ਕੋਰੋਨਾਵਾਇਰਸ: 18 ਜੀਆਂ ਦੇ ਪਰਿਵਾਰ ਨੇ ਕਿਵੇਂ ਲੜੀ ਜ਼ਿੰਦਗੀ ਦੀ ਜੰਗ
ਪ੍ਰਕਾਸ਼ਿਤ
ਨੇਹਾਲੀ ਪਵਾਰ ਮੁੰਬਈ ਦੇ ਵਡਾਲਾ ਇਲਾਕੇ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਪਰਿਵਾਰ ਵਿੱਚ 18 ਜੀਅ ਹਨ। ਲੌਕਡਾਊਨ ਦੌਰਾਨ ਸਾਰੇ ਮਿਲ ਕੇ ਖੁਸ਼ੀ ਨਾਲ ਸਮਾਂ ਬਿਤਾ ਰਹੇ ਸਨ।
ਨੇਹਾਲੀ ਦੇ ਪਤੀ ਅਮਿਤ ਪਵਾਰ ਨੂੰ 21 ਅਪ੍ਰੈਲ ਨੂੰ ਬੁਖ਼ਾਰ ਹੋਇਆ ਸੀ ਚਾਰ ਦਿਨ ਬਾਅਦ ਉਨ੍ਹਾਂ ਦਾ ਕੋਰੋਨਾਵਾਇਰਸ ਦਾ ਟੈਸਟ ਹੋਇਆ, ਜੋ ਪੌਜ਼ੀਟਿਵ ਆਇਆ।
ਛੇਤੀ ਹੀ ਬਾਕੀ ਲੋਕਾਂ ਵਿੱਚ ਵੀ ਲੱਛਣ ਨਜ਼ਰ ਆਉਣ ਲੱਗੇ। ਆਈਸੋਲੇਸ਼ਨ ਵਾਰਡ ਵਿੱਚ ਉਨ੍ਹਾਂ ਦਾ ਤਜ਼ਰਬਾ ਕਿਹੋ ਜਿਹਾ ਰਿਹਾ?
ਇਸ ਪਰਿਵਾਰ ਨੂੰ ਗੁਆਂਢੀਆਂ ਤੇ ਰਿਸ਼ਤੇਦਾਰਾਂ ਤੋਂ ਕਾਫ਼ੀ ਮਦਦ ਮਿਲੀ ਹੁਣ ਸਾਰੇ ਜੀਅ ਠੀਕ ਹੋ ਕੇ ਘਰ ਪਰਤ ਆਏ ਹਨ।
ਰਿਪੋਰਟ: ਜਾਨਵੀ ਮੂਲੇ