ਅਮਰੀਸ਼ ਪੁਰੀ: ਹੀਰੋ ਬਣਨ ਪਹੁੰਚੇ ਪਰ ਪ੍ਰੋਡਿਊਸਰ ਨੇ ਆਖਿਆ...

ਵੀਡੀਓ ਕੈਪਸ਼ਨ, ਅਮਰੀਸ਼ ਪੁਰੀ: ਹੀਰੋ ਬਣਨ ਪਹੁੰਚੇ ਪਰ ਪ੍ਰੋਡਿਊਸਰ ਨੇ ਆਖਿਆ...
ਪ੍ਰਕਾਸ਼ਿਤ

ਆਪਣੀ ਦਮਦਾਰ ਅਵਾਜ਼, ਡਰਾਉਣੇ ਗੈੱਟਅਪ ਅਤੇ ਪ੍ਰਭਾਵੀ ਸ਼ਖ਼ਸੀਅਤ ਨਾਲ ਫਿਲਮ ਪ੍ਰੇਮੀਆਂ ਦੇ ਦਿਲਾਂ ਵਿੱਚ ਖੌਫ਼ ਪੈਦਾ ਕਰਨ ਲਈ ਜਾਣੇ-ਪਛਾਣੇ ਅਮਰੀਸ਼ ਪੁਰੀ ਦਰਅਸਲ ਫਿਲਮਾਂ ਵਿੱਚ ਹੀਰੋ ਬਣਨਾ ਚਾਹੁੰਦੇ ਸੀ।

ਉਹ 1932 'ਚ ਪੰਜਾਬ ਦੇ ਨਵਾਂਸ਼ਹਿਰ ਵਿੱਚ ਪੈਦਾ ਹੋਏ ਸਨ। ਬੀਬੀਸੀ ਨਾਲ ਕਈ ਦਿਲਚਸਪ ਗੱਲਾਂ ਉਨ੍ਹਾਂ ਦੇ ਬੇਟੇ ਰਾਜੀਵ ਪੁਰੀ ਨੇ ਸਾਂਝੀਆਂ ਕੀਤੀਆਂ ਸੀ ਤੇ ਅਸੀਂ ਤੁਹਾਡੇ ਨਾਲ ਉਸ ਮੁਲਾਕਾਤ ਦੇ ਕੁਝ ਹਿੱਸੇ ਸਾਂਝੇ ਕਰ ਰਹੇ ਹਾਂ।

ਅਮਰੀਸ਼ ਪੁਰੀ ਨੇ 30 ਸਾਲ ਤੋਂ ਵੀ ਜ਼ਿਆਦਾ ਵੇਲੇ ਤੱਕ ਫਿਲਮਾਂ ਵਿੱਚ ਕੰਮ ਕੀਤਾ ਅਤੇ ਨਾਕਾਰਾਤਮਕ ਭੂਮਿਕਾਵਾਂ ਨੂੰ ਇਸ ਪ੍ਰਭਾਵੀ ਢੰਗ ਨਾਲ ਨਿਭਾਇਆ ਕਿ ਹਿੰਦੀ ਫਿਲਮਾਂ ਵਿੱਚ ਉਹ ਮਾੜੇ ਆਦਮੀ ਦਾ ਚਿਨ੍ਹ ਬਣ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)