾਂ ਸਾਡੀ ਸਰਕਾਰ ਹਰ ਸਖ਼ਤ ਕਦਮ ਚੁੱਕਣ ਲਈ ਤਿਆਰ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਜ਼ਰੂਰ ਖੁੱਲ੍ਹਣਾ ਚਾਹੀਦਾ ਹੈ ਪਰ ਸੋਸ਼ਲ ਡਿਸਟੈਸਿੰਗ ਦੇ ਕੜੇ ਨਿਯਮਾਂ ਦੇ ਨਾਲ।
ਕੁਝ ਸੂਬਿਆਂ ਜਿਵੇਂ ਮਹਾਰਾਸ਼ਟਰ, ਦਿੱਲੀ ਆਦਿ ’ਚ ਕਮਿਊਨਿਟੀ ਟਰਾਂਸਮਿਸ਼ਨ ਹੋ ਰਿਹਾ ਹੈ ਪਰ ਸਾਡੇ ਸੂਬੇ ਦਾ ਬਚਾਅ ਹੈ।