ਬਿਨਾਂ ਰੁਕੇ 54 ਘੰਟਿਆਂ 'ਚ ਇੰਗਲਿਸ਼ ਚੈਨਲ ਪਾਰ ਕਰਕੇ ਰਿਕਾਰਡ ਬਣਾਉਣ ਵਾਲੀ ਔਰਤ
ਪ੍ਰਕਾਸ਼ਿਤ
ਸਾਰਾ ਥੋਮਸ ਚਾਰ ਵਾਰ ਬਿਨਾਂ ਰੁੱਕੇ ਇੰਗਲਿਸ਼ ਚੈਨਲ ਵਿੱਚ ਤੈਰਨ ਵਾਲੀ ਪਹਿਲੀ ਸ਼ਖ਼ਸ ਹੈ। ਉਸ ਨੇ ਐਤਵਾਰ ਨੂੰ ਤੈਰਨਾ ਸ਼ੁਰੂ ਕੀਤਾ ਤੇ ਮੰਗਲਵਾਰ ਸਵੇਰੇ 54 ਘੰਟੇ ਤੈਰਨ ਮਗਰੋਂ ਇਸ ਨੂੰ ਖ਼ਤਮ ਕੀਤਾ।
ਸਾਰਾ ਦਾ ਬ੍ਰੈਸਟ ਕੈਂਸਰ ਦਾ ਇਲਾਜ ਇੱਕ ਸਾਲ ਪਹਿਲਾਂ ਖ਼ਤਮ ਹੋਇਆ। ਉਸ ਨੇ ਆਪਣਾ ਇਹ ਸਫ਼ਰ ‘ਕੈਂਸਰ ’ਚ ਬਚੇ ਲੋਕਾਂ' ਨੂੰ ਸਮਰਪਿਤ ਕੀਤਾ ਹੈ।