ਰੂਸ ਨੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਗੋਲੀਬੰਦੀ ਦਾ ਕੀਤਾ ਐਲਾਨ
ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਗੋਲੀਬੰਦੀ ਦਾ ਐਲਾਨ ਕੀਤਾ ਹੈ।
ਇਹ ਗੋਲੀਬੰਦੀ ਵੀਰਵਾਰ ਸਵੇਰੇ ਐਲਾਨੀ ਗਈ ਹੈ ਤਾਂ ਜੋ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।
ਯੂਕਰੇਨ ਨੇ ਫਿਲਹਾਲ ਇਸ ਐਲਾਨ ਉਪਰ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਐਲਾਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸੈਟੇਲਾਈਟ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸ਼ਹਿਰ ਵਿੱਚ ਬੰਬਾਰੀ ਕਾਰਨ ਨੂੰ ਹੋਏ ਨੁਕਸਾਨ ਦਰਸਾਉਂਦੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਿਹਾਇਸ਼ੀ ਇਮਾਰਤਾਂ ਉੱਪਰ ਹਮਲੇ ਹੋਏ ਹਨ।