ਭਾਰਤ ਦੇ ਇਹ ਸ਼ਹਿਰ 2050 ਤੱਕ ਡੁੱਬ ਸਕਦੇ ਹਨ
ਪ੍ਰਕਾਸ਼ਿਤ
ਜਿੱਥੇ ਭਾਰਤ ਦੇ ਕਈ ਖੇਤਰਾਂ ਵਿੱਚ ਗਰਮੀ ਦੌਰਾਨ ਸੋਕਾ ਪੈ ਜਾਂਦਾ ਹੈ, ਉੱਥੇ ਹੀ ਕਈ ਇਲਾਕੇ ਭਾਰੀ ਮੀਂਹ ਦਾ ਸ਼ਿਕਾਰ ਹੁੰਦੇ ਹਨ।
ਵੱਡਾ ਭੂਗੋਲਿਕ ਖੇਤਰ ਹੋਣ ਕਰਕੇ ਦੇਸ ਵਿੱਚ ਇੱਕੋ ਜਿਹਾ ਮੌਸਮ ਨਹੀਂ ਦੇਖਣ ਨੂੰ ਮਿਲਦਾ।
ਅਜਿਹੇ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਕਈ ਇਲਾਕੇ ਹੜ੍ਹਾਂ ਦੀ ਚਪੇਟ ਵਿੱਚ ਆ ਜਾਂਦੇ ਹਨ ਜਿੱਥੇ ਭਾਰੀ ਨੁਕਸਾਨ ਹੁੰਦਾ ਹੈ।
ਘਰਾਂ, ਖੇਤਾਂ, ਜਾਨਵਰਾਂ ਦੇ ਇਲਾਵਾ ਕਈ ਲੋਕ ਇਨ੍ਹਾਂ ਦੌਰਾਨ ਆਪਣੀ ਜਾਨ ਵੀ ਗੁਆ ਦਿੰਦੇ ਹਨ।
ਗ੍ਰਹਿ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ 1874 ਲੋਕ 2019 ਦੀਆਂ ਬਰਸਾਤਾਂ ਵਿੱਚ ਮਾਰੇ ਗਏ।
ਕਲਾਈਮੇਟ ਸੈਂਟਲਰ ਦੀ ਰਿਪੋਰਟ ਮੁਤਾਬਕ ਖ਼ੋਜਕਾਰਾਂ ਅਨੁਸਾਰ ਮੁੰਬਈ, ਚੇਨਈ ਤੇ ਕੋਲਕਾਤਾ 2050 ਤੱਕ ਡੂਬ ਸਕਦੇ ਹਨ।
ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।
ਬੀਬੀਸੀ ਦੀ ਇਹ ਖ਼ਾਸ ਸੀਰੀਜ਼ ਵਾਤਾਵਰਨ ਦੇ ਮਹੱਤਵ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।
ਦੇਖੋ, ਇਸ ਸੀਰੀਜ਼ ਦਾ ਦੂਜਾ ਵੀਡੀਓ।
ਪ੍ਰੋਡਿਊਸਰ: ਵਮਸੀ ਚੈਤੰਨਿਆ, ਇਲੈਸਟ੍ਰੇਸ਼ਨ: ਗੋਪਾਲ ਸ਼ੂਨਿਆ