ਪਾਕਿਸਤਾਨ: ਨੈਸ਼ਨਲ ਅਸੈਂਬਲੀ ਭੰਗ ਕਰਨ ਦੇ ਸਾਰੇ ਹੁਕਮਾਂ ਤੇ ਕਾਰਵਾਈ ਬਾਰੇ ਫੈਸਲਾ ਅਦਾਲਤ ਕਰੇਗੀ - ਸੁਪਰੀਮ ਕੋਰਟ

ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਰੂਸ-ਯੂਕਰੇਨ ਜੰਗ ਅਤੇ ਪਾਕਿਸਤਾਨ ਵਿੱਚ ਸਿਆਸੀ ਸਰਗਰਮੀਆਂ ਬਾਰੇ ਅਹਿਮ ਅਪਡੇਟਸ ਦੇ ਰਹੇ ਹਾਂ।

ਲਾਈਵ ਕਵਰੇਜ

ਪ੍ਰਿਅੰਕਾ ਧੀਮਾਨ and ਅਨੁਰੀਤ ਸ਼ਰਮਾ

  1. ਪਾਕਿਸਤਾਨ ਦੀ ਸਿਆਸਤ ਬਾਰੇ ਅਹਿਮ ਘਟਨਾਕ੍ਰਮ

    ਇਮਰਾਨ ਖ਼ਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੇ ਸਿਆਸੀ ਘਟਨਾਕ੍ਰਮ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ

    ਇਮਰਾਨ ਖ਼ਾਨ ਦੀ ਸਰਕਾਰ ਖਿਲਾਫ਼ ਨੈਸ਼ਨਲ ਅਸੈਂਬਲੀ ਵਿੱਚ ਪੇਸ਼ ਬੇਭਰੋਸਗੀ ਦਾ ਮਤਾ ਖਾਰਜ ਹੋ ਗਿਆ।

    ਪਾਕਿਸਤਾਨ ਦੇ ਰਾਸ਼ਟਰਪਤੀ ਨੇ ਇਮਰਾਨ ਖ਼ਾਨ ਦੀ ਸਿਫ਼ਾਰਿਸ਼ ਉੱਤੇ ਨੈਸ਼ਨਲ ਅਸੈਂਬਲੀ ਭੰਗ ਕਰ ਦਿੱਤੀ।

    ਪਾਕਿਸਤਾਨ ਦੇ ਵਿਰੋਧੀ ਧਿਰ ਨੇ ਮਤੇ ਦੇ ਖਾਰਜ ਹੋਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਤੇ ਕੋਰਟ ਜਾਣ ਦੀ ਗੱਲ ਆਖੀ।

    ਸੁਪਰੀਮ ਕੋਰਟ ਨੇ ਇਸ ਪੂਰੇ ਮਸਲੇ ਦਾ ਨੋਟਿਸ ਲਿਆ ਤੇ ਕਿਹਾ ਕਿ ਨੈਸ਼ਨਲ ਅਸੈਂਬਲੀ ਬਾਰੇ ਲਏ ਹੁਕਮਾਂ ਬਾਰੇ ਫੈਸਲਾ ਅਦਾਲਤ ਲਵੇਗੀ।

    ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਨੂੰ ਸੋਮਵਾਰ ਲਈ ਮੁਲਤਵੀ ਕਰ ਦਿੱਤਾ ਹੈ।

  2. ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਭੰਗ ਕਰਨ ਬਾਰੇ ਫੈਸਲਾ ਅਦਾਲਤ ਕਰੇਗੀ - ਸੁਪਰੀਮ ਕੋਰਟ

    ਪਾਕਿਸਤਾਨ ਦਾ ਸੁਪਰੀਮ ਕੋਰਟ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੇ ਚੀਫ਼ ਜਸਟਿਸ ਅਤਾ ਬਾਂਦਿਆਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਅਸੈਂਬਲੀ ਭੰਗ ਕਰਨ ਨਾਲ ਜੁੜੇ ਸਾਰੇ ਹੁਕਮ ਤੇ ਪ੍ਰਕਿਰਿਆ ਬਾਰੇ ਫੈਸਲਾ ਕੋਰਟ ਕਰੇਗਾ।

    ਅਦਾਲਤ ਨੇ ਸੁਣਵਾਈ ਨੂੰ ਸੋਮਵਾਰ ਲਈ ਮੁਲਤਵੀ ਕਰ ਦਿੱਤਾ ਹੈ।

  3. ਅਸੀਂ ਅਸੈਂਬਲੀ ਵਿੱਚ ਵਰੋਧ ਕਰਾਂਗੇ- ਬਿਲਾਵਲ ਭੁੱਟੋ

    ਬਿਲਾਵਲ ਭੁੱਟੋ

    ਤਸਵੀਰ ਸਰੋਤ, Bilawal bhutto/twitter

    ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਕਿਹਾ ਹੈ ਕਿ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਵੱਲੋਂ ਨੈਸ਼ਨਲ ਅਸੈਂਬਲੀ ਭੰਗ ਕੀਤੇ ਜਾਣ ਦੇ ਫ਼ੈਸਲੇ ਦੇ ਖਿਲਾਫ਼ ਅਸੈਂਬਲੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

    ਬਿਲਾਵਲ ਭੁੱਟੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਤਵਾਰ ਨੂੰ ਕਿਹਾ ਕਿ ਬੇਭਰੋਸਗੀ ਮਤੇ ਨੂੰ ''ਪਾਸ ਕਰਵਾਉਣ ਲਈ ਅੰਕੜੇ ਸਾਡੇ ਹੱਕ ਵਿੱਚ ਸਨ ਅਤੇ ਸਪੀਕਰ ਨੇ ਗੈਰ-ਸੰਵਿਧਾਨਕ ਫ਼ੈਸਲਾ ਲਿਆ ਹੈ।''

    ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ, ਜਿਸ ਦੀ ਸਜ਼ਾ ਸਪਸ਼ਟ ਹੈ।

    ਉਨ੍ਹਾਂ ਨੇ ਕਿਹਾ, ‘’ਜਦੋਂ ਤੱਕ ਸਾਡਾ ਸੰਵਿਧਾਨਕ ਹੱਕ ਹਾਸਲ ਨਹੀਂ ਹੋ ਜਾਂਦਾ ਨੈਸ਼ਨਲ ਅਸੈਂਬਲੀ ਵਿੱਚ ਪ੍ਰਦਰਸ਼ਨ ਕਰਾਂਗੇ।

    ਬੇਭਰੋਸਗੀ ਮਤੇ ਉੱਪਰ ਅੱਜ ਵੋਟਿੰਗ ਲਈ ਹੁਣ ਸੁਪਰੀਮ ਕੋਰਟ ਦਾ ਰੁੱਖ ਕਰਨਗੇ।‘’

    ਪਾਕਿਸਤਾਨ
  4. ਨੈਸ਼ਨਲ ਅਸੈਂਬਲੀ ਨੂੰ ਭੰਗ ਹੋਣ ਵਿੱਚ ਫੌਜ ਦਾ ਭੂਮਿਕਾ ਹੋਣ ਤੋਂ ਇਨਕਾਰ

    ਪਾਕਿਸਤਾਨ

    ਤਸਵੀਰ ਸਰੋਤ, OfficialDGISPR/twitter

    ਪਾਕਿਸਤਾਨ ਦੇ ਇੰਟਰ- ਸਰਵਿਸਿਜ਼ ਦੇ ਡੀਜੀ ਆਈਐਸਪੀਆਰ ਨੇ ਰਾਸ਼ਟਰਪਤੀ ਆਰਿਫ਼ ਅਲਵੀ ਵੱਲੋਂ ਨੈਸ਼ਨਲ ਅਸੈਂਬਲੀ ਭੰਗ ਕੀਤੇ ਜਾਣ ਵਿੱਚ ਫ਼ੌਜ ਦੀ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਹੈ।

    ਇੱਕ ਬਿਆਨ ਵਿੱਚ ਡੀਜੀ ਆਈਐਸਪੀਆਰ ਮੇਜਰ ਜਨਰਲ ਬਾਬਰ ਇਫ਼ਤਿਖ਼ਾਰ ਨੇ ਕਿਹਾ, ‘’ ਬਿਲਕੁਲ ਨਹੀਂ, ਅੱਜ ਜੋ ਕੁਝ ਵੀ ਹੋਇਆ। ਫ਼ੌਜ ਦੀ ਉਸ ਵਿੱਚ ਕੋਈ ਭੂਮਿਕਾ ਨਹੀਂ ਹੈ।‘’

  5. ਪਾਕਿਸਤਾਨ ਸੁਪਰੀਮ ਕੋਰਟ ਨੇ ਕੌਮੀ ਅਸੈਂਬਲੀ ਭੰਗ ਕੀਤੇ ਜਾਣ ਦਾ ਨੋਟਿਸ ਲਿਆ

    ਪਾਕਿਸਤਾਨ ਦੀ ਸੁਪਰੀਮ ਕੋਰਟ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਆਰਿਫ਼ ਅਲਵੀ ਵੱਲੋਂ ਨੈਸ਼ਨਲ ਅਸੈਂਬਲੀ ਭੰਗ ਕੀਤੇ ਜਾਣ ਦਾ ਨੋਟਿਸ ਲੈ ਲਿਆ ਹੈ।

    ਸੁਪਰੀਮ ਕੋਰਟ ਦੇ ਬੁਲਾਰੇ ਮੁਤਾਬਕ ਚੀਫ਼ ਜਸਟਿਸ ਉਮਰ ਅੱਤਾ ਬਨਦਿਆਲ ਨੇ ਦੇਸ਼ ਦੀ ਸਿਆਸ ਸਥਿਤੀ ਦੇ ਮੱਦੇ ਨਜ਼ਰ ਇਹ ਸੰਗਿਆਨ ਲਿਆ ਹੈ।

    ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਫ਼ਾਰਿਸ਼ ਉੱਤੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀ।

  6. ਇਮਰਾਨ ਖਾਨ ਦੀ ਸਲਾਹ ’ਤੇ ਰਾਸ਼ਟਰਪਤੀ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੀ ਦਿੱਤੀ ਮਨਜ਼ੂਰੀ

    ਪਾਕਿਸਤਾਨ ਵਿੱਚ ਰਾਸ਼ਟਰਪਤੀ ਆਰਿਫ ਅਲਵੀ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਮਤੇ ’ਤੇ ਨੈਸ਼ਨਲ ਅਸੈਂਬਲੀ ਭੰਗ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

    ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਅਨੁਸਾਰ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਫਾਰਿਸ਼ ਨੂੰ ਸੰਵਿਧਾਨ ਦੇ ਪੈਰ੍ਹਾ 58 (1) ਤਹਿਤ ਮਨਜ਼ੂਰ ਕੀਤਾ ਹੈ।

    ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ

    ਤਸਵੀਰ ਸਰੋਤ, Getty Images

  7. 'ਇਹ ਬਚਕਾਨਾ ਹਰਕਤ, ਮੈਦਾਨ ਤੋਂ ਭੱਜਣਾ.. ਇਮਰਾਨ ਖ਼ਾਨ ਨੇ ਪਰਦਾਫਾਸ਼ ਕਰ ਦਿੱਤਾ ਹੈ'- ਬਿਲਾਵਲ ਭੁੱਟੋ

    ਬਿਲਾਵਲ ਭੁੱਟੋ

    ਤਸਵੀਰ ਸਰੋਤ, EPA

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਖ਼ਿਲਾਫ਼ ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ ਅਤੇ ਇਸ ਸਬੰਧੀ ਬਿਲਾਵਲ ਭੁੱਟੋ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਹ ਇਸ ਮਾਮਲੇ 'ਚ ਸੁਪਰੀਮ ਕੋਰਟ ਜਾਣਗੇ ਕਿ ਪੋਲਿੰਗ ਅੱਜ ਹੀ ਕਰਵਾਈ ਜਾਵੇ।

    ਬਿਲਾਵਲ ਨੇ ਕਿਹਾ ਕਿ ''ਜਿਵੇਂ ਪੂਰੀ ਦੁਨੀਆ, ਪੂਰੇ ਪਾਕਿਸਤਾਨ ਨੂੰ ਪਤਾ ਹੈ ਅਤੇ ਅੱਜ ਵਜ਼ੀਰ-ਏ-ਆਜ਼ਮ, ਸਪੀਕਰ ਸਭ ਨੇ ਦੇਖ ਲਿਆ ਕਿ ਵਿਰੋਧੀ ਧਿਰ ਦੀ ਗਿਣਤੀ ਪੂਰੀ ਸੀ। ਸਾਡੇ ਕੋਲ ਇੰਨਾ ਸਮਰਥਨ ਹੈ ਕਿ ਅਸੀਂ ਵਜ਼ੀਰ-ਏ-ਆਜ਼ਮ ਨੂੰ ਵੋਟਿੰਗ ਵਿੱਚ ਹਰਾਈਏ।''

    ਉਨ੍ਹਾਂ ਅੱਗੇ ਕਿਹਾ, ''ਆਖ਼ਰੀ ਮੌਕੇ 'ਤੇ ਸਪੀਕਰ ਸਾਹਿਬ ਨੇ ਗੈਰ-ਆਇਨੀ (ਗੈਰ ਕਾਨੂੰਨੀ) ਕੰਮ ਕੀਤਾ ਹੈ।''

    ਉਨ੍ਹਾਂ ਕਿਹਾ ਕਿ, ''ਯੂਨਾਈਟਿਡ ਆਪੋਜੀਸ਼ਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਸਾਡਾ ਆਇਨੀ ਹੱਕ ਨਾ ਦਿੱਤਾ ਗਿਆ, ਅਸੀਂ ਨੈਸ਼ਨਲ ਅਸੈਂਬਲੀ 'ਚ ਧਰਨਾ ਦੇਵਾਂਗੇ''।

    ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ''ਇਹ ਬਚਕਾਨਾ ਹਰਕਤ, ਮੈਦਾਨ ਤੋਂ ਭੱਜਣਾ.. ਇਮਰਾਨ ਖ਼ਾਨ ਨੇ ਪਰਦਾਫਾਸ਼ ਕਰ ਦਿੱਤਾ ਹੈ''।

    ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦਾ ਸਾਥ ਦੇਣ।

  8. ਬੇਭਰੋਸਗੀ ਮਤਾ ਖਾਰਜ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਕੀ ਹੈ ਮਾਹੌਲ

  9. 'ਜੋ ਇੰਨੀ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਸੀ, ਉਹ ਅੱਜ ਫੇਲ ਹੋ ਗਈ ਹੈ' - ਇਮਰਾਨ ਖ਼ਾਨ

    ਇਮਰਾਨ ਖ਼ਾਨ

    ਤਸਵੀਰ ਸਰੋਤ, Reuters

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਨੈਸ਼ਨਲ ਅਸੈਂਬਲੀ 'ਚ ਰੱਦ ਹੋਣ ਤੋਂ ਬਾਅਦ ਇਮਰਾਨ ਨੇ ਕਿਹਾ ਕਿ ਮੈਂ ਆਪਣੀ ਕੌਮ ਨੂੰ ਕਹਿੰਦਾ ਹਾਂ ਕਿ ਚੋਣਾਂ ਦੀ ਤਿਆਰੀ ਕਰੋ।

    ਉਨ੍ਹਾਂ ਕਿਹਾ, ''ਤੁਸੀਂ ਫੈਸਲਾ ਕਰਨਾ ਹੈ, ਕਿਸੇ ਬਾਹਰੀ ਵਿਅਕਤੀ ਕਿਸੇ ਭ੍ਰਿਸ਼ਟਾਚਾਰੀ ਨੇ ਫੈਸਲਾ ਨਹੀਂ ਕਰਨਾ ਕਿ ਇਸ ਮੁਲਕ ਦਾ ਭਵਿੱਖ ਕੀ ਹੋਵੇਗਾ''।

    ਉਨ੍ਹਾਂ ਅੱਗੇ ਕਿਹਾ ਕਿ ਅਸੈਂਬਲੀ ਭੰਗ ਹੋਣ ਤੋਂ ਬਾਅਦ ਆਉਣ ਵਾਲੀਆਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

    ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਕੌਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, ਚੁਣੀ ਹੋਈ ਸਰਕਾਰ ਡਿਗਾਉਣ ਦੀ ਜੋ ਇੰਨੀ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਸੀ, ਉਹ ਅੱਜ ਫੇਲ ਹੋ ਗਈ ਹੈ।

  10. ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖਿਲਾਫ਼ ਬੇਭਰੋਸਗੀ ਮਤਾ ਖਾਰਜ

    ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਖਿਲਾਫ਼ ਵੋਟਿੰਗ ਤੋਂ ਪਹਿਲਾਂ ਹੀ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਨੇ ਬੇਭਰੋਸਗੀ ਮਤੇ ਨੂੰ ਹੀ ਗੈਰਸੰਵਿਧਾਨਕ ਦੱਸਦੇ ਹੋਏ ਖਾਰਜ ਕਰ ਦਿੱਤਾ।

    ਇਹ ਸੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਦੀ ਪ੍ਰਧਾਨਗੀ ਵਿੱਚ ਚੱਲ ਰਿਹਾ ਸੀ।

    ਪਾਕਿਸਤਾਨ ਨੈਸ਼ਨਲ ਅਸੈਂਬਲੀ
  11. ਇਮਰਾਨ ਖ਼ਾਨ ਵਿਰੋਧੀ ਧਿਰ ਨੂੰ ਹੈਰਾਨ ਕਰ ਦੇਣਗੇ - ਪਾਕਿਸਤਾਨ ਦੇ ਊਰਜਾ ਮੰਤਰੀ

    ਹੱਮਾਦ ਅਜ਼ਹਰ

    ਤਸਵੀਰ ਸਰੋਤ, PTV

    ਪਾਕਿਸਤਾਨ ਦੇ ਊਰਜਾ ਮੰਤਰੀ ਹੱਮਾਦ ਅਜ਼ਹਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਅੱਜ ਦਾ ਮੈਚ ਜਿੱਤ ਜਾਣਗੇ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜ਼ਹਰ ਨੇ ਕਿਹਾ ਕਿ ਇਮਰਾਨ ਖ਼ਾਨ ਵਿਰੋਧੀ ਧਿਰ ਨੂੰ ਹੈਰਾਨ ਕਰ ਦੇਣਗੇ।

    ਉਨ੍ਹਾਂ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਨੂੰ ਵਿਦੇਸ਼ੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਹੈ।

    ਇਸਦੇ ਨਾਲ ਹੀ, ਉਨ੍ਹਾਂ ਭਰੋਸਾ ਦਿਵਾਇਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਇੱਕ ਸਿਆਸੀ ਪਾਰਟੀ ਹੈ ਅਤੇ ਉਹ ਅਜਿਹਾ ਕੁਝ ਨਹੀਂ ਕਰੇਗੀ ਜੋ ਗੈਰ-ਸੰਵਿਧਾਨਕ ਜਾਂ ਗੈਰ-ਕਾਨੂੰਨੀ ਹੋਵੇ।

  12. ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ 'ਤੇ ਵੋਟਿੰਗ LIVE

  13. ਪਾਕਿਸਤਾਨ: ਉਮਰ ਸਰਫ਼ਰਾਜ਼ ਚੀਮਾ ਹੋਣਗੇ ਪੰਜਾਬ ਸੂਬੇ ਦੇ ਨਵੇਂ ਗਵਰਨਰ - ਫ਼ਵਾਦ ਚੌਧਰੀ

    ਪਾਕਿਸਤਾਨ ਦੇ ਕਾਨੂੰਨ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੀਟੀਆਈ ਆਗੂ ਉਮਰ ਸਰਫ਼ਰਾਜ਼ ਚੀਮਾ ਨੂੰ ਪੰਜਾਬ ਸੂਬੇ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ।

    ਉਹ ਮੁਹੰਮਦ ਸਰਵਰ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਐਤਵਾਰ ਸਵੇਰੇ ਹੀ ਇਸ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਵਿਰੋਧੀ ਗਠਜੋੜ ਦਾ ਦਾਅਵਾ: ਇਮਰਾਨ ਖ਼ਾਨ ਦੇ ਖਿਲਾਫ਼ 174 ਸੰਸਦ ਮੈਂਬਰਾਂ ਦਾ ਹੈ ਸਮਰਥਨ

    ਮਰੀਅਮ ਔਰੰਗਜ਼ੇਬ

    ਤਸਵੀਰ ਸਰੋਤ, Getty Images

    ਪਾਕਿਸਤਾਨ ਮੁਸਲਿਮ ਲੀਗ ਦੀ ਆਗੂ ਮਰੀਅਮ ਔਰੰਗਜ਼ੇਬ ਨੇ ਉਨ੍ਹਾਂ 174 ਸੰਸਦ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਇਮਰਾਨ ਖ਼ਾਨ ਦੇ ਖਿਲਾਫ਼ ਵਿਰੋਧੀ ਗਠਜੋੜ ਦੇ ਨਾਲ ਹਨ।

    ਮਰੀਅਮ ਨੇ ਇਹ ਸੂਚੀ ਟਵਿੱਟਰ 'ਤੇ ਜਾਰੀ ਕੀਤੀ ਹੈ।

    ਇਮਰਾਨ ਖ਼ਾਨ ਦੇ ਖਿਲਾਫ਼ ਮਤਾ ਪੇਸ਼ ਕੀਤੇ ਜਾਣ ਤੋਂ ਬਾਅਦ ਜਮਹੂਰੀ ਵਤਨ ਪਾਰਟੀ ਨੇ ਸੱਤਾਧਾਰੀ ਗਠਜੋੜ ਨੂੰ ਛੱਡਣ ਦਾ ਫੈਸਲਾ ਕੀਤਾ ਹੈ।

    ਇਸ ਤੋਂ ਬਾਅਦ ਸੰਸਦ ਦੇ ਹੇਠਲੇ ਸਦਨ ਦੇ ਕੁੱਲ 342 ਮੈਂਬਰਾਂ ਵਿੱਚੋਂ ਸੱਤਾਧਾਰੀ ਗਠਜੋੜ ਦੇ ਮੈਂਬਰਾਂ ਦੀ ਗਿਣਤੀ 178 ਹੋ ਗਈ ਹੈ।

    ਇਮਰਾਨ ਖ਼ਾਨ ਦੀ ਸਰਕਾਰ ਨੂੰ ਸੱਤਾ 'ਚ ਬਣੇ ਰਹਿਣ ਲਈ ਘੱਟੋ-ਘੱਟ 172 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ।

    ਦੂਜੇ ਪਾਸੇ, ਵਿਰੋਧੀ ਧਿਰ ਨੂੰ ਵੀ ਬੇਭਰੋਸਗੀ ਮਤਾ ਪਾਸ ਕਰਕੇ ਸਰਕਾਰ ਨੂੰ ਗਿਰਾਉਣ ਲਈ 172 ਸੰਸਦ ਮੈਂਬਰਾਂ ਦੀ ਲੋੜ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਇਮਰਾਨ ਖ਼ਾਨ ਬੇਭਰੋਸਗੀ ਮਤਾ ਹਾਰ ਗਏ ਤਾਂ ਕੀ ਹੋਵੇਗਾ

    ਕੀ ਇਮਰਾਨ ਖ਼ਾਨ ਘਰ ਚਲੇ ਜਾਣਗੇ। ਕੀ ਪਾਕਿਸਤਾਨ ਦਾ ਇੱਕ ਹੋਰ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇਗਾ। ਜਾਂ ਕੋਈ ਸਰਪ੍ਰਾਈਜ਼ ਮਿਲ ਸਕਦਾ ਹੈ। ਇਸ ਸਮੇਂ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਤੋਂ ਲੈ ਕੇ ਚਾਹ ਦੇ ਖੋਖਿਆਂ ਤੱਕ ਇਸੇ ਦੀ ਚਰਚਾ ਹੈ।

    ਹਾਲਾਂਕਿ ਜੇ ਬੇਭਰੋਸਗੀ ਮਤਾ ਅਸਫ਼ਲ ਹੋ ਜਾਂਦਾ ਹੈ ਤਾਂ ਚੀਜ਼ਾਂ ਮੁੜ ਤੋਂ ਆਮ ਵਰਗੀਆਂ ਹੋ ਜਾਣਗੀਆਂ ਅਤੇ ਕੋਈ ਫਰਕ ਨਹੀਂ ਪਵੇਗਾ।

    ਆਓ ਇਸ ਵੀਡੀਓ ਰਾਹੀਂ ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਾਂ। (ਰਿਪੋਰਟ – ਬੀਬੀਸੀ ਟੀਮ, ਐਡਿਟ – ਸਦਫ਼ ਖ਼ਾਨ)

    ਵੀਡੀਓ ਕੈਪਸ਼ਨ, ਇਮਰਾਨ ਖ਼ਾਨ ਬੇਭਰੋਸਗੀ ਮਤਾ ਹਾਰ ਗਏ ਤਾਂ ਕੀ ਹੋਵੇਗਾ
  16. ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਇਸਲਾਮਾਬਾਦ 'ਚ ਧਾਰਾ 144 ਲਾਗੂ, ਦੇਖੋ ਮਾਹੌਲ

    ਇਸਲਾਮਾਬਾਦ 'ਚ ਧਾਰਾ 144 ਲਾਗੂ

    ਹੁਮੈਰਾ ਕੰਵਲ

    ਬੀਬੀਸੀ ਪੱਤਰਕਾਰ, ਇਸਲਾਮਾਬਾਦ

    ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਸੰਘੀ ਰਾਜਧਾਨੀ ਇਸਲਾਮਾਬਾਦ 'ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਪੂਰੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

    ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਪ੍ਰਬੰਧ ਬਣਾਈ ਰੱਖਣ ਲਈ ਵਾਧੂ (ਐਕਸਟ੍ਰਾ) ਡਿਊਟੀ 'ਤੇ ਬੁਲਾਇਆ ਗਿਆ ਹੈ।

    ਇੱਕ ਅਧਿਕਾਰੀ ਨੇ ਕਿਹਾ, "ਸਾਨੂੰ ਦੱਸਿਆ ਗਿਆ ਹੈ ਕਿ ਇਕੱਠ ਜਾਂ ਪ੍ਰਦਰਸ਼ਨਾਂ ਦੀ ਇਜਾਜ਼ਤ ਨਹੀਂ ਹੈ''।

    ਇਸਲਾਮਾਬਾਦ 'ਚ ਧਾਰਾ 144 ਲਾਗੂ
    ਤਸਵੀਰ ਕੈਪਸ਼ਨ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਵੇਰੇ 5 ਵਜੇ ਤੋਂ ਡਿਊਟੀ 'ਤੇ ਹਨ।
    ਇਸਲਾਮਾਬਾਦ 'ਚ ਧਾਰਾ 144 ਲਾਗੂ
    ਤਸਵੀਰ ਕੈਪਸ਼ਨ, ਸੁਰੱਖਿਆ ਲਈ ਖੇਤਰਾਂ ਵੱਖ-ਵੱਖ ਨੂੰ ਜ਼ੋਨਾਂ ਵਿੱਚ ਵੰਡਿਆ ਗਿਆ ਹੈ।
  17. ਪਾਕਿਸਤਾਨ 'ਚ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੂੰ ਹਟਾਉਣ ਲਈ ਵੀ ਮਤਾ ਪੇਸ਼

    ਅਸਦ ਕੈਸਰ

    ਤਸਵੀਰ ਸਰੋਤ, Getty Images

    ਪਾਕਿਸਤਾਨ 'ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਮਰਾਨ ਖ਼ਾਨ ਦੇ ਖਿਲਾਫ਼ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੂੰ ਹਟਾਉਣ ਲਈ ਮਤਾ ਪੇਸ਼ ਕਰ ਦਿੱਤਾ ਹੈ।

    ਖ਼ਬਰ ਏਜੰਸੀ ਏਐੱਨਆਈ ਨੇ ਇੱਕ ਟਵੀਟ ਰਾਹੀਂ ਇਸਦੀ ਜਾਣਕਾਰੀ ਦਿੰਦਿਆਂ ਬਿਲਾਵਲ ਭੁੱਟੋ ਜ਼ਰਦਾਰੀ ਦੁਆਰਾ ਸ਼ੇਅਰ ਕੀਤੇ ਗਏ ਇੱਕ ਪੱਤਰ ਦੀ ਤਸਵੀਰ ਵੀ ਸਾਂਝਾ ਕੀਤੀ ਹੈ।

    ਇਹ ਪੱਤਰ, ਨੈਸ਼ਨਲ ਅਸੈਂਬਲੀ ਦੇ ਸਪੀਕਰ ਨੂੰ ਹਟਾਉਣ ਲਈ ਮਤਾ ਪੇਸ਼ ਕਰਨ ਸਬੰਧੀ ਨੋਟਿਸ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ- ਵੋਟਿੰਗ ਤੋਂ ਪਹਿਲਾਂ ਇਸਲਾਮਾਬਾਦ 'ਚ ਧਾਰਾ 144 ਲਾਗੂ

    ਇਮਰਾਨ ਖ਼ਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ ਵਿੱਚ ਵਿਰੋਧੀ ਧਿਰਾਂ ਵੱਲੋਂ ਨੈਸ਼ਨਲ ਅਸੈਂਬਲੀ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤੇ ਜਾਣ ਤੋਂ ਬਾਅਦ, ਅੱਜ ਇਸ ਮਤੇ 'ਤੇ ਵੋਟਿੰਗ ਹੋਣੀ ਹੈ।

    ਖ਼ਬਰ ਏਜੰਸੀ ਐਐੱਨਆਈ ਮੁਤਾਬਕ, ਪਾਕਿਸਤਾਨ ਦੇ ਜੀਓ ਨਿਊਜ਼ ਨੇ ਜਾਣਕਾਰੀ ਦਿੱਤੀ ਹੈ ਕਿ ਅਸੈਂਬਲੀ ਦੇ ਮੱਦੇਨਜ਼ਰ, ਇਸਲਾਮਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ ਸ਼ਹਿਰ ਵਿੱਚ ਦੁਪਹੀਆ ਵਾਹਨਾਂ 'ਤੇ ਇੱਕ ਤੋਂ ਵੱਧ ਵਿਅਕਤੀ ਦੀ ਸਵਾਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।

    ਨੈਸ਼ਨਲ ਅਸੈਂਬਲੀ ਦਾ ਸੈਸ਼ਨ ਅੱਜ 11:30 ਵਜੇ ਸ਼ੁਰੂ ਹੋਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਯੂਕਰੇਨ: ਓਡੇਸਾ ਬੰਦਰਗਾਹ 'ਤੇ ਜ਼ੋਰਦਾਰ ਧਮਾਕਿਆਂ ਦੀਆਂ ਰਿਪੋਰਟਾਂ

    ਯੂਕਰੇਨ ਦੀ ਦੱਖਣੀ ਬੰਦਰਗਾਹ ਓਡੇਸਾ ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ।

    ਇੱਕ ਚਸ਼ਮਦੀਦ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਐਤਵਾਰ ਸਵੇਰੇ ਕਾਲੇ ਸਾਗਰ ਦੇ ਤੱਟ 'ਤੇ ਵਸੇ ਇਸ ਸ਼ਹਿਰ ਵਿੱਚੋਂ ਧੂੰਆਂ ਉੱਠਦਾ ਦੇਖਿਆ ਗਿਆ।

    ਵਾਸ਼ਿੰਗਟਨ ਪੋਸਟ ਦੀ ਪੱਤਰਕਾਰ ਇਜ਼ਾਬੇਲ ਖੁਰਸ਼ੂਦਿਆਨ, ਜੋ ਕਿ ਓਡੇਸਾ ਵਿੱਚ ਮੌਜੂਦ ਹਨ, ਨੇ ਟਵੀਟ ਕੀਤਾ ਕਿ "ਇਸ ਸਮੇਂ ਡਾਊਨਟਾਊਨ ਓਡੇਸਾ ਵਿੱਚ ਜ਼ੋਰਦਾਰ ਧਮਾਕੇ। ਮੇਰੇ ਹੋਟਲ ਦੇ ਕਮਰੇ ਦੀਆਂ ਖਿੜਕੀਆਂ ਹਿੱਲ ਗਈਆਂ। ਇਹ ਸਪੱਸ਼ਟ ਨਹੀਂ ਹੈ ਕਿ ਕੀ ਹੋਇਆ।"

    ਓਡੇਸਾ ਦੇ ਖੇਤਰੀ ਫੌਜੀ ਪ੍ਰਸ਼ਾਸਨ ਦੇ ਬੁਲਾਰੇ, ਸੇਰਹੀ ਬ੍ਰੈਚੁਕ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੈਲਟਰਾਂ ਵਿੱਚ ਹੀ ਰਹਿਣ।

    ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ- "ਅਸੀਂ ਜਿੱਤਾਂਗੇ। ਦੁਸ਼ਮਣ ਨਰਕ 'ਚ ਜਾਣ!"

    ਬੰਬ ਧਮਾਕੇ (ਸੰਕੇਤਕ ਤਸਵੀਰ)

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਬੰਬ ਧਮਾਕੇ (ਸੰਕੇਤਕ ਤਸਵੀਰ)
  20. ਯੂਕਰੇਨ ਦੇ ਪੂਰਬ ਅਤੇ ਦੱਖਣ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਰੂਸ - ਰਾਸ਼ਟਰਪਤੀ ਜ਼ੇਲੇਂਸਕੀ

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, EPA

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਖੇਤਰਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ।

    ਸ਼ਨੀਵਾਰ ਨੂੰ ਦੇਰ ਨਾਲ ਇੱਕ ਵੀਡੀਓ ਸੰਬੋਧਨ ਵਿੱਚ ਉਨ੍ਹਾਂ ਕਿਹਾ, "ਰੂਸੀ ਫੌਜੀਆਂ ਦਾ ਟੀਚਾ ਕੀ ਹੈ? ਉਹ [ਪੂਰਬ ਵਿੱਚ] ਡੋਨਬਾਸ ਅਤੇ ਯੂਕਰੇਨ ਦੇ ਦੱਖਣੀ ਇਲਾਕੇ, ਦੋਵਾਂ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ''।

    ਉਨ੍ਹਾਂ ਅੱਗੇ ਕਿਹਾ, "ਸਾਡਾ ਟੀਚਾ ਕੀ ਹੈ? ਆਪਣੀ, ਆਪਣੀ ਆਜ਼ਾਦੀ, ਆਪਣੀ ਧਰਤੀ ਅਤੇ ਆਪਣੇ ਲੋਕਾਂ ਦੀ ਰੱਖਿਆ ਕਰਨਾ''।

    ਇਸਦੇ ਨਾਲ ਹੀ ਜ਼ੇਲੇਂਸਕੀ ਨੇ ਯੂਕਰੇਨੀ ਬਲਾਂ ਦੀ ਵੀ ਪ੍ਰਸ਼ੰਸਾ ਕੀਤੀ ਜੋ ਦੱਖਣੀ ਬੰਦਰਗਾਹ ਵਾਲੇ ਸ਼ਹਿਰ ਮਾਰਿਓਪੁਲ ਦੀ ਰੱਖਿਆ ਕਰ ਰਹੇ। ਰੂਸੀ ਫੌਜਾਂ ਨੇ ਇਸ ਸ਼ਹਿਰ ਦੀ ਘੇਰਾਬੰਦੀ ਕੀਤੇ ਹੋਈ ਹੈ ਅਤੇ ਇੱਥੇ ਹਫ਼ਤਿਆਂ ਤੋਂ ਚੱਲ ਰਹੀ ਭਾਰੀ ਬੰਬਾਰੀ ਕਾਰਨ ਤਬਾਹੀ ਮਚੀ ਹੋਈ ਹੈ।

    ਇਸ ਹਫ਼ਤੇ ਦੇ ਸ਼ੁਰੂ ਵਿੱਚ, ਰੂਸ ਨੇ ਐਲਾਨ ਕੀਤਾ ਸੀ ਕਿ ਉਹ ਰਾਜਧਾਨੀ ਕੀਵ ਅਤੇ ਉੱਤਰੀ ਸ਼ਹਿਰ ਚੇਰਨੀਹਿਵ ਦੇ ਆਲੇ ਦੁਆਲੇ ਲੜਾਕੂ ਕਾਰਵਾਈਆਂ ਨੂੰ "ਬਹੁਤ ਘੱਟ" ਕਰ ਦੇਵੇਗਾ ਅਤੇ ਇਸ ਦੀ ਬਜਾਏ ਯੂਕਰੇਨ ਦੇ ਪੂਰਬੀ ਖੇਤਰਾਂ 'ਤੇ ਧਿਆਨ ਕੇਂਦਰਿਤ ਕਰੇਗਾ।

    ਯੂਕੇ ਦੇ ਰੱਖਿਆ ਮੰਤਰਾਲੇ ਨੇ ਵੀ ਇੱਕ ਖੁਫੀਆ (ਇੰਟੇਲੀਜੈਂਸ) ਅਪਡੇਟ ਵਿੱਚ ਕਿਹਾ ਹੈ ਕਿ ਰੂਸ ਨੇ ਪਿਛਲੇ ਹਫ਼ਤੇ ਵਿੱਚ ਦੱਖਣ-ਪੂਰਬੀ ਯੂਕਰੇਨ ਵੱਲ ਆਪਣੀ ਹਵਾਈ ਗਤੀਵਿਧੀ ਤੇਜ਼ ਕਰ ਦਿੱਤੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post