ਪਾਕਿਸਤਾਨ: ਇਮਰਾਨ ਖ਼ਾਨ ਨੇ ਕਿਹਾ, ‘ਅੱਜ ਤੋਂ ਪਾਕਿਸਤਾਨ ਵਿੱਚ ਮੁੜ ਤੋਂ ਅਜ਼ਾਦੀ ਲਈ ਸੰਘਰਸ਼ ਸ਼ੁਰੂ’

ਬੀਬੀਸੀ ਨਿਊਜ਼ ਪੰਜਾਬੀ ਦਾ ਇਹ ਲਾਈਵ ਪੇਜ ਤੁਹਾਨੂੰ ਪਾਕਿਸਤਾਨ ਦੀ ਸਿਆਸੀ ਹਲਚਲ ਅਤੇ ਰੂਸ-ਯੂਕਰੇਨ ਜੰਗ ਬਾਰੇ ਅਹਿਮ ਅਪਡੇਟਸ ਦੇ ਰਿਹਾ ਹੈ।

ਲਾਈਵ ਕਵਰੇਜ

ਪ੍ਰਿਅੰਕਾ ਧੀਮਾਨ and ਅਨੁਰੀਤ ਸ਼ਰਮਾ

  1. ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ!

    ਯੂਕਰੇਨ

    ਤਸਵੀਰ ਸਰੋਤ, Getty Images

    ਇਸ ਲਾਈਵ ਪੇਜ ਰਾਹੀਂ ਤੁਹਾਡੇ ਨਾਲ ਜੰਗ, ਸ਼੍ਰੀ ਲੰਕਾ ਤੇ ਪਾਕਿਸਤਾਨ ਦੀਆਂ ਸਿਆਸੀ ਸਰਗਮੀਆਂ ਬਾਰੇ ਅੱਜ ਦੇ ਅਹਿਮ ਅਪਡੇਟ ਸਾਂਝੇ ਕੀਤੇ ਗਏ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਹੋਰ ਤਾਜ਼ਾ ਖ਼ਬਰਾਂ ਅਤੇ ਫੀਚਰ ਪੜ੍ਹਨ ਲਈ ਤੁਸੀਂ ਸਾਡੀ ਵੈਬਸਾਈਟ ਉਪਰ ਵੀ ਆ ਸਕਦੇ ਹੋ।

    ਭਲਕੇ ਇੱਕ ਨਵੇਂ ਲਾਈਵ ਪੇਜ ਨਾਲ ਤੁਹਾਡੇ ਮੁਖਾਤਿਬ ਹੋਵਾਂਗੇ।

    ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ!

  2. ਦੇਸ਼-ਵਿਦੇਸ਼ ਦਾ ਅੱਜ ਦਾ ਅਹਿਮ ਘਟਨਾਕ੍ਰਮ

    ਪਾਕਿਸਤਾਨ

    ਤਸਵੀਰ ਸਰੋਤ, Reuters

    ਜੇ ਤੁਸੀਂ ਸਾਡੇ ਇਸ ਲਾਈਵ ਪੇਜ ਨਾਲ ਹੁਣੇ-ਹੁਣੇ ਜੁੜੇ ਹੋ ਤਾਂ ਪੇਸ਼ ਹੈ ਸੰਖੇਪ ਵਿੱਚ ਯੂਕਰੇਨ ਜੰਗ ਅਤੇ ਪਾਕਿਸਤਾਨ ਦੇ ਸਿਆਸੀ ਮਾਹੌਲ ਦਾ ਅਹਿਮ ਘਟਨਾਕ੍ਰਮ

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਰ ਰਾਤ ਆਪਣੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂਸ ਦੇ ਹਮਲੇ ਦਾ ਨਿਸ਼ਾਨਾ ਇੱਕਲਾ ਯੂਕਰੇਨ ਨਹੀਂ ਹੈ ਸਗੋਂ ਪੂਰਾ ਯੂਰਪ ਹੈ।
    • ਪੋਪ ਫਰਾਂਸਿਸ ਨੇ ਈਸਟਰ ਦੇ ਮੱਦੇਨਜ਼ਰ ਯੁੱਧਬੰਦੀ ਕਰਨ ਦੀ ਅਪੀਲ ਕੀਤੀ ਹੈ।
    • ਬ੍ਰਿਟੇਨ ਦੇ ਮਿਲਟਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਰੰਗਰੂਟਾਂ ਦੀ ਭਰਤੀ ਕਰ ਰਿਹਾ ਹੈ।

    ਪਾਕਿਸਤਾਨ ਦਾ ਅਹਿਮ ਸਿਆਸੀ ਘਟਨਾਕ੍ਰਮ

    • ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਅੱਜ ਤੋਂ ਸੱਤਾ ਦੇ ਬਦਲਾਅ ਲਈ ਵਿਦੇਸ਼ੀ ਸਾਜਿਸ਼ ਦੇ ਖਿਲਾਫ਼ ਅਜ਼ਾਦੀ ਦਾ ਸੰਘਰਸ਼ ਸ਼ੁਰੂ ਹੋ ਰਿਹਾ ਹੈ।
    • ਪਾਕਿਸਤਾਨ ਵਿੱਚ ਸੰਯੁਕਤ ਵਿਰੋਧੀ ਧਿਰ ਨੇ ਸਦਨ ਦੇ ਨਵੇਂ ਆਗੂ ਸਬੰਧੀ ਇੱਕ ਬੈਠਕ ਕੀਤੀ ਗਈ।
    • ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਦੀ ਸਫ਼ਲਤਾ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਦੇਸ਼ ਭਰ ਵਿੱਚ ਸ਼ਾਂਤਮਈ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਹੈ।
    • ਸ਼ਾਮ ਨੂੰ ਰੋਜ਼ਾ ਖੋਲ੍ਹਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਪਾਰਟੀ ਦੇ ਹਮਾਇਤੀਆਂ ਨੇ ਪ੍ਰਦਰਸ਼ਨ ਵੀ ਕੀਤੇ।
  3. ਪਾਕਿਸਤਾਨ: ਖ਼ੁਦ ਨੂੰ 'ਖਾਦਮ-ਏ-ਆਲਾ' ਕਹਿਣ ਵਾਲੇ ਸ਼ਾਹਬਾਜ਼ ਸ਼ਰੀਫ਼ ਕੌਣ ਹਨ ਜੋ ਬਣ ਸਕਦੇ ਹਨ ਅਗਲੇ ਪ੍ਰਧਾਨ ਮੰਤਰੀ

    ਸ਼ਾਹਬਾਜ਼ ਸ਼ਰੀਫ਼

    ਤਸਵੀਰ ਸਰੋਤ, Getty Images

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਮਤੇ ਦੇ ਹੱਕ ਵਿੱਚ 172 ਵੋਟ ਪਏ ਹਨ।

    ਹੁਣ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ। ਪਾਕਿਸਤਾਨ ਦੇ ਇਸ ਸਾਰੇ ਸਿਆਸੀ ਸੰਕਟ ਵਿਚਾਲੇ ਜੋ ਨਾਮ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਹੈ, ਉਹ ਹੈ ਸ਼ਾਹਬਾਜ਼ ਸ਼ਰੀਫ਼।

    ਵਿਰੋਧੀ ਧਿਰ ਨੇ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਦਾ ਨਾਮ ਸੁਝਾਇਆ ਹੈ, ਜਿਸ ਉੱਤੇ ਅੱਜ ਮੋਹਰ ਵੀ ਲੱਗ ਸਕਦਾ ਹੈ।

    ਇਸ ਰਿਪੋਰਟ ਵਿੱਚ ਜਾਣੋ ਉਨ੍ਹਾਂ ਬਾਰੇ ਕੁਝ ਦਿਚਸਪ ਗੱਲਾਂ

  4. ਯੂਕਰੇਨ ਵਿੱਚ ਅੱਜ ਕੀ ਕੁਝ ਹੋ ਰਿਹਾ ਹੈ

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, EPA

    ਜੇ ਤੁਸੀਂ ਸਾਡੇ ਇਸ ਲਾਈਵ ਪੇਜ ਨਾਲ ਹੁਣੇ-ਹੁਣੇ ਜੁੜੇ ਹੋ ਤਾਂ ਪੇਸ਼ ਹੈ ਸੰਖੇਪ ਵਿੱਚ ਯੂਕਰੇਨ ਜੰਗ ਦਾ ਅਹਿਮ ਘਟਨਾਕ੍ਰਮ

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਰ ਰਾਤ ਆਪਣੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂਸ ਦੇ ਹਮਲੇ ਦਾ ਨਿਸ਼ਾਨਾ ਇੱਕਲਾ ਯੂਕਰੇਨ ਨਹੀਂ ਹੈ ਸਗੋਂ ਪੂਰਾ ਯੂਰਪ ਹੈ।
    • ਜ਼ੇਲੇਂਸਕੀ ਨੇ ਦੁਨੀਆਂ ਨੂੰ ਰੂਸ ਦੇ ਊਰਜਾ ਉਤਪਾਦਾਂ ਉੱਪਰ ਮੁਕੰਮਲ ਰੋਕ ਲਗਾਉਣ ਦੀ ਅਪੀਲ ਕੀਤੀ ਅਤੇ ਆਪਣੇ ਲਈ ਹੋਰ ਹਥਿਆਰਾਂ ਦੀ ਮੰਗ ਕੀਤੀ।
    • ਉਨ੍ਹਾਂ ਨੇ ਕਿਹਾ ਕਿ ਯੂਕਰੇਨ ਸਖਤ ਮੁਕਾਬਲੇ ਲਈ ਤਿਆਰ ਹੈ।
    • ਜ਼ੇਲੇੇਸਕੀ ਨੇ ਜਰਮਨ ਚਾਂਸਲਰ ਔਲੇਫ਼ ਸ਼ੋਲਜ਼ ਨਾਲ ਫ਼ੋਨ ਉੱਪਰ ਗੱਲਬਾਤ ਕੀਤੀ ਅਤੇ ਰੂਸ ਵਿਰੋਧੀ ਹੋਰ ਸੰਭਾਵੀ ਪਾਬੰਦੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।
    • ਪੋਪ ਫਰਾਂਸਿਸ ਨੇ ਈਸਟਰ ਦੇ ਮੱਦੇਨਜ਼ਰ ਯੁੱਧਬੰਦੀ ਕਰਨ ਦੀ ਅਪੀਲ ਕੀਤੀ ਹੈ।
    • ਬ੍ਰਿਟੇਨ ਦੇ ਮਿਲਟਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਰੰਗਰੂਟਾਂ ਦੀ ਭਰਤੀ ਕਰ ਰਿਹਾ ਹੈ।
  5. ਅੱਜ ਤੋਂ ਦੇਸ਼ ਦੀ ਅਜ਼ਾਦੀ ਦੀ ਲੜਾਈ ਮੁੜ ਸ਼ੁਰੂ ਹੋਵੇਗੀ- ਇਮਰਾਨ ਖ਼ਾਨ

    ਇਮਰਾਨ ਖ਼ਾਨ

    ਤਸਵੀਰ ਸਰੋਤ, Reuters

    ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਅੱਜ ਤੋਂ ਸੱਤਾ ਬਦਲਾਅ ਲਈ ਵਿਦੇਸ਼ੀ ਸਾਜਿਸ਼ ਦੇ ਖਿਲਾਫ਼ ਅਜ਼ਾਦੀ ਦਾ ਸੰਘਰਸ਼ ਸ਼ੁਰੂ ਹੋ ਰਿਹਾ ਹੈ।

    ਇਮਰਾਨ ਖ਼ਾਨ ਨੂੰ ਨੈਸ਼ਨਲ ਅਸੈਂਬਲੀ ਵਿੱਚ ਸੰਯੁਕਤ ਵਿਰੋਧੀ ਧਿਰ ਵੱਲੋਂ ਲਿਆਦੇ ਗਏ ਬੇਭਰੋਸਗੀ ਮਤੇ ਉੱਪਰ ਹਾਰ ਦਾ ਮੂੰਹ ਦੇਖਣਾ ਪਿਆ। ਸ਼ਨੱਚਰਵਾਰ ਦੇਰ ਰਾਤ ਨੂੰ ਹੋਈ ਵੋਟਿੰਗ ਵਿੱਚ 174 ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਪੱਖ ਵਿੱਚ ਮਤਦਾਨ ਕੀਤਾ। ਅਤੇ ਇਮਰਾਨ ਦੀ ਸਰਕਾਰ ਡਿੱਗ ਗਈ।

    ਇਮਰਾਨ ਖ਼ਾਨ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਡੇਗਣ ਵਿੱਚ ਵਿਦੇਸ਼ੀ ਸਾਜਿਸ਼ ਹੈ।

    ਉਨ੍ਹਾਂ ਨੇ ਆਪਣੇ ਟਵਿੱਟਰ ਉੱਪਰ ਲਿਖਿਆ, '' ਪਾਕਿਸਤਾਨ 1947 ਵਿੱਚ ਅਜ਼ਾਦ ਦੇਸ਼ ਬਣਿਆ ਪਰ ਸੱਤਾ ਵਿੱਚ ਬਦਲਾਅ ਦੀ ਵਿਦੇਸ਼ੀ ਸਾਜਿਸ਼ ਦੇ ਖਿਲਾਫ਼ ਅੱਜ ਮੁੜ ਤੋਂ ਅਜ਼ਾਦੀ ਦਾ ਘੋਲ਼ ਸ਼ੁਰੂ ਹੋ ਰਿਹਾ ਹੈ। ਹਮੇਸ਼ਾ ਚੋਂ ਦੇਸ਼ ਦੇ ਲੋਕਾਂ ਨੇ ਹੀ ਆਪਣੀ ਪ੍ਰਭੂਸੱਤਾ ਅਤੇ ਲੋਕਤੰਤਰ ਦੀ ਰਾਖੀ ਕੀਤੀ ਹੈ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਸੰਯੁਕਤ ਵਿਰੋਧੀ ਧਿਰ ਦੁਆਰਾ ਸਦਨ ਦੇ ਨਵੇਂ ਆਗੂ ਬਾਰੇ ਬੈਠਕ

    ਸੰਯੁਕਤ ਵਿਰੋਧੀ ਧਿਰ ਪਾਕਿਸਤਾਨ

    ਤਸਵੀਰ ਸਰੋਤ, PMLN

    ਪਾਕਿਸਤਾਨ ਵਿੱਚ ਸੰਯੁਕਤ ਵਿਰੋਧੀ ਧਿਰ ਨੇ ਸਦਨ ਦੇ ਨਵੇਂ ਆਗੂ ਸਬੰਧੀ ਇੱਕ ਬੈਠਕ ਕੀਤੀ ਹੈ।

    ਇਹ ਬੈਠਕ ਵਿਰੋਧੀ ਧਿਰ ਦੇ ਆਗੂ ਦੇ ਚੈਂਬਰ 'ਚ ਹੀ ਹੋ ਰਹੀ ਹੈ ਅਤੇ ਇਸ ਦੀ ਪ੍ਰਧਾਨਗੀ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਕਰ ਰਹੇ ਹਨ।

    ਬੈਠਕ ਵਿੱਚ ਸੰਯੁਕਤ ਵਿਰੋਧੀ ਧਿਰ ਦੀ ਸੀਨੀਅਰ ਲੀਡਰਸ਼ਿਪ ਸ਼ਾਮਲ ਹੈ ਜਿਸ ਵਿੱਚ ਸ਼ਾਹਿਦ ਖ਼ਾਕਾਨ ਅੱਬਾਸੀ, ਖ਼ਵਾਜਾ ਆਸਿਫ਼, ਅਹਿਸਾਨ ਇਕਬਾਲ, ਅਤਾ ਤਰਾਰ, ਖੁਰਸ਼ੀਦ ਸ਼ਾਹ, ਰਾਜਾ ਪਰਵੇਜ਼ ਅਸ਼ਰਫ਼ ਅਤੇ ਨਵੀਦ ਕਮਰ ਸ਼ਾਮਲ ਹਨ।

    ਸੰਯੁਕਤ ਵਿਰੋਧੀ ਧਿਰ ਛੇਤੀ ਹੀ ਨੈਸ਼ਨਲ ਅਸੈਂਬਲੀ ਸਕੱਤਰੇਤ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰੇਗੀ।

  7. 'ਪੰਜਾਬ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੋਈ ਫੈਸਲਾ ਨਹੀਂ ਲਿਆ ਹੈ'

    ਉਮਰ ਸਰਫਰਾਜ਼ ਚੀਮਾ

    ਤਸਵੀਰ ਸਰੋਤ, Twitter

    ਤਸਵੀਰ ਕੈਪਸ਼ਨ, ਉਮਰ ਸਰਫਰਾਜ਼ ਚੀਮਾ

    ਇਮਰਾਨ ਖਾਨ ਨੇ ਅੱਜ ਪੀਟੀਆਈ ਕੋਰ ਕਮੇਟੀ ਦੀ ਬੈਠਕ ਬੁਲਾਈ, ਜਿਸ ਵਿੱਚ ਪੰਜਾਬ ਦੇ ਰਾਜਪਾਲ ਉਮਰ ਸਰਫਰਾਜ਼ ਚੀਮਾ ਅਤੇ ਕਾਰਜਕਾਰੀ ਮੁੱਖ ਮੰਤਰੀ ਉਸਮਾਨ ਬਜ਼ਦਾਰ ਨੂੰ ਸੱਦਿਆ ਗਿਆ।

    ਉਮਰ ਸਰਫਰਾਜ਼ ਚੀਮਾ, ਬੈਠਕ 'ਚ ਸ਼ਾਮਲ ਹੋਣ ਲਈ ਲਾਹੌਰ ਤੋਂ ਇਸਲਾਮਾਬਾਦ ਲਈ ਰਵਾਨਾ ਹੋ ਗਏ ਹਨ।

    ਇੱਕ ਬਿਆਨ ਵਿੱਚ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ, ''ਪਾਰਟੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।''

    ਦੱਸ ਦੇਈਏ ਕਿ ਰਾਜਪਾਲ ਕੇਪੀ ਸ਼ਾਹ ਫਰਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।

  8. ਪੀਟੀਆਈ ਵਰਕਰ ਅੱਜ ਵੱਖ-ਵੱਖ ਸ਼ਹਿਰਾਂ ਵਿੱਚ ਕਰਨਗੇ ਪ੍ਰਦਰਸ਼ਨ

    ਪ੍ਰਦਰਸ਼ਨ

    ਤਸਵੀਰ ਸਰੋਤ, Reuters

    ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਦੀ ਸਫ਼ਲਤਾ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਦੇਸ਼ ਭਰ ਵਿੱਚ ਸ਼ਾਂਤਮਈ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਹੈ।

    ਟਵਿੱਟਰ 'ਤੇ ਜਾਰੀ ਇੱਕ ਸੰਦੇਸ਼ ਮੁਤਾਬਕ, ਇਸ ਸਬੰਧੀ ਸ਼ਹਿਰਾਂ ਅਤੇ ਕਸਬਿਆਂ 'ਚ ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ ਜਾਣਗੀਆਂ।

    ਪ੍ਰੋਗਰਾਮ ਮੁਤਾਬਕ, ਸੰਘੀ ਰਾਜਧਾਨੀ ਇਸਲਾਮਾਬਾਦ 'ਚ ਜ਼ੀਰੋ ਪੁਆਇੰਟ ਤੋਂ ਲੈ ਕੇ ਡੀ-ਚੌਕ ਤੱਕ ਰੈਲੀ ਕੱਢੀ ਜਾਵੇਗੀ।

    ਇਸ ਤੋਂ ਇਲਾਵਾ ਕਰਾਚੀ ਦੇ ਰਾਸ਼ਿਦ ਮਿਨਹਾਸ ਰੋਡ ਅਤੇ ਲਾਹੌਰ ਦੇ ਲਿਬਰਟੀ ਚੌਕ 'ਤੇ ਵੀ ਪ੍ਰਦਰਸ਼ਨ ਕੀਤੇ ਜਾਣਗੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਇਮਰਾਨ ਖ਼ਾਨ ਦੀ ਈਸੀਐੱਲ 'ਚ ਸ਼ਾਮਿਲ ਹੋਣ ਦੀ ਬੇਨਤੀ 'ਤੇ ਸੁਣਵਾਈ ਤੈਅ, ਕੱਲ੍ਹ ਹੋਵੇਗੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ

    ਇਮਰਾਨ ਖ਼ਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਹਾਰਨ ਤੋਂ ਬਾਅਦ ਇਮਰਾਨ ਖ਼ਾਨ ਹੁਣ ਪ੍ਰਧਾਨ ਮੰਤਰੀ ਅਹੁਦੇ 'ਤੇ ਨਹੀਂ ਰਹੇ ਹਨ।

    ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਖ਼ਿਲਾਫ਼ ਬੇਭਰੋਸਗੀ ਮਤਾ ਸਫ਼ਲ ਹੋਇਆ ਹੈ।

    ਹੁਣ, ਆਉਂਦੇ ਸੋਮਵਾਰ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇਗੀ।

    ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਆਗੂ ਮਲਾਇਕਾ ਬੁਖਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਅਜੇ ਵੀ ਇਸ ਬਾਰੇ ਸੋਚ ਰਹੀ ਹੈ ਕਿ ਨਵੇਂ ਸਦਨ ਦੇ ਆਗੂ ਲਈ ਕਿਸ ਨੂੰ ਨਾਮਜ਼ਦ ਕੀਤਾ ਜਾਵੇ।

    ਦੂਜੇ ਪਾਸੇ, ਪੀਐੱਮਐੱਲ-ਐੱਨ ਦੇ ਆਗੂ ਆਜ਼ਮ ਤਰਾਰ ਨੇ ਕਿਹਾ ਕਿ ਸਦਨ ਦੇ ਆਗੂੂ ਲਈ ਨਾਮਜ਼ਦਗੀ ਪੱਤਰ ਜਲਦੀ ਹੀ ਦਾਖਲ ਕੀਤੇ ਜਾਣਗੇ।

  10. ਵੋਲੋਦੀਮੀਰ ਜ਼ੇਲੇਂਸਕੀ ਦਾ ਦਾਅਵਾ- ਨਾ ਸਿਰਫ਼ ਯੂਕਰੇਨ, ਬਲਕਿ ਪੂਰਾ ਯੂਰਪ ਰੂਸ ਦੇ ਨਿਸ਼ਾਨੇ 'ਤੇ

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, EPA

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਦੇਰ ਰਾਤ ਆਪਣੇ ਸੰਬੋਧਨ 'ਚ ਕਿਹਾ ਕਿ ਰੂਸ ਦਾ ਹਮਲਾ ਸਿਰਫ ਯੂਕਰੇਨ ਤੱਕ ਸੀਮਤ ਨਹੀਂ ਹੈ, ਸਗੋਂ ਪੂਰਾ ਯੂਰਪ ਇਸ ਦੇ ਨਿਸ਼ਾਨੇ 'ਤੇ ਹੈ।

    ਇਸ ਸਮੇਂ ਦੌਰਾਨ ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਨੂੰ ਰੂਸ ਦੇ ਊਰਜਾ ਉਤਪਾਦਾਂ 'ਤੇ ਪੂਰੀ ਤਰ੍ਹਾਂ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਯੂਕਰੇਨ ਨੂੰ ਹੋਰ ਵਧੇਰੇ ਹਥਿਆਰਾਂ ਦੀ ਸਪਲਾਈ ਕਰਨ ਲਈ ਵੀ ਕਿਹਾ।

    ਉਨ੍ਹਾਂ ਕਿਹਾ ਕਿ ਰੂਸ ਵੱਲੋਂ ਤਾਕਤ ਦੀ ਵਰਤੋਂ ਇੱਕ ਅਜਿਹੀ ਤਬਾਹੀ ਹੈ ਜੋ ਆਖਿਰਕਾਰ ਹਰ ਕਿਸੇ ਨੂੰ ਪ੍ਰਭਾਵਿਤ ਕਰੇਗੀ। ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਰੂਸੀ ਬਲਾਂ ਦੇ ਜੁਟਣ ਬਾਰੇ ਉਨ੍ਹਾਂ ਕਿਹਾ ਕਿ ਯੂਕਰੇਨ ਔਖੀ ਤੋਂ ਔਖੀ ਜੰਗ ਲਈ ਤਿਆਰ ਹੈ।

    ਉਨ੍ਹਾਂ ਕਿਹਾ, "ਇਹ ਲੜਾਈ ਮੁਸ਼ਕਿਲ ਹੋਵੇਗੀ। ਸਾਨੂੰ ਆਪਣੀ ਜਿੱਤ ਦਾ ਭਰੋਸਾ ਹੈ। ਅਸੀਂ ਲੜਾਈ ਗੇ ਨਾਲ-ਨਾਲ ਕੂਟਨੀਤਕ ਤਰੀਕਿਆਂ ਰਾਹੀਂ ਇਸ ਜੰਗ ਨੂੰ ਰੋਕਣ ਲਈ ਵੀ ਤਿਆਰ ਹਾਂ''।

  11. ਪਾਕਿਸਤਾਨ: ਇਮਰਾਨ ਖ਼ਾਨ ਦਾ ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਦੀ ਪਿੱਚ ਤੱਕ ਦਾ ਸਫ਼ਰ

    ਇਮਰਾਨ ਖ਼ਾਨ

    ਤਸਵੀਰ ਸਰੋਤ, Imran Khan/Facebook

    ਜੇ ਕਿਸੇ ਨੂੰ ਇਹ ਸ਼ੱਕ ਹੈ ਕਿ ਇਮਰਾਨ ਖ਼ਾਨ ਭੀੜ ਇਕੱਠੀ ਨਹੀਂ ਕਰ ਸਕਦੇ ਤਾਂ ਪੱਕੇ ਤੌਰ 'ਤੇ ਉਸ ਨੂੰ ਪਾਕਿਸਤਾਨ ਦੀ ਸਿਆਸਤ ਬਾਰੇ ਸਮਝ ਨਹੀਂ ਹੈ।

    ਸਾਲ 1992 ਵਿੱਚ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕੱਪ ਵਿੱਚ ਜਿੱਤ ਦਵਾਉਣ ਤੋਂ ਲੈ ਕੇ ਸਾਲ 2022 ਵਿੱਚ ਆਪਣੀ ਜੇਬ ਵਿੱਚੋਂ ਚਿੱਠੀ ਕੱਢ ਕੇ ਲਹਿਰਾਉਣ ਤੱਕ। ਇਮਰਾਨ ਖ਼ਾਨ ਕੋਲ ਹਮੇਸ਼ਾ ਅਜਿਹੇ ਫੈਨ ਰਹੇ ਹਨ ਜੋ ਸਮਝਦੇ ਹਨ ਕਿ ਕਪਤਾਨ ਉਨ੍ਹਾਂ ਤੋਂ ਕੀ ਚਾਹੁੰਦਾ ਹੈ।

    ਪਰ ਹੁਣ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਮਤੇ ਦੇ ਹੱਕ ਵਿੱਚ 172 ਵੋਟ ਪਏ ਹਨ। ਹੁਣ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ।

    ਕ੍ਰਿਕੇਟ ਦੇ ਮੈਦਾਨ ਤੋਂ ਸਿਆਸੀ ਪਿੱਚ ਤੱਕ, ਜਾਣੋ ਇਮਰਾਨ ਖ਼ਾਨ ਦੀ ਕਹਾਣੀ

  12. ਪਾਕਿਸਤਾਨ 'ਚ ਡਿੱਗੀ ਇਮਰਾਨ ਖ਼ਾਨ ਦੀ ਸਰਕਾਰ, ਸੋਮਵਾਰ ਨੂੰ ਚੁਣੇ ਜਾ ਸਕਦੇ ਹਨ ਅਗਲੇ ਪ੍ਰਧਾਨ ਮੰਤਰੀ

    ਸ਼ਾਹਬਾਜ਼ ਸ਼ਰੀਫ

    ਤਸਵੀਰ ਸਰੋਤ, Reuters

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਹਾਰਨ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੱਤਾ ਤੋਂ ਬਾਹਰ ਹੋ ਗਏ ਹਨ। ਸ਼ਨੀਵਾਰ ਦੇਰ ਰਾਤ ਹੋਈ ਇਸ ਵੋਟਿੰਗ ਵਿੱਚ 174 ਮੈਂਬਰਾਂ ਨੇ ਮਤੇ ਦੇ ਪੱਖ 'ਚ ਵੋਟ ਦਿੱਤੀ।

    ਹੁਣ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਨਾਮ 'ਤੇ ਮੁਹਰ ਲੱਗਣੀ ਹੈ ਅਤੇ ਇਸਦੇ ਲਈ ਪੀਐੱਮਐੱਲ-ਐੱਨ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੇ ਨਾਮ ਦੇ ਹੀ ਚਰਚੇ ਹਨ।

    ਇਸ ਸਬੰਧੀ ਸੋਮਵਾਰ ਨੂੰ ਸਦਨ ਦੀ ਬੈਠਕ ਬੁਲਾਈ ਗਈ ਹੈ ਜਿਸ 'ਚ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਫੈਸਲਾ ਲਿਆ ਜਾ ਸਕਦਾ ਹੈ।

    ਨੈਸ਼ਨਲ ਅਸੈਂਬਲੀ ਦੇ ਕਾਰਜਕਾਰੀ ਪ੍ਰਧਾਨ ਅਯਾਜ਼ ਸਾਦਿਕ ਨੇ ਕਿਹਾ ਹੈ ਕਿ ਉਮੀਦਵਾਰਾਂ ਨੂੰ ਸਥਾਨਕ ਸਮੇਂ ਅਨੁਸਾਰ ਐਤਵਾਰ ਨੂੰ 11.00 (06.00 GMT) ਤੱਕ ਨਾਮਜ਼ਦਗੀ ਦਾਖਲ ਕਰਨੀ ਹੋਵੇਗੀ।

    ਦੂਜੇ ਪਾਸੇ, ਇਮਰਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨ ਲਈ ਅਮਰੀਕਾ ਦੀ ਅਗਵਾਈ 'ਚ ਸਾਜ਼ਿਸ਼ ਰਚੀ ਗਈ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸੇ ਵੀ ਨਵੀਂ ਸਰਕਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

    ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਖ਼ਿਲਾਫ਼ ਬੇਭਰੋਸਗੀ ਮਤਾ ਕਾਮਯਾਬ ਹੋਇਆ ਹੈ।

  13. ਇਮਰਾਨ ਖ਼ਾਨ ਦੀ ਹਾਰ 'ਤੇ ਵਿਰੋਧੀ ਧਿਰ ਨੇ ਅੱਧੀ ਰਾਤ ਮਨਾਇਆ ਜਸ਼ਨ

    ਪਾਕਿਸਤਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ ਅਤੇ ਹੁਣ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ।

    ਕੱਲ੍ਹ ਦੇਰ ਰਾਤ ਹੋਈ ਵੋਟਿੰਗ 'ਚ ਇਮਰਾਨ ਖ਼ਾਨ ਦੇ ਹਾਰਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਅਤੇ ਸਮਰਥਕਾਂ ਨੇ ਜਸ਼ਨ ਮਨਾਇਆ।

    ਦੇਖੋ ਤਸਵੀਰਾਂ:

    ਪਾਕਿਸਤਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ

    ਤਸਵੀਰ ਸਰੋਤ, Getty Images

  14. ਪਾਕਿਸਤਾਨ: ਇਮਰਾਨ ਖ਼ਾਨ ਖ਼ਿਲਾਫ਼ ਅੱਧੀ ਰਾਤ ਨੂੰ ਬੇਭਰੋਸਗੀ ਮਤਾ ਪਾਸ, ਨਜ਼ਰਾਂ ਹੁਣ ਪੰਜਾਬ ਦੇ ਇਸ ਸਾਬਕਾ ਮੁੱਖ ਮੰਤਰੀ 'ਤੇ ਟਿਕੀਆਂ

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਮਤੇ ਦੇ ਹੱਕ ਵਿੱਚ 172 ਵੋਟ ਪਏ ਹਨ। ਹੁਣ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ। ਪਾਕਿਸਤਾਨ ਦੇ ਇਸ ਸਾਰੇ ਸਿਆਸੀ ਸੰਕਟ ਵਿਚਾਲੇ ਜੋ ਨਾਮ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਹੈ, ਉਹ ਹੈ ਸ਼ਾਹਬਾਜ਼ ਸ਼ਰੀਫ਼। ਵਿਰੋਧੀ ਧਿਰ ਨੇ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਦਾ ਨਾਮ ਸੁਝਾਇਆ ਹੈ, ਜਿਸ ਉੱਤੇ ਅੱਜ ਮੋਹਰ ਵੀ ਲੱਗ ਸਕਦਾ ਹੈ। ਪੜ੍ਹੋ ਇੱਥੇ ਕਲਿੱਕ ਕਰਕੇ ਉਨ੍ਹਾਂ ਬਾਰੇ ਅਹਿਮ ਗੱਲਾਂ

    ਸ਼ਾਹਬਾਜ਼ ਸ਼ਰੀਫ਼

    ਤਸਵੀਰ ਸਰੋਤ, Getty Images

  15. ਪਾਕਿਸਤਾਨ: ਇੱਕ ਅਜਿਹਾ ਦੇਸ਼ ਜਿੱਥੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ

    ਪਾਕਿਸਤਾਨ ਦੇਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੇਸ਼ੇਵਰ ਕ੍ਰਿਕਟਰ ਦੇ ਤੌਰ 'ਤੇ ਆਪਣੇ ਕਰੀਅਰ ਨੂੰ ਸ਼ਾਨਦਾਰ ਤਰੀਕੇ ਨਾਲ ਖਤਮ ਕੀਤਾਤੇ ਬਾਅਦ ਵਿੱਚ ਉਹ ਸਿਆਸਤ ਵਿੱਚ ਆ ਗਏ। ਪਰ ਉਨ੍ਹਾਂ ਦਾ ਸਿਆਸੀ ਸਫ਼ਰ ਕਿਸੇ ਹੋਰ ਪਾਸੇ ਹੀ ਜਾਂਦਾ ਦਿਖਾਈ ਦੇ ਰਿਹਾ ਹੈ।

    ਇਮਰਾਨ ਖ਼ਾਨ 2018 ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸੇਵਾਵਾ ਨਿਭਾ ਰਹੇ ਸਨ।ਹੁਣ ਉਨ੍ਹਾਂ ਖਿਲਾਫ਼ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ।

    ਹਾਲਾਂਕਿ, ਪ੍ਰਧਾਨ ਮੰਤਰੀਆਂ ਦਾ ਇਸ ਤਰ੍ਹਾਂ ਜਾਣਾ ਜਾਂ ਹਟਾਇਆ ਜਾਣਾ ਪਾਕਿਸਤਾਨ ਲਈ ਕੋਈ ਨਵੀਂ ਗੱਲ ਨਹੀਂ ਹੈ।ਸਾਲ 1947 ਵਿੱਚ ਜਦੋਂ ਤੋਂ ਪਾਕਿਸਤਾਨ ਇੱਕ ਸੁਤੰਤਰ ਦੇਸ਼ ਬਣਿਆ ਹੈ, ਇਸਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ ਅਤੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਥੇ ਅਸਲੀ ਸੱਤਾ ਫੌਜ ਦੇ ਹੱਥ ਹੈ।

    ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਮੁਤਾਬਕ, ਪਾਕਿਸਤਾਨ ਵਿੱਚ ਚਾਰ ਵਾਰਫੌਜੀ ਤਖ਼ਤਾਪਲਟ ਹੋਇਆ ਹੈ ਅਤੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਫੌਜੀ ਸ਼ਾਸਨਹੈ।ਪਰ ਨਾਗਰਿਕ ਸਰਕਾਰਾਂ ਦੇ ਅਧੀਨ ਵੀ, ਦੇਸ਼ ਦੇ ਜਰਨੈਲਾਂ ਹੱਥ ਬਹੁਤ ਜ਼ਿਆਦਾ ਸ਼ਕਤੀ ਰਹੀਹੈ ਜਿਸਨੇ ਸਰਕਾਰ ਨੂੰ ਵੀਪ੍ਰਭਾਵਿਤ ਕੀਤਾਹੈ, ਖਾਸਕਰ ਪ੍ਰਧਾਨ ਮੰਤਰੀਆਂ ਨੂੰ।

    ਇਮਰਾਨ ਤੋਂ ਪਹਿਲਾਂ ਵੀ ਦੇਸ਼ ਦੇ ਜਿੰਨੇ ਪ੍ਰਧਾਨ ਮੰਤਰੀ ਹੋਏ ਹਨ ਉਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਆਪਣਾ ਅਹੁਦਾ ਛੱਡਣਾ ਪਿਆ ਸੀ ਜਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।

    ਆਜ਼ਾਦ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਲਿਆਕਤ ਅਲੀ ਖ਼ਾਨ ਨੂੰ 4 ਸਾਲ ਅਤੇ 63 ਦਿਨ ਦਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।

    ਇਸ ਤੋਂ ਬਾਅਦ ਵਾਲੇ ਪ੍ਰਧਾਨ ਮੰਤਰੀ ਖਵਾਜਾ ਨਿਜ਼ਾਮੂਦੀਨ, ਮੁਹੰਮਦ ਅਲੀਬੋਗਰਾ, ਚੌਧਰੀ ਮੁਹੰਮਦਅਲੀ, ਹੁਸੈਨ ਸ਼ਹੀਦਸੁਹਰਾਵਰਦੀ, ਇਬਰਾਹਿਮ ਇਸਮਾਈਲ ਚੰਦਰੀਗਰ, ਫਿਰੋਜ਼ ਖਾਨ ਨੂਨ, ਨੂਰੁਲਅਮੀਨ, ਜ਼ੁਲਫਿਕਾਰ ਅਲੀਭੁੱਟੋ, ਮੁਹੰਮਦ ਖਾਨ ਜੁਨੇਜੋ, ਬੇਨਜ਼ੀ ਰਭੁੱਟੋ, ਨਵਾਜ਼ ਸ਼ਰੀਫ, ਯੂਸਫਰਜ਼ਾਗਿਲਾਨੀ ਨੂੰ ਪਦ ਗੁਆਉਣਾ ਪਿਆ ਸੀ ਅਤੇ ਹੁਣ ਇਸ ਸਿਲਸਿਲੇ 'ਚ ਇਮਰਾਨ ਖ਼ਾਨ ਦਾ ਵੀ ਨਾਮ ਸ਼ਾਮਲ ਹੋ ਗਿਆ ਹੈ।

    getty images

    ਤਸਵੀਰ ਸਰੋਤ, ਇਮਰਾਨ ਖ਼ਾਨ

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ
  16. ਪਾਕਿਸਤਾਨ ਦੇ ਹੁਣ ਤੱਕ ਦੇ ਅਹਿਮ ਘਟਨਾਕ੍ਰਮ

    • ਇਮਰਾਨ ਖ਼ਾਨ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਹਾਰ ਗਏ ਹਨ।
    • ਇਮਰਾਨ ਖ਼ਾਨ ਦੇ ਖਿਲਾਫ ਪੇਸ਼ ਬੇਭਰੋਸਗੀ ਮਤੇ ਦੇ ਹੱਕ ਵਿੱਚ 174 ਵੋਟਾਂ ਪਈਆਂ।
    • ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਆਵਾਸ ਛੱਡ ਦਿੱਤਾ ਹੈ।
    • ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹੇ ਸ਼ਾਹਬਾਜ਼ ਸ਼ਰੀਫ਼ ਹੁਣ ਪਾਕਿਸਤਾਨ ਦੇ ਅਗਲੇ ਮੁੱਖ ਮੰਤਰੀ ਹੋ ਸਕਦੇ ਹਨ
  17. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ।

    ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੇ ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    9 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇਕਲਿੱਕਕਰ ਸਕਦੇ ਹੋ।