ਲੰਡਨ 'ਚ ਗੁਰਦੁਆਰੇ ਵਾਲੀ ਸੜਕ ਦਾ ਨਾਮ ਬਦਲਣ ਦੀ ਮੰਗ ਕਿਉਂ
ਪ੍ਰਕਾਸ਼ਿਤ
ਯੂਰਪ ਦਾ ਸਭ ਤੋਂ ਵੱਡਾ ਗੁਰਦੁਆਰਾ ਲੰਡਨ ਦੇ ਸਾਊਥਹਾਲ (ਈਲਿੰਗ) ਇਲਾਕੇ 'ਚ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾI
20 ਸਾਲਾਂ ਤੋਂ ਇਹ ਅਮਨ ਤੇ ਸੇਵਾ ਦਾ ਪ੍ਰਤੀਕ ਹੈ ਪਰ ਜਿਸ ਸੜਕ ਉੱਤੇ ਹੈ, ਉਸ ਦੇ ਨਾਂ ਨੂੰ ਲੈ ਕੇ ਨਾਖੁਸ਼ੀ ਹੈI
ਹੈਵਲੋਕ ਰੋਡ ਦਾ ਨਾਮ ਹੈਨਰੀ ਹੈਵਲੋਕ ਦੇ ਨਾਮ ਉੱਤੇ ਰੱਖਿਆ ਗਏ ਹੈ ਜੋ ਇੱਕ ਬ੍ਰਿਟਿਸ਼ ਆਰਮੀ ਜਨਰਲ ਸੀ ਜਿਸ ਨੇ ਭਾਰਤ ਦੀ ਆਜ਼ਾਦੀ ਦੀ ਪਹਿਲੀ ਕੋਸ਼ਿਸ਼ (1857) ਨੂੰ ਨਾਕਾਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ, ਹਜ਼ਾਰਾਂ ਦੀ ਮੌਤ ਉਨਾਂ ਦੇ ਨਾਂ ਨਾਲ ਜੋੜੀ ਜਾ ਸਕਦੀ ਹੈI
ਹੁਣ ਜਦੋਂ ਅਮਰੀਕਾ ਵਿੱਚ ਇੱਕ ਕਾਲੀ ਰੰਗਤ ਦੇ ਨਾਗਰਿਕ ਦੀ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਅਦ ਨਸਲਵਾਦ ਤੇ ਵਿਤਕਰੇ ਖਿਲਾਫ ਲਹਿਰ ਚੱਲੀ ਹੈ ਤਾਂ ਇਸ ਦਾ ਨਾਮ ਬਦਲਣ ਦੀ ਮੰਗ ਮੁੜ ਸੁਰਖੀਆਂ 'ਚ ਹੈI
ਲੰਡਨ ਤੋਂ ਸ਼ੇਅ ਗਰੇਵਾਲ ਦੀ ਰਿਪੋਰਟ