‘ਬਾਹਰ ਜਾਓ ਤਾਂ ਕਈ ਕੁਝ ਝੱਲਣਾ ਪੈਂਦਾ, ਇਹ ਸਾਡੀ ਔਰਤਾਂ ਦੀ ਤਰਾਸਦੀ ਹੈ’

ਵੀਡੀਓ ਕੈਪਸ਼ਨ, ‘ਬਾਹਰ ਜਾਓ ਤਾਂ ਕਈ ਕੁਝ ਝੱਲਣਾ ਪੈਂਦਾ, ਇਹ ਸਾਡੀ ਔਰਤਾਂ ਦੀ ਤਰਾਸਦੀ ਹੈ’
ਪ੍ਰਕਾਸ਼ਿਤ

ਬੇਅੰਤ ਕੌਰ ਨੇ ਬਠਿੰਡਾ ਦੇ ਪਿੰਡ ਸਿਵੀਆਂ(ਪੇਕਾ ਪਿੰਡ) ਤੋਂ ਥੀਏਟਰ ਦੀ ਸ਼ੁਰੂਆਤ ਕੀਤੀ ਸੀ। ਉਹ ਮੁਕਤਸਰ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ (ਸਹੁਰੇ ਪਿੰਡ) ਰਹਿ ਰਹੀ ਹੈ।

ਬੇਅੰਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਐਂਡ ਟੈਲੀਵੀਜ਼ਨ ਡਿਪਾਰਟਮੈਂਟ ਤੋਂ ਐਮ ਏ ਕੀਤੀ ਹੋਈ ਹੈ।ਬੇਅੰਤ ਕੌਰ ਪਿਛਲੇ ਸਤਾਰਾਂ ਅਠਾਰਾਂ ਸਾਲਾਂ ਤੋਂ ਥੀਏਟਰ ਅਤੇ ਫਿਲਮ ਕਲਾਕਾਰ ਦੇ ਤੌਰ ਉੱਤੇ ਕੰਮ ਕਰ ਰਹੀ ਹੈ।

ਥੀਏਟਰ ਸ਼ੋ ਅਤੇ ਫਿਲ਼ਮਾਂ ਦੀ ਸ਼ੂਟਿੰਗ ਲਈ ਬੇਅੰਤ ਨੂੰ ਅਕਸਰ ਵੇਲੇ ਕੁਵੇਲੇ ਘਰੋਂ ਬਾਹਰ ਜਾਣਾ ਪੈਂਦਾ ਹੈ। ਉਨ੍ਹਾਂ ਦੀ ਜ਼ੁਬਾਨੀ ਸੁਣੋ ਕਿ ਕਿਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਆਉਂਦੀਆਂ ਹਨ।

ਰਿਪੋਰਟ: ਸੁਖਚਰਨ ਪ੍ਰੀਤ

ਐਡਿਟ: ਸੁਮਿਤ ਵੈਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)