ਇਜ਼ਰਾਈਲ ਦੇ ਤੇਲ ਅਵੀਵ
'ਚ ਗੋਲੀਬਾਰੀ ਦੀ ਘਟਨਾ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ
ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਇਜ਼ਰਾਈਲ ਵਿੱਚ ਇਹ ਚੌਥਾ ਅਜਿਹਾ ਹਮਲਾ ਹੈ।
ਘਟਨਾ ਦੇ ਕੁਝ
ਘੰਟਿਆਂ ਦੇ ਅੰਦਰ ਹੀ ਇਜ਼ਰਾਈਲ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਮਾਰਿਆ ਗਿਆ ਹੈ।
ਖ਼ਬਰ ਏਜੰਸੀ
ਏਐੱਫ਼ਪੀ ਨੇ ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, "ਕੱਲ੍ਹ ਦੇ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਨੂੰ ਲੱਭ ਕੇ ਮਾਰ
ਦਿੱਤਾ ਗਿਆ ਹੈ''।
ਗੋਲੀਬਾਰੀ ਦੀ ਇਹ
ਘਟਨਾ ਤੇਲ ਅਵੀਵ ਦੀ ਡਾਇਜ਼ਨਗੌਫ ਸਟਰੀਟ 'ਤੇ ਹੋਈ, ਜਿਸ ਨੂੰ ਸਭ ਤੋਂ ਵਿਅਸਤ ਸਥਾਨਾਂ ਵਿੱਚੋਂ ਇੱਕ ਮੰਨਿਆ
ਜਾਂਦਾ ਹੈ। ਇਸ ਇਲਾਕੇ ਵਿੱਚ ਬਾਰ ਅਤੇ ਰੈਸਟੋਰੈਂਟ ਹੋਣ ਕਾਰਨ ਇੱਥੇ ਹਮੇਸ਼ਾ ਲੋਕਾਂ ਦੀ ਭੀੜ ਲੱਗੀ
ਰਹਿੰਦੀ ਹੈ।
ਟਾਈਮਜ਼ ਆਫ਼
ਇਜ਼ਰਾਈਲ ਦੇ ਅਨੁਸਾਰ, ਇਹ ਹਮਲਾ ਉਦੋਂ
ਹੋਇਆ ਜਦੋਂ ਡਾਇਜ਼ਨਗੌਫ ਦੇ ਇੱਕ ਬਾਰ ਵਿੱਚ ਘੱਟੋ-ਘੱਟ ਇੱਕ ਵਿਅਕਤੀ ਨੇ ਗੋਲੀਬਾਰੀ ਸ਼ੁਰੂ ਕੀਤੀ।
ਇਜ਼ਰਾਈਲ ਦੀ
ਐਮਰਜੈਂਸੀ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਘੱਟੋ-ਘੱਟ ਨੌਂ ਲੋਕਾਂ ਨੂੰ ਹਸਪਤਾਲ
ਲਿਜਾਇਆ ਗਿਆ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਚਾਰ ਜ਼ਿੰਦਗੀ ਅਤੇ ਮੌਤ ਦੀ
ਲੜਾਈ ਲੜ ਰਹੇ ਹਨ।
ਵੀਰਵਾਰ ਰਾਤ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ "ਇਸਰਾਈਲੀ ਸੁਰੱਖਿਆ ਸੇਵਾ ਉਸ ਅੱਤਵਾਦੀ ਦੀ ਭਾਲ ਵਿੱਚ ਹੈ ਜਿਸਨੇ ਤੇਲ ਅਵੀਵ ਵਿੱਚ ਇਹ ਖੂਨ ਖਰਾਬਾ ਕੀਤਾ ਹੈ''।
ਉਨ੍ਹਾਂ ਕਿਹਾ, "ਅੱਤਵਾਦੀ ਜਿੱਥੇ ਵੀ ਹੋਵੇ, ਅਸੀਂ ਉਸ ਤੱਕ ਪਹੁੰਚ ਜਾਵਾਂਗੇ ਅਤੇ ਜਿਨ੍ਹਾਂ ਲੋਕਾਂ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਸਦੀ ਮਦਦ ਕੀਤੀ, ਉਨ੍ਹਾਂ ਨੂੰ ਵੀ ਇਸਦੀ ਕੀਮਤ ਚੁਕਾਉਣੀ ਪਵੇਗੀ''।