ਜੀਂਦ ’ਚ ਹਿੰਦੂ-ਮੁਸਲਮਾਨ ਪਰਿਵਾਰਾਂ ਵਿਚਾਲੇ ਝਗੜਾ, ਕਈ ਫੱਟੜ

ਵੀਡੀਓ ਕੈਪਸ਼ਨ, ਜੀਂਦ ’ਚ ਹਿੰਦੂ-ਮੁਸਲਮਾਨ ਪਰਿਵਾਰਾਂ ਵਿਚਾਲੇ ਝਗੜਾ, ਕਈ ਫੱਟੜ
ਪ੍ਰਕਾਸ਼ਿਤ

ਐਤਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਦੋਂ ਦੇਸ਼ ਭਰ ਵਿੱਚ ਕਈ ਲੋਕ ਮੋਮਬੱਤੀਆਂ ਦੀਵੇ ਜਗਾ ਕੇ ਕੋਰੋਨਾਵਾਇਰਸ ਖਿਲਾਫ਼ ਲੜਾਈ ਵਿੱਚ ਏਕੇ ਦਾ ਦਾਅਵਾ ਕਰ ਰਹੇ ਸਨ, ਉਸ ਵੇਲੇ ਇੱਕ ਜਗਦੇ ਬਲਬ ਕਰਕੇ ਜੀਂਦ ਦੇ ਪਿੰਡ ਢਾਠਰਥ ਵਿੱਚ ਝਗੜਾ ਹੋ ਗਿਆ।

ਇੱਕ ਮੁਸਲਮਾਨ ਪਰਿਵਾਰ ਦਾ ਇਲਜ਼ਾਮ ਹੈ ਕਿ ਹਿੰਦੂ ਗੁਆਂਢੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਹਾਲਾਂਕਿ ਹਿੰਦੂ ਪਰਿਵਾਰ ਉਲਟ ਮੁਸਲਮਾਨ ਪਰਿਵਾਰ 'ਤੇ ਕੁੱਟਮਾਰ ਦਾ ਇਲਜ਼ਾਮ ਲਗਾ ਰਿਹਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਚਾਰ ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ਹੈ।

ਰਿਪੋਰਟ: ਸਤ ਸਿੰਘ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)