ਕੋਰੋਨਾਵਾਇਰਸ: ਲੌਕਡਾਊਨ ਕਾਰਨ ਮੁਸ਼ਕਲਾਂ ਝੱਲਦੇ ਮਰੀਜ਼
ਪ੍ਰਕਾਸ਼ਿਤ
ਕੋਰੋਨਾਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਨੇ ਕਈ ਮਰੀਜ਼ਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਲੌਕਡਾਊਨ ਲਾਗੂ ਹੈ, ਪੁਲਿਸ ਆਉਣ ਵਾਲਿਆਂ-ਜਾਣ ਵਾਲਿਆਂ ਦੀ ਸਖ਼ਤ ਚੈਕਿੰਗ ਕਰ ਰਹੀ ਹੈ ਪਰ ਅਜਿਹੇ ਮਰੀਜ਼ਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਕ੍ਰਿਟੀਕਲ ਮੈਡੀਕਲ ਮਦਦ ਦੀ ਲੋੜ ਹੈ।
ਕਿਸੇ ਕੈਂਸਰ ਮਰੀਜ਼ ਦੀ ਕਿਮੋਥੈਰੇਪੀ ਰੁਕ ਗਈ ਹੈ ਤਾਂ ਕਿਸੇ ਨੂੰ ਲੋੜੀਂਦੀ ਦਵਾਈ ਨਹੀਂ ਮਿਲ ਰਹੀ।