ਇਮਰਾਨ ਖ਼ਾਨ ਨੇ ਇਸਲਾਮ ਬਾਰੇ ਜਿਹੜੀ ਕਿਤਾਬ ਸੁਝਾਈ, ਉਸ ਵਿੱਚ ਹੈ ਕੀ

ਵੀਡੀਓ ਕੈਪਸ਼ਨ, ਇਮਰਾਨ ਨੇ ਇਸਲਾਮ ਬਾਰੇ ਜਿਹੜੀ ਕਿਤਾਬ ਸੁਝਾਈ, ਉਸ ਵਿੱਚ ਹੈ ਕੀ?
ਪ੍ਰਕਾਸ਼ਿਤ

ਪਾਕਿਸਤਾਨ ਵਿੱਚ ਕੋਰੋਨਾਵਾਇਰਸ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੈ। ਲੋਕਾਂ ਦੀ ਵੱਡੀ ਗਿਣਤੀ ਇਸ ਮੁਸ਼ਕਲ ਤੋਂ ਪਰੇਸ਼ਾਨ ਹੈ ਕਿ ਸਮਾਂ ਕਿਵੇਂ ਗੁਜ਼ਾਰਿਆ ਜਾਵੇ। ਇਸੇ ਸਿਲਸਿਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਦੂਜੇ ਆਗੂਆਂ ਵੱਲੋਂ ਤੁਰਕੀ ਵਿੱਚ ਬਣੇ ਇਤਿਹਾਸਿਕ ਡਰਾਮਿਆਂ ਨੂੰ ਦੇਖਣ ਲਈ ਕਿਹਾ ਜਾ ਰਿਹਾ ਹੈ।

ਸ਼ਾਇਦ ਇਸੇ ਮਕਸਦ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕੀਤਾ, “ਲੌਕਡਾਊਨ ਦੇ ਮੌਸਮ 'ਚ ਸਾਡੇ ਨੌਜਵਾਨਾਂ ਦੇ ਪੜ੍ਹਨ ਲਈ ਇੱਕ ਲਾਜਵਾਬ ਸਿਲੈਕਸ਼ਨ।”

ਇਮਰਾਨ ਖ਼ਾਨ ਦਾ ਇਹ ਟਵੀਟ ਸੀ ਸਾਲ 2014 ਵਿੱਚ ਛਪੀ ਕਿਤਾਬ 'ਲੌਸਟ ਇਸਲਾਮਿਕ ਹਿਸਟ੍ਰੀ' ਬਾਰੇ — ਕਿਤਾਬ ਵਿੱਚ ਹੈ ਕੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)