ਧਰਤੀ ਦੇ ਫੇਫੜੇ - ਐਮੇਜ਼ਨ ਜੰਗਲਾਂ 'ਚ ਲੱਗੀ ਅੱਗ ਚਿੰਤਾਜਨਕ ਕਿਉਂ?

ਵੀਡੀਓ ਕੈਪਸ਼ਨ, ਦੱਖਣੀ ਅਮਰੀਕਾ ਦੇ ਐਮੇਜ਼ਨ ਜੰਗਲ ਦੁਨੀਆਂ ਦੇ ਸਭ ਤੋਂ ਵੱਡੇ ਬਰਸਾਤੀ ਜੰਗਲ ਹਨ ਜੋ ਤੇਜ਼ੀ ਨਾਲ ਖਤਮ ਹੋ ਰਹੇ ਹਨ
ਪ੍ਰਕਾਸ਼ਿਤ

ਦੁਨੀਆਂ ਦੇ ਫੇਫੜੇ ਕਹੇ ਜਾਂਦੇ ਐਮੇਜ਼ਨ ਜੰਗਲ ਅੱਗ ਲੱਗਣ ਕਰਕੇ ਤੇਜ਼ੀ ਨਾਲ ਖਤਮ ਹੋ ਰਹੇ ਹਨ। ਕਾਰਬਨ ਡਾਇਕਸਾਇਡ ਤੇ ਗਲੋਬਲ ਵਾਰਮਿੰਗ ਉੱਤੇ ਕਾਬੂ ਰੱਖਣ ਵਾਲੇ ਇਹ ਲੱਖਾਂ ਦਰਖਤ ਖ਼ਤਮ ਹੋਣ ਕਰਕੇ ਧਰਤੀ ਲਈ ਖ਼ਤਰਾ ਵੱਧ ਸਕਦਾ ਹੈ।

ਇੱਕ ਪਾਸੇ ਵਿਗਿਆਨੀ ਇਸ ਨੂੰ ਲੈ ਕੇ ਚਿੰਤਾ ਵਿੱਚ ਹਨ , ਉੱਥੇ ਦੂਜੇ ਪਾਸੇ ਦੱਖਣ ਅਮਰੀਕਾ ਦੇ ਮੁਲਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਜੋ ਜੰਗਲ ਮੁੱਕ ਰਹੇ ਹਨ।