ਭਾਰਤ-ਚੀਨ ਦੇ ਤਣਾਅ ਕਾਰਨ ਕਿਹੜੇ ਲੋਕਾਂ ’ਚ ਹੈ ਡਰ ਦਾ ਮਾਹੌਲ?
ਪ੍ਰਕਾਸ਼ਿਤ
ਲੱਦਾਖ਼ ਵਿੱਚ ਭਾਰਤੀ ਤੇ ਚੀਨੀ ਸੈਨਾਵਾਂ ਕਥਿਤ ਤੌਰ ’ਤੇ ਗਲਵਨ ਘਾਟੀ ’ਚ ਲਾਈਨ ਆਫ ਐਕਚੂਅਲ ਕੰਟ੍ਰੋਲ (LAC) ਸਣੇ ਵੱਖ-ਵੱਖ ਇਲਾਕਿਆਂ ’ਚ ਆਹਮੋ-ਸਾਹਮਣੇ ਖੜ੍ਹੀਆਂ ਹਨ।
ਦੋਵੇਂ ਪਾਸੇ ਦੀਆਂ ਫੌਜਾਂ ਨੇ ਇਲਾਕੇ ਵਿੱਚ ਡੇਰਾ ਲਾ ਲਿਆ ਹੈ ਅਤੇ ਸੂਤਰਾਂ ਮੁਤਾਬਕ ਦੋਵੇਂ ਦੀ ਇੱਕ-ਦੂਜੇ ’ਤੇ ਇੱਕ-ਦੂਜੇ ਦੇ ਇਲਾਕੇ ਵਿੱਚ ਆਉਣ ਦੇ ਇਲਜ਼ਾਮ ਲਗਾ ਰਹੇ ਹਨ।
ਹਾਲਾਂਕਿ, ਚੀਨ ਕਹਿ ਰਿਹਾ ਹੈ ਕਿ ਹਾਲਾਤ ਠੀਕ ਅਤੇ ਕਾਬੂ ਵਿੱਚ ਹਨ ਅਤੇ ਭਾਰਤ ਨਾਲ ਗੱਲਬਾਤ ਚੱਲ ਰਹੀ ਹੈ।
ਇਹ ਮਸਲਾ ਅਜਿਹੇ ਸਮੇਂ ਖੜ੍ਹਾ ਹੋਇਆ ਹੈ ਜਦੋਂ ਚੀਨ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਪਰ ਪਸ਼ੂਧਨ ’ਤੇ ਨਿਰਭਰ ਸਥਾਨਕ ਲੋਕਾਂ ਲਈ ਇਹ ਗੁਜਰ-ਬਸਰ ਦਾ ਮੁੱਦਾ ਹੈ।