You’re viewing a text-only version of this website that uses less data. View the main version of the website including all images and videos.

Take me to the main website

ਕੇਜਰੀਵਾਲ ਦੇ ਘਰ ਦੇ ਬਾਹਰ ਭੰਨਤੋੜ ਮਾਮਲੇ ’ਚ ਹਾਈ ਕੋਰਟ ਨੇ ਪੁਲਿਸ ਤੋਂ ਰਿਪੋਰਟ ਮੰਗੀ

ਇਸ ਲਾਈਵ ਪੇਜ ਰਾਹੀਂ ਤੁਹਾਨੂੰ ਰੂਸ-ਯੂਕਰੇਨ ਜੰਗ, ਪਾਕਿਸਤਾਨ ਦੇ ਸਿਆਸੀ ਹਾਲਾਤ ਸਣੇ ਦੇਸ ਦੁਨੀਆਂ ਅਤੇ ਪੰਜਾਬ ਦੇ ਅਹਿਮ ਘਟਨਾਕ੍ਰਮ ਬਾਰੇ ਦੱਸਾਂਗੇ

ਲਾਈਵ ਕਵਰੇਜ

  1. ਪਾਕਿਸਤਾਨ ਦੇ ਨਾਮ ਸੰਬੋਧਨ ਵਿੱਚ ਸੁਣੋ ਇਮਰਾਨ ਕੀ ਕੀ ਬੋਲੇ

  2. ਸ਼ਾਹਿਦ ਅਫ਼ਰੀਦੀ ਨੇ ਕਿਹਾ 'ਘੱਟੋ ਘੱਟ ਇੱਕ ਸਰਕਾਰ ਨੂੰ ਤਾਂ 5 ਸਾਲ ਚੱਲਣ ਦਿਓ'

    ਪਾਕਿਸਤਾਨ ਦੇ ਮਸ਼ਹੂਰ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਨੇ ਇਮਰਾਨ ਖ਼ਾਨ ਸਰਕਾਰ ਦੀ ਵਕਾਲਤ ਕਰਦਿਆਂ ਸਰਕਾਰ ਨੂੰ ਆਪਣਾ ਕਾਰਜ ਪੂਰਾ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

    ਸ਼ਾਹਿਦ ਅਫ਼ਰੀਦੀ ਨੇ ਬਕਾਇਦਾ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਸਬੰਧੀ ਇੱਕ ਟਵੀਟ ਸਾਂਝਾ ਕੀਤਾ ਹੈ।

    ਉਨ੍ਹਾਂ ਲਿਖਿਆ ਹੈ, ''ਕਿਰਪਾ ਕਰਕੇ ਇੱਕ ਚੁਣੀ ਹੋਈ ਸਰਕਾਰ ਨੂੰ ਆਪਣਾ ਸੰਵਿਧਾਨਿਕ ਸਮਾਂ ਪੂਰਾ ਕਰਨ ਦਿਓ ਕਿਉਂਕਿ ਹਰ ਚੁਣੀ ਹੋਈ ਸਰਕਾਰ ਨੂੰ ਆਪਣਾ ਸੰਵਿਧਾਨਿਕ ਸਮਾਂ (5 ਸਾਲ) ਪੂਰਾ ਕਰਨ ਦਾ ਹੱਕ ਹੈ।''

  3. ਇਮਰਾਨ ਖ਼ਾਨ ਵੱਲੋਂ ਅਖੀਰ ਤੱਕ ਲੜਨ ਦਾ ਸੁਨੇਹਾ, ਨਵਾਜ਼ ਸ਼ਰੀਫ਼ 'ਤੇ ਲਾਏ ਦੋਸ਼

    ਬੇਭਰੋਸਗੀ ਮਤੇ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਅਸਤੀਫ਼ਾ ਨਹੀਂ ਦੇਣਗੇ।

    ਦੱਸ ਦਈਏ ਕਿ 3 ਅਪ੍ਰੈਲ ਨੂੰ ਬੇਭਰੋਸਗੀ ਮਤੇ ਉੱਤੇ ਬਹਿਸ ਹੋਣੀ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਜਾ ਚੁੱਕਿਆ ਹੈ।

    ਇਸ ਤੋਂ ਪਹਿਲਾਂ ਮੁਲਕ ਦੇ ਨਾਮ ਸੰਬੋਧਨ ਵਿੱਚ ਇਮਰਾਨ ਖ਼ਾਨ ਨੇ ਕਿਹਾ ਕਿ ਅਖੀਰ ਤੱਕ ਲੜਣਗੇ।

    ਉਨ੍ਹਾਂ ਕਿਹਾ ਕਿ ਭ੍ਰਿਸ਼ਟ ਸਿਆਸਤਦਾਨ ਜਿਨ੍ਹਾਂ ਨੇ ਵਿਦੇਸ਼ੀ ਤਾਕਤਾਂ ਨਾਲ ਸੌਦੇ ਕੀਤੇ ਹਨ ਉਹੀ ਮੈਨੂੰ ਹਟਾਉਣ ਦੀ ਸਾਜਿਸ਼ ਵਿੱਚ ਸ਼ਾਮਲ ਹੋਏ ਹਨ।

    ਨਵਾਜ਼ ਸ਼ਰੀਫ਼ ਉੱਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਪੈਸੇ 'ਤੇ ਜਿਉਂਦਾ ਹਾਂ। ਮੈਂ ਤਾਂ ਨਵਾਜ਼ ਸ਼ਰੀਫ਼ ਵਾਂਗ ਕੋਈ ਫੈਕਟਰੀਆਂ ਨਹੀਂ ਬਣਾਈਆਂ।

  4. ਇੱਕ ਅਪਰੈਲ ਤੋਂ ਟੋਲ ਟੈਕਸ ਵਿੱਚ ਵੀ ਵਾਧਾ

  5. ਯੂਕਰੇਨ ਨੂੰ ਆਸਟਰੇਲੀਆ ਭੇਜੇਗਾ ਹਥਿਆਰਬੰਦ ਬੁਸ਼ਮਾਸਟਰ ਵਾਹਨ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਦੇ ਆਸਟਰੇਲੀਆ ਦੀ ਸੰਸਦ ਵਿੱਚ ਭਾਸ਼ਣ ਤੋਂ ਬਾਅਦ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਕੁਝ ਹਥਿਆਰਬੰਦ ਬੁਸ਼ਮਾਸਟਰ ਵਾਹਨ ਯੂਕਰੇਨ ਨੂੰ ਭੇਜੇਗਾ।

    ਜ਼ੇਲੇਂਸਕੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਯੂਕਰੇਨ ਫੌਜੀ ਮਦਦ ਦੀ ਉਡੀਕ ਵਿੱਚ ਹੈ।

    ਆਸਟਰੇਲੀਆ ਵੱਲੋਂ ਯੂਕਰੇਨ ਨੂੰ ਦਿੱਤੇ ਜਾਣ ਵਾਲੇ ਹਥਿਆਰਬੰਦ ਵਾਹਨਾਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀੰ ਹੈ, ਹਾਲਾਂਕਿ ਰੱਖਿਆ ਮੰਤਰੀ ਪੀਟਰ ਡੁਟੋਨ ਨੇ ਪਹਿਲਾਂ ਕਿਹਾ ਸੀ ਕਿ ਸਿਰਫ਼ ਚਾਰ ਵਾਹਨ ਹੀ ਆਸਟਰੇਲੀਅਨ ਮਿਲਟਰੀ ਜਹਾਜ਼ਾਂ ਰਾਹੀ ਟਰਾਂਸਪੋਰਟ ਹੋ ਸਕਣਗੇ।

  6. ਯੂਕਰੇਨ ਦੀ ਰਾਜਧਾਨੀ ਕੀਵ 'ਚ ਹਾਲਾਤ ਬਿਹਤਰੀ ਵੱਲ

    ਬੀਬੀਸੀ ਰੂਸ ਦੀਆਂ ਰਿਪੋਰਟਾਂ ਮੁਤਾਬਕ ਕੀਵ ਦੇ ਆਲੇ - ਦੁਆਲੇ ਹਾਲਾਤ ਬਿਹਤਰ ਹੋ ਰਹੇ ਹਨ।

    ਕੀਵ ਮਿਲਟਰੀ ਪ੍ਰਸ਼ਾਸਨ ਦੇ ਮੁਖੀ ਮਾਈਕੋਲਾ ਜ਼ਿਰਨੋਵ ਨੇ ਕਿਹਾ ਹੈ ਕਿ ਕੀਵ ਵਿੱਚ ਕੰਪਨੀਆਂ ਅਤੇ ਹੋਰ ਸੇਵਾਵਾਂ ਆਮ ਵਾਂਗ ਕੰਮ ਕਰ ਰਹੀਆਂ ਹਨ।

    ਜ਼ਿਰਨੋਵ ਨੇ ਕਿਹਾ, ''ਕੀਵ ਵਿੱਚ ਦਿਨ ਸ਼ਾਂਤਮਈ ਲੰਘਿਆ।''

    ਹਾਲਾਂਕਿ ਰਾਜਧਾਨੀ ਕੀਵ ਦੇ ਬਾਹਰਲੇ ਪਾਸੇ ਜੰਗ ਅਜੇ ਵੀ ਜਾਰੀ ਹੈ।

  7. 16ਵੀਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਇਜਲਾਸ ਅੱਜ

    ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਹੋਵੇਗਾ।

    ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਕਾਇਦਾ ਇਸ ਸੈਸ਼ਨ ਦੀ ਜਾਣਕਾਰੀ ਆਪਣੇ ਟਵੀਟ ਰਾਹੀਂ ਸਾਂਝੀ ਕੀਤੀ ਹੈ।

    ਉਨ੍ਹਾਂ ਲਿਖਿਆ, ''ਪੰਜਾਬ ਸਰਕਾਰ ਦੀ ਸਿਫ਼ਾਰਿਸ਼ ਉੱਤੇ ਮੈਂ 16ਵੀਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਨੂੰ ਸ਼ੁਰੂ ਕਰ ਰਿਹਾ ਹਾਂ। ਪੰਜਾਬ ਵਿਧਾਨ ਸਭਾ ਦੇ ਸਾਰੇ ਮਾਣਯੋਗ ਮੈਂਬਰਾਂ ਨੂੰ ਸ਼ੁੱਕਰਵਾਰ 1 ਅਪ੍ਰੈਲ ਨੂੰ ਸਵੇਰੇ 10 ਵਜੇ ਪਹਿਲੇ ਸੈਸ਼ਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।''

  8. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਚਲਦਿਆਂ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਇਸ ਜੰਗ ਨਾਲ ਜੁੜੇ ਅਹਿਮ ਅਪਡੇਟ ਅਸੀਂ ਇਸ ਲਾਈਵ ਪੇਜ ਰਾਹੀਂ ਸਾਂਝੇ ਕਰਾਂਗੇ।

    ਪਾਕਿਸਤਾਨ ਵਿੱਚ ਸਿਆਸੀ ਘਟਨਾਕ੍ਰਮ, ਪੰਜਾਬ ਅਤੇ ਭਾਰਤ ਦੀਆਂ ਅਹਿਮ ਖ਼ਬਰਾਂ ਉੱਤੇ ਵੀ ਨਜ਼ਰ ਰਹੇਗੀ।

    ਯੂਕਰੇਨ-ਰੂਸ ਜੰਗ ਨਾਲ ਜੁੜੀਆਂ ਜਾਣਕਾਰੀਆਂ ਬੀਬੀਸੀ ਪੱਤਰਕਾਰ ਦਲੀਪ ਸਿੰਘ ਤੇ ਸੁਨੀਲ ਕਟਾਰੀਆ ਸਾਂਝੀਆਂ ਕਰ ਰਹੇ ਹਨ।

    31 ਮਾਰਚ ਦੇ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ