'ਲੁਪਤ ਹੁੰਦੇ ਰੁੱਖਾਂ ਤੇ ਪੰਛੀਆਂ ਨੂੰ ਬਚਾਉਣਾ ਕਿਸੇ ਪਾਰਟੀ ਦਾ ਮੁੱਦਾ ਨਹੀਂ'
ਪ੍ਰਕਾਸ਼ਿਤ
ਇਹ ਨੌਜਵਾਨ ਸ਼ਹੀਦ ਅਮਰਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਬੈਨਰ ਹੇਠ ਕੁਦਰਤ ਵਿੱਚ ਆਏ ਵਿਗਾੜ ਨੂੰ ਦਰੁਸਤ ਕਰਨ ਵਿੱਚ ਲੱਗੇ ਹੋਏ ਹਨ।
ਕਲੱਬ ਦੇ ਪ੍ਰਧਾਨ ਸੰਦੀਪ ਧੌਲਾ ਕਹਿੰਦੇ ਹਨ, "ਮਨੁੱਖ ਨੇ ਕੁਦਰਤ ਨਾਲ ਇੰਨਾ ਧਰੋਹ ਕਮਾ ਲਿਆ ਹੈ ਕਿ ਸਾਡੀ ਧਰਤੀ ਤੋਂ ਲੱਖਾਂ ਪੰਛੀਆਂ ਦੀਆਂ ਪ੍ਰਜਾਤੀਆਂ ਲੋਪ ਹੋ ਚੁੱਕੀਆਂ ਹਨ। ਸਾਡੇ ਪੰਜਾਬ ਦੇ ਰਵਾਇਤੀ ਦਰੱਖ਼ਤ ਜੰਡ, ਕਰੀਰ, ਟਾਹਲੀਆਂ, ਕਿੱਕਰ ਲੋਪ ਹੋਣ ਕੰਡੇ ਹਨ। ਰੇਰੂ, ਧੱਕ, ਰਹੂੜਾ, ਮਲ੍ਹੇ-ਝਾੜੀਆਂ ਵਰਗੇ ਦਰੱਖਤ ਅਸੀਂ ਲਗਭਗ ਖ਼ਤਮ ਹੀ ਕਰ ਚੁੱਕੇ ਹਾਂ।”
ਰਿਪੋਰਟ: ਸੁਖਚਰਨ ਪ੍ਰੀਤ, ਬੀਬੀਸੀ ਪੰਜਾਬੀ ਲਈ