ਯੂਕਰੇਨ ਰੂਸ ਜੰਗ: ਰੂਸੀ ਵਿਦੇਸ਼ ਮੰਤਰੀ ਦੀ ਭਾਰਤ ਫੇਰੀ, ਸਸਤੇ ਤੇਲ ਤੋਂ ਇਲਾਵਾ ਇਨ੍ਹਾਂ ਨੁਕਤਿਆਂ 'ਤੇ ਹੋ ਸਕਦੀ ਹੈ ਗੱਲਬਾਤ

ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਚਲਦਿਆਂ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ, ਅਹਿਮ ਘਟਨਾਵਾਂ ਬਾਰੇ ਇੱਥੇ ਜਾਣੋ

ਲਾਈਵ ਕਵਰੇਜ

ਪ੍ਰਿਅੰਕਾ ਧੀਮਾਨ and ਗੁਰਕਿਰਪਾਲ ਸਿੰਘ

  1. ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ

    ਯੂਕਰੇਨ-ਰੂਸ ਜੰਗ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਭਲਕੇ ਨਵੇਂ ਘਟਨਾਕ੍ਰਮ ਨਾਲ ਤੁਹਾਡੇ ਮੁੜ ਮੁਖਾਤਿਬ ਹੋਵਾਂਗੇ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਸਾਡੇ ਨਾਲ ਜੁੜਨ ਲਈ ਧੰਨਵਾਦ

  2. ਰੂਸ-ਯੂਕਰੇਨ ਜੰਗ ਸਬੰਧਤ ਅੱਜ ਦੇ ਅਹਿਮ ਘਟਨਾਕ੍ਰਮ

    ਯੂਕਰੇਨ

    ਤਸਵੀਰ ਸਰੋਤ, Reuters

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਜੇ ਤੁਸੀਂ ਸਾਡੇ ਨਾਲ ਹੁਣੇ-ਹੁਣੇ ਜੁੜ ਰਹੇ ਹੋ ਤਾਂ ਪੇਸ਼ ਹਨ ਅਹਿਮ ਘਟਨਾਕ੍ਰਮ-

    • ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਾਇਡਨ ਯੂਕਰੇਨ ਲਈ 500 ਮਿਲੀਅਨ ਡਾਲਰ ਦੀ ਯੋਜਨਾ ਉਲੀਕ ਰਹੇ ਹਨ।
    • ਇਸ ਤੋਂ ਪਿਹਲਾਂ ਦਿਨ ਵਿੱਚ ਰਾਸ਼ਟਰਪਤੀ ਬਾਇਡਨ ਦੀ ਆਪਣੇ ਯੂਕਰੇਨੀ ਹਮਰੁਤਬਾ ਜ਼ਲੈਂਸਕੀ ਨਾਲ ਗੱਲਬਾਤ ਵੀ ਹੋਈ।
    • ਬ੍ਰਿਟੇਨ ਨੇ ਯੂਕਰੇਨ ਵਾਸੀਆਂ ਲਈ ਵਿਸ਼ੇਸ਼ ਵੀਜ਼ਾ ਪ੍ਰੋਗਰਾਮ ਤਹਿਤ 27,00 ਵੀਜ਼ਾ ਜਾਰੀ ਕੀਤੇ ਹਨ।
    • ਰੂਸੀ ਵਿਦੇਸ਼ ਮੰਤਰੀ ਸਰਗੇ ਲਾਵਰੋਵ 31 ਮਾਰਚ ਤੋਂ ਪਹਿਲੀ ਮਾਰਚ, 2022 ਤੱਕ ਭਾਰਤ ਦੀ ਸਰਕਾਰੀ ਫੇਰੀ ਉੱਪਰ ਹੋਣਗੇ।
    • ਨਾਟੋ ਦੇ ਸਾਬਕਾ ਡਿਪਟੀ ਸੁਪਰੀਮ ਕਮਾਂਡਰ ਰਿਚਰਡ ਸ਼ੀਰਫ਼ ਨੇ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ 'ਤੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਜਦੋਂ ਤੱਕ ਵਲਾਦੀਮੀਰ ਪੁਤਿਨ ਸੱਤਾ ਵਿੱਚ ਹਨ ਯੂਰਪ ਵਿੱਚ ਸ਼ਾਂਤੀ ਨਹੀਂ ਹੋ ਸਕਦੀ।
    • ਸੰਯੁਕਤ ਰਾਸ਼ਟਰ ਦੀ ਰਿਫਿਊਜੀ ਸੰਸਥਾ ਵੱਲੋਂ ਜਾਰੀ ਤਾਜ਼ਾ ਆਂਕੜਿਆਂ ਮੁਤਾਬਕ ਯੂਕਰੇਨ ਦੀ ਲਗਭਗ ਇੱਕ ਚੌਥਾਈ ਅਬਾਦੀ ਨੂੰ ਜੰਗ ਕਾਰਨ ਆਪਣੇ ਘਰੋਂ-ਬੇਘਰ ਹੋਣਾ ਪਿਆ ਹੈ।
  3. ਲਗਭਗ ਇੱਕ ਚੌਥਾਈ ਯੂਕਰੇਨੀਆਂ ਨੇ ਦੇਸ ਛੱਡਿਆ

    ਯੂਕਰੇਨ

    ਤਸਵੀਰ ਸਰੋਤ, EPA

    ਸੰਯੁਕਤ ਰਾਸ਼ਟਰ ਦੀ ਰਿਫਿਊਜੀ ਸੰਸਥਾ ਵੱਲੋਂ ਜਾਰੀ ਤਾਜ਼ਾ ਆਂਕੜਿਆਂ ਮੁਤਾਬਕ ਯੂਕਰੇਨ ਉੱਪਰ ਰੂਸੀ ਹਮਲੇ ਤੋਂ ਹੁਣ ਤੱਕ 4,019,000 ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸਾਂ ਵਿੱਚ ਜਾ ਚੁੱਕੇ ਹਨ।ਜਦਕਿ ਕੋਈ ਸੱਠ ਲੱਖ ਲੋਕ ਦੇਸ ਦੇ ਅੰਦਰ ਹੀ ਜੰਗ ਕਾਰਨ ਉਜਾੜੇ ਲਈ ਮਜ਼ਬੂਰ ਹੋਏ ਹਨ।

    ਇਸ ਦਾ ਮਤਲਬ ਹੈ ਕਿ ਯੂਕਰੇਨ ਦੀ ਲਗਭਗ ਇੱਕ ਚੌਥਾਈ ਅਬਾਦੀ ਨੂੰ ਜੰਗ ਕਾਰਨ ਆਪਣੇ ਘਰੋਂ-ਬੇਘਰ ਹੋਣਾ ਪਿਆ ਹੈ।

    ਲਗਭਗ 40 ਲੱਖ ਲੋਕ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ ਗੁਆਂਢੀ ਦੇਸਾਂ ਦੇ ਰਹਿਮੋ-ਕਰਮ ਉੱਪਰ ਨਿਰਭਰ ਹਨ।

    ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਹੈ।

    ਇਕੱਲੇ ਪੋਲੈਂਡ ਨੇ ਹੀ ਹੁਣ ਤੱਕ ਲਗਭਗ 23 ਲੱਖ ਲੋਕਾਂ ਨੂੰ ਪਨਾਹ ਦਿੱਤੀ ਹੈ।

  4. ਚੀਨ ਰੂਸ ਨਾਲ ਰਿਸ਼ਤੇ 'ਨਵੇਂ ਸਿਖਰਾਂ 'ਤੇ ਲਿਜਾਣ' ਦਾ ਚਾਹਵਾਨ

    ਰੂਸੀ ਅਤੇ ਚੀਨੀ ਵਿਦੇਸ਼ ਮੰਤਰੀ

    ਤਸਵੀਰ ਸਰੋਤ, Reuters

    ਚੀਨ ਅਤੇ ਰੂਸ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਚੀਨ ਵਿੱਚ ਬੈਠਕ ਹੋਈ ਹੈ।

    ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਦੋਵਾਂ ਦੇਸਾਂ ਦਰਮਿਆਨ ਰਿਸ਼ਤਿਆਂ ਨੇ ਸਮੇਂ ਦੀਆਂ ਕਈ ਪ੍ਰੀਖਿਆਵਾਂ ਪਾਸ ਕੀਤੀਆਂ ਹਨ ਅਤੇ ਦੋਵਾਂ ਦੇ ਦਰਪੇਸ਼ ਨਵੀਂ ਕੌਮਾਂਤਰੀ ਸਥਿਤੀ ਪੇਸ਼ ਹੋਈ ਹੈ।

    ਚੀਨੀ ਵਿਦੇਸ਼ ਮੰਤਰੀ ਵੈਂਗ ਵੀ ਨੇ ਕਿਹਾ ਕਿ ਚੀਨ ਰੂਸ ਨਾਲ ਆਪਣੇ ਰਿਸ਼ਤੇ ਨਵੇਂ ਯੁੱਗ ਵਿੱਚ ਅਤੇ ਨਵੇਂ ਸਿਖਰਾਂ ਤੇ ਲਿਜਾਣਾ ਚਾਹੁੰਦਾ ਸੀ।

    ਰੂਸੀ ਵਿਦੇਸ਼ ਮੰਤਰੀ ਸਰਗੇ ਲੈਵਰੋਵ ਨੇ ਚੀਨੀ ਹਮਰੁਤਬਾ ਨੂੰ ਯੂਕਰੇਨ ਵਿੱਚ ਜਾਰੀ ਰੂਸ ਦੇ ''ਵਿਸ਼ੇਸ਼ ਮਿਲਟਰੀ ਆਪ੍ਰੇਸ਼ਨ'' ਬਾਰੇ ਦੱਸਿਆ।

    ਲਾਵਰੋਵ ਨੇ ਕਿਹਾ, ''ਰੂਸ ਸ਼ਾਂਤੀ ਵਾਰਤਾ ਨਾਲ'' ਅਤੇ ''ਕੌਮਾਂਤਰੀ ਭਾਈਚਾਰੇ ਨਾਲ ਗੱਲਬਾਤ ਜਾਰੀ ਰੱਖਣ'' ਅਤੇ ''ਤਣਾਅ ਨੂੰ ਘਟਾਉਣ ਲਈ ਵਚਨਬੱਧ ਹੈ''।

  5. ਰੂਸੀ ਵਿਦੇਸ਼ ਮੰਤਰੀ ਦੀ ਭਾਰਤ ਫੇਰੀ: ਸਸਤੇ ਤੇਲ ਤੋਂ ਇਲਵਾ ਇਨ੍ਹਾਂ ਨੁਕਤਿਆਂ 'ਤੇ ਹੋ ਸਕਦੀ ਹੈ ਗੱਲਬਾਤ

    ਰੂਸੀ ਵਿਦੇਸ਼ ਮੰਤਰੀ

    ਤਸਵੀਰ ਸਰੋਤ, Getty Images

    ਰੂਸ ਦੇ ਵਿਦੇਸ਼ ਮੰਤਰੀ ਸਰਗੇ ਲੈਵਰੋਵ ਦੋ ਦਿਨਾਂ ਭਾਰਤ ਦੌਰੇ 'ਤੇ ਆ ਰਹੇ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਯੂਕਰੇਨ ਉੱਪਰ 24 ਫ਼ਰਵਰੀ ਨੂੰ ਹਮਲੇ ਤੋਂ ਬਾਅਦ ਰੂਸ ਅਤੇ ਭਾਰਤ ਦਰਮਿਆਨ ਇਹ ਪਹਿਲੀ ਉੱਚ ਪੱਧਰੀ ਬੈਠਕ ਹੋਣ ਜਾ ਰਹੀ ਹੈ।

    ਭਾਰਤੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਉੱਪਰ ਲਿਖਿਆ ਗਿਆ ਹੈ,''ਰੂਸੀ ਫੈਡਰੇਸ਼ਨ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋਵ 31 ਮਾਰਚ ਤੋਂ ਪਹਿਲੀ ਮਾਰਚ, 2022 ਤੱਕ ਭਾਰਤ ਦੀ ਸਰਕਾਰੀ ਫੇਰੀ ਉੱਪਰ ਹੋਣਗੇ।''

    ਲਾਵਰੋਵ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ਼ ਟ੍ਰਸ ਅਤੇ ਅਮਰੀਕਾ ਵਿੱਚ ਕੌਮਾਂਤਰੀ ਅਰਥਚਾਰੇ ਦੇ ਉਪ ਸਲਾਹਕਾਰ (ਡਿਪਟੀ ਐਨਐਚਐਸ) ਦਲੀਪ ਸਿੰਘ ਵੀ ਭਾਰਤ ਦੌਰੇ ਦੌਰਾਨ ਦਿੱਲੀ ਵਿੱਚ ਹੋਣਗੇ। ਲਿਜ਼ ਟ੍ਰਸ 31 ਮਾਰਚ ਨੂੰ ਭਾਰਤ ਆ ਰਹੇ ਹਨ।ਜਦਕਿ ਦਲੀਪ ਸਿੰਘ 30 ਮਾਰਚ ਨੂੰ ਆ ਰਹੇ ਹਨ। ਇਸ ਤੋਂ ਇਲਾਵਾ ਜਰਮਨੀ ਦੇ ਵਿਦੇਸ਼ ਅਤੇ ਰੱਖਿਆ ਨੀਤੀ ਸਲਾਹਕਾਰ ਜੇਮਜ਼ ਪਲੇਟਨਰ ਵੀ ਭਾਰਤ ਵਿੱਚ ਹੋਣਗੇ।

    ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ ਲਾਵਰੋਵ ਦੇ ਭਾਰਤ ਦੌਰੇ ਦਾ ਮਰਕਜ਼ ਰੂਸ ਤੋਂ ਰਿਆਤੀ ਦਰਾਂ ਉੱਪਰ ਪੈਟਰੋਲ ਦੀ ਖ਼ਰੀਦ ਰਹਿ ਸਕਦੀ ਹੈ। ਰੂਸੀ ਵਿਦੇਸ਼ ਮੰਤਰੀ ਦਜੇ ਦੌਰੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਭਾਰਤ ਦੇ ਦਰਮਿਆਨ ਰੁਪਏ ਅਤੇ ਰੂਬਲ ਵਿੱਚ ਭੁਗਤਾਨ ਉੱਪਰ ਵੀ ਗੱਲਬਾਤ ਹੋ ਸਕਦੀ ਹੈ। ਪੱਛਮੀ ਦੇਸਾਂ ਦੀਆਂ ਪਾਬੰਦੀਆਂ ਤੋਂ ਬਾਅਦ ਰੂਸ ਰੂਬਲ ਵਿੱਚ ਭੁਗਤਾਨ ਕਰਨ ਉੱਪਰ ਜ਼ੋਰ ਪਾ ਰਿਹਾ ਹੈ।

    ਗੱਲਬਾਤ ਦੌਰ ਭਾਰਤ-ਰੂਸ ਤੋਂ ਐਸ-400 ਮਿਜ਼ਾਈਲ ਸਿਸਟਮ ਅਤੇ ਦੂਜੇ ਸੈਨਿਕ ਸਾਜ਼ੋ-ਸਮਾਨ ਦੀ ਸਮੇਂ ਸਿਰ ਡਲਿਵਰੀ ਕਰਨ ਉੱਪਰ ਜ਼ੋਰ ਦੇ ਸਕਦਾ ਹੈ।

    ਇਸ ਤੋਂ ਪਹਿਲਾਂ ਲਾਵਰੋਵ ਉਨ੍ਹਾਂ ਦੇਸਾਂ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ ਵਿੱਚ ਹਿੱਸਾ ਲੈਣ ਚੀਨ ਪਹੁੰਚੇ ਸਨ, ਜਿਨ੍ਹਾਂ ਦੀ ਹੱਦਾਂ ਅਫ਼ਗਾਨਿਸਤਾਨ ਨਾਲ ਲਗਦੀਆਂ ਹਨ।

    ਚੀਨੀ ਵਿਦੇਸ਼ ਮੰਤਰੀ ਪਿਛਲੇ ਹਫ਼ਤੇ ਹੀ ਭਾਰਤ ਆਏ ਸਨ।

  6. ਭਾਰਤ ਰੂਸ ਕੋਲੋਂ ਹੀ ਵਧੇਰੇ ਤੇਲ ਕਿਉਂ ਖਰੀਦਦਾ ਹੈ, ਜਾਣੋ ਕੁਝ ਅਹਿਮ ਸਵਾਲਾਂ ਦੇ ਜਵਾਬ

    ਤੇਲ

    ਤਸਵੀਰ ਸਰੋਤ, Getty Images

    ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆਂ ਦਾ ਤੀਜਾ ਵੱਡਾ ਤੇਲ ਦਾ ਉਪਭੋਗਤਾ ਹੈ, ਜਿੱਥੇ 80% ਤੋਂ ਵੱਧ ਦਰਾਮਦਗੀ ਕੀਤੀ ਜਾਂਦੀ ਹੈ।

    ਸਾਲ 2021 ਵਿੱਚ ਭਾਰਤ ਨੇ ਰੂਸ ਕੋਲੋਂ 12 ਮਿਲੀਅਨ ਬੈਰਲ ਤੇਲ ਖਰੀਦਿਆਂ ਸੀ, ਜੋ ਉਸ ਦੇ ਆਯਾਤ ਦਾ ਸਿਰਫ਼ 2 ਫੀਸਦ ਸੀ।

    ਪਿਛਲੇ ਸਾਲ, ਹੁਣ ਤੱਕ ਦੀ ਸਭ ਤੋਂ ਵੱਡੀ ਸਪਲਾਈ ਮੱਧ ਪੂਰਬ ਤੋਂ ਆਈ ਸੀ, ਮਹੱਤਵਪੂਰਨ ਮਾਤਰਾ ਵਿੱਚ ਅਮਰੀਕਾ ਅਤੇ ਨਾਈਜੀਰੀਆ ਤੋਂ ਵੀ।

  7. ਮਾਰੀਓਪੋਲ ਵਿੱਚ ਤਬਾਹੀ ਦੀਆਂ ਸੈਟਲਾਈਟ ਤਸਵੀਰਾਂ

    ਨਿਗਰਾਨੀ ਸੰਸਥਾ ਮੈਕਸਰ ਵੱਲੋਂ ਯੂਕਰੇਨੀ ਸ਼ਹਿਰ ਮਾਰੀਓਪੋਲ ਵਿੱਚ ਰੂਸੀ ਹਮਲੇ ਕਾਰਨ ਹੋਈ ਤਬਾਹੀ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ।

    ਫ਼ੋਟੋਆਂ ਵਿੱਚ ਰੂਸੀ ਬੰਬਾਰੀ ਕਾਰਨ ਤਬਾਹ ਹੋਈਆਂ ਰਿਹਾਇਸ਼ੀ ਇਮਾਰਤਾਂ ਦੇਖੀਆਂ ਜਾ ਸਕਦੀਆਂ ਹਨ।

    ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਇੱਥੇ ਰੂਸੀ ਹਮਲੇ ਕਾਰਨ ਹੁਣ ਤੱਕ 210 ਬੱਚਿਆਂ ਸਮੇਤ 5000 ਜਾਨਾਂ ਜਾ ਚੁੱਕੀਆਂ ਹਨ।

    ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੂੰ ਰੂਸੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਸ਼ਹਿਰ ਉੱਪਰ ਬੰਬਾਰੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿ ਯੂਕਰੇਨ ਆਤਮ ਸਮਰਪਣ ਨਹੀਂ ਕਰ ਦਿੰਦਾ।

    ਮਾਰੀਓਪੋਲ ਵਿੱਚ ਤਬਾਹੀ ਦੀਆਂ ਸੈਟਲਾਈਟ ਤਸਵੀਰਾਂ

    ਤਸਵੀਰ ਸਰੋਤ, maxar

    ਮਾਰੀਓਪੋਲ ਵਿੱਚ ਤਬਾਹੀ ਦੀਆਂ ਸੈਟਲਾਈਟ ਤਸਵੀਰਾਂ

    ਤਸਵੀਰ ਸਰੋਤ, Maxar

    ਤਸਵੀਰ ਕੈਪਸ਼ਨ, ਸ਼ਹਿਹ ਦੇ ਬਾਹਰ ਖਿੱਚ ਕੇ ਲਿਜਾਇਆ ਜਾ ਰਿਹਾ ਤੋਪਖਾਨਾ
    ਮਾਰੀਓਪੋਲ ਵਿੱਚ ਤਬਾਹੀ ਦੀਆਂ ਸੈਟਲਾਈਟ ਤਸਵੀਰਾਂ

    ਤਸਵੀਰ ਸਰੋਤ, Maxar

    ਤਸਵੀਰ ਕੈਪਸ਼ਨ, ਰੂਸੀ ਬੰਬਾਰੀ ਕਾਰਨ ਸੁਆਹ ਵਿੱਚ ਬਦਲਿਆ ਰਿਹਾਇਸ਼ੀ ਖੇਤਰ
    ਮਾਰੀਓਪੋਲ ਵਿੱਚ ਤਬਾਹੀ ਦੀਆਂ ਸੈਟਲਾਈਟ ਤਸਵੀਰਾਂ

    ਤਸਵੀਰ ਸਰੋਤ, Maxar

    ਤਸਵੀਰ ਕੈਪਸ਼ਨ, ਜੰਗ ਤੋਂ ਪਹਿਲਾਂ ਮਾਰੀਓਪੋਲ ਸ਼ਹਿਰ ਦੀ ਤਸਵੀਰ
  8. ਰੂਸ ਦੇ ਹਮਲੇ ਦੇ ਇੱਕ ਮਹੀਨੇ ਬਾਅਦ ਵੀ ਕਿਵੇਂ ਟਿਕਿਆ ਹੋਇਆ ਹੈ ਯੂਕਰੇਨ

    ਯੂਕਰੇਨ

    ਤਸਵੀਰ ਸਰੋਤ, Reuters

    ਯੂਕਰੇਨ ਉੱਪਰ ਰੂਸ ਦੇ ਹਮਲੇ ਨੂੰ ਇੱਕ ਮਹੀਨਾ ਹੋ ਚੁੱਕਿਆ ਹੈ। ਹੁਣ ਤੱਕ ਇਸ ਲੜਾਈ ਵਿੱਚ ਯੂਕਰੇਨ ਨੇ ਕਈ ਅੜਚਨਾ ਨੂੰ ਪਾਰ ਕੀਤਾ ਹੈ।

    2022 ਵਿੱਚ ਰੂਸ ਦਾ ਅਸਲੀ ਮਕਸਦ ਸੀ ਕਿ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਦੂਜੇ ਵੱਡੇ ਸ਼ਹਿਰਾਂ ਉਤੇ ਕਬਜ਼ਾ ਕਰਕੇ ਸਰਕਾਰ ਦਾ ਅਸਤੀਫ਼ਾ ਲਿਆ ਜਾਵੇ ਪਰ ਰੂਸ ਸਾਫ ਤੌਰ 'ਤੇ ਇਸ ਵਿੱਚ ਅਸਫਲ ਰਿਹਾ ਹੈ।

    ਯੂਕਰੇਨ ਰੂਸ ਦੇ ਅੱਗੇ ਟਿਕਿਆ ਹੋਇਆ ਹੈ। ਅਜਿਹੇ ਵਿੱਚ ਇਹ ਜਾਨਣਾ ਜ਼ਰੂਰੀ ਹੈ ਕਿ ਆਖ਼ਰ ਯੂਕਰੇਨ ਦੀ ਸਫ਼ਲਤਾ ਦੇ ਕਾਰਨ ਕੀ ਹਨ। ਜਾਣੋ ਇਸ ਰਿਪੋਰਟ ਵਿੱਚ।

  9. ਰੂਸ ਯੂਕਰੇਨ ਜੰਗ- ਹੁਣ ਤੱਕ ਇਹ ਰਿਹਾ ਅਹਿਮ

    ਰੂਸ ਦੀਆਂ ਫ਼ੌਜਾਂ ਵੱਲੋਂ ਲੁਹਾਂਸਕ ਦੇ ਕਈ ਸ਼ਹਿਰਾਂ ਉਪਰ ਹਮਲੇ

    ਤਸਵੀਰ ਸਰੋਤ, Luhansk OVA

    ਤਸਵੀਰ ਕੈਪਸ਼ਨ, ਰੂਸ ਦੀਆਂ ਫ਼ੌਜਾਂ ਵੱਲੋਂ ਲੁਹਾਂਸਕ ਦੇ ਕਈ ਸ਼ਹਿਰਾਂ ਉਪਰ ਹਮਲੇ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ ਤੇ ਮੰਗਲਵਾਰ ਨੂੰ ਤੁਰਕੀ ਵਿੱਚ ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਦਰਮਿਆਨ ਬੈਠਕ ਹੋਈ ਹੈ। ਇਸ ਬੈਠਕ ਵਿੱਚ ਪਹਿਲੀ ਵਾਰ ਰੂਸ ਨੇ ਆਖਿਆ ਕਿ ਉਹ ਯੂਕਰੇਨ ਵਿਚ ਆਪਣੀ ਫੌਜ ਨੂੰ ਘੱਟ ਕਰੇਗਾ।

    ਇਸ ਤੋਂ ਇਲਾਵਾ ਇਹ ਰਿਹਾ ਅਹਿਮ:

    • ਰੂਸ ਦੇ ਇਸ ਐਲਾਨ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਧਰਾਤਲ ਤੇ ਇਸ ਦੇ ਨਤੀਜਿਆਂ ਤੋਂ ਬਾਅਦ ਹੀ ਕੋਈ ਟਿੱਪਣੀ ਕਰਨਗੇ।
    • ਬੁੱਧਵਾਰ ਸਵੇਰੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਏਅਰ ਰੇਡ ਸਾਇਰਨ ਸੁਣੇ ਗਏ ਹਨ। ਰਾਜਧਾਨੀ ਵਿਚ ਕੁਝ ਧਮਾਕੇ ਵੀ ਹੋਏ ਹਨ।ਫਿਲਹਾਲ ਇਹ ਸਾਫ ਨਹੀਂ ਕਿ ਇਹ ਯੂਕਰੇਨੀ ਫੌਜਾਂ ਵੱਲੋਂ ਕੀਤੇ ਗਏ ਹਨ ਜਾਂ ਰੂਸੀ ਫੌਜਾਂ ਵੱਲੋਂ।
    • ਯੂਕੇ ਦੇ ਰੱਖਿਆ ਮੰਤਰਾਲੇ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਵਿੱਚ ਰੂਸ ਦੀਆਂ ਫ਼ੌਜਾਂ ਘਟਣ ਨਾਲ ਹਵਾਈ ਅਤੇ ਮਿਜ਼ਾਈਲ ਤੇ ਹਮਲੇ ਵਧ ਸਕਦੇ ਹਨ।
    • ਰੂਸ ਦੀਆਂ ਫ਼ੌਜਾਂ ਵੱਲੋਂ ਲੁਹਾਂਸਕ ਦੇ ਕਈ ਸ਼ਹਿਰਾਂ ਉਪਰ ਹਮਲੇ ਦੀਆਂ ਖ਼ਬਰਾਂ ਵੀ ਆਈਆਂ ਹਨ। ਇਨ੍ਹਾਂ ਹਮਲਿਆਂ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
  10. ਪੁਤਿਨ ਦੇ ਸੱਤਾ ਵਿੱਚ ਰਹਿਣ ਤੱਕ ਸ਼ਾਂਤੀ ਅਸੰਭਵ - ਸਾਬਕਾ ਨਾਟੋ ਕਮਾਂਡਰ

    ਵਲਾਦੀਮੀਰ ਪੁਤਿਨ

    ਤਸਵੀਰ ਸਰੋਤ, ANADOLU AGENCY VIA GETTY IMAGES

    ਤਸਵੀਰ ਕੈਪਸ਼ਨ, ਵਲਾਦੀਮੀਰ ਪੁਤਿਨ

    ਨਾਟੋ ਦੇ ਸਾਬਕਾ ਡਿਪਟੀ ਸੁਪਰੀਮ ਕਮਾਂਡਰ ਰਿਚਰਡ ਸ਼ੀਰਫ਼ ਨੇ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ 'ਤੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਜਦੋਂ ਤੱਕ ਵਲਾਦੀਮੀਰ ਪੁਤਿਨ ਸੱਤਾ ਵਿੱਚ ਹਨ ਯੂਰਪ ਵਿੱਚ ਸ਼ਾਂਤੀ ਨਹੀਂ ਹੋ ਸਕਦੀ।

    ਉਨ੍ਹਾਂ ਨੇ ਆਖਿਆ ਕਿ ਬਾਕੀ ਲੋਕਾਂ ਵਾਂਗੂੰ ਉਨ੍ਹਾਂ ਨੂੰ ਵੀ ਰੂਸ ਤੇ ਯੂਕਰੇਨ ਵਿੱਚ ਆਪਣੀ ਫ਼ੌਜ ਘੱਟ ਕਰਨ ਦੇ ਬਿਆਨ ਉੱਪਰ ਸ਼ੰਕਾਵਾਂ ਹਨ।

    ਉਨ੍ਹਾਂ ਨੇ ਆਖਿਆ ਕਿ ਨਾਟੋ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਸ਼ੀਤ ਯੁੱਧ ਹੀ ਰਹੇ।

  11. ਰੂਸ ਦੇ ਯੂਕਰੇਨ ਵਿੱਚ ਫੌਜਾਂ ਘੱਟ ਕਰਨ ਦੇ ਫ਼ੈਸਲੇ ਦੇ ਕੀ ਮਾਅਨੇ ਹਨ

    ਰੂਸ ਵੱਲੋਂ ਯੂਕਰੇਨ

    ਤਸਵੀਰ ਸਰੋਤ, Getty Images

    ਰੂਸ ਵੱਲੋਂ ਯੂਕਰੇਨ ਵਿੱਚ ਆਪਣੀਆਂ ਫ਼ੌਜਾਂ ਘਟਾਉਣ ਤੋਂ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਹਨ।

    ਇਸ ਬਾਰੇ ਸੋਚਿਆ ਜਾ ਰਿਹਾ ਹੈ ਕਿ ਕੀ ਰੂਸ ਸੱਚਮੁੱਚ ਆਪਣੀਆਂ ਫ਼ੌਜਾਂ ਪਿੱਛੇ ਹਟਾ ਰਿਹਾ ਹੈ ਜਾਂ ਫਿਰ ਜਿਨ੍ਹਾਂ ਇਲਾਕਿਆਂ ਤੋਂ ਅਜਿਹਾ ਕਰਨ ਦਾ ਐਲਾਨ ਹੋਇਆ ਹੈ ਉੱਥੇ ਰੂਸ ਨੇ ਮੰਨ ਲਿਆ ਹੈ ਕਿ ਉਨ੍ਹਾਂ ਦੀ ਫ਼ੌਜ ਅਸਫਲ ਹੋਈ ਹੈ?

    ਕੀ ਅਜਿਹੇ ਵਿੱਚ ਰੂਸ ਆਪਣੀ ਸਾਰੀ ਤਾਕਤ ਪੂਰਬੀ ਯੂਕਰੇਨ ਉਪਰ ਲਗਾਉਣਾ ਚਾਹੁੰਦਾ ਹੈ?

    ਤੁਰਕੀ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਟੋਮ ਬੇਟਮੈਨ ਮੁਤਾਬਕ ਪੱਛਮੀ ਦੇਸ਼ ਆਖ ਰਹੇ ਹਨ ਕਿ ਉਹ ਰੂਸ ਨੂੰ ਮਹਿਜ਼ ਬਿਆਨਾਂ ਕਰਕੇ ਨਹੀਂ ਬਲਕਿ ਧਰਾਤਲ 'ਤੇ ਹੋਣ ਵਾਲੇ ਬਦਲਾਅ ਉਸ ਮੁਤਾਬਕ ਹੀ 'ਜੱਜ' ਕਰਨਗੇ।

    ਜਦੋਂ ਤੱਕ ਜੰਗਬੰਦੀ ਦਾ ਸਵਾਲ ਹੈ ਜਾਂ ਤਣਾਅ ਖ਼ਤਮ ਕਰਨ ਦੀ ਗੱਲ ਹੈ ਯੂਕਰੇਨ ਦਾ ਕਹਿਣਾ ਹੈ ਕਿ ਗੱਲਬਾਤ ਜਾਰੀ ਰਹੇਗੀ।

    ਯੂਕਰੇਨ ਦੂਸਰੇ ਦੇਸ਼ਾਂ ਨੂੰ ਵੀ ਆਪਣੇ ਸੁਰੱਖਿਆ ਗਾਰੰਟੀਆਂ ਦਾ ਹਿੱਸਾ ਬਣਾਉਣ ਦਾ ਚਾਹਵਾਨ ਹੈ।

  12. ਰੂਸ-ਯੂਕਰੇਨ ਜੰਗ: ਤਸਵੀਰਾਂ ਦੀ ਜ਼ੁਬਾਨੀ

    ਮਾਲਡੋਵਾ ਵਿਖੇ ਇੱਕ ਰਿਫਿਊਜੀ ਕੈਂਪ ਵਿੱਚ ਇੱਕ ਬੱਚੀ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਮਾਲਡੋਵਾ ਵਿਖੇ ਰਫਿਊਜੀ ਕੈਂਪ ਵਿੱਚ ਇੱਕ ਬੱਚੀ
    ਕੀਵ ਨਜ਼ਦੀਕ ਇਕ ਯੂਕਰੇਨੀ ਫੌਜੀ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਕੀਵ ਨਜ਼ਦੀਕ ਇਕ ਯੂਕਰੇਨੀ ਫੌਜੀ
    ਯੂਕਰੇਨੀ

    ਤਸਵੀਰ ਸਰੋਤ, Reuters

    ਇੱਕ ਯੂਕਰੇਨੀ ਫ਼ੌਜੀ ਦੀਆਂ ਅੰਤਿਮ ਰਸਮਾਂ ਮੌਕੇ ਇੱਕ ਔਰਤ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਇੱਕ ਯੂਕਰੇਨੀ ਫ਼ੌਜੀ ਦੀਆਂ ਅੰਤਿਮ ਰਸਮਾਂ ਮੌਕੇ ਇੱਕ ਔਰਤ
    ਆਇਰਲੈਂਡ ਵਿਖੇ ਰੂਸੀ ਦੂਤਾਵਾਸ ਬਾਹਰ ਪ੍ਰਦਰਸ਼ਨ

    ਤਸਵੀਰ ਸਰੋਤ, PA Media

    ਤਸਵੀਰ ਕੈਪਸ਼ਨ, ਆਇਰਲੈਂਡ ਵਿਖੇ ਰੂਸੀ ਦੂਤਾਵਾਸ ਬਾਹਰ ਪ੍ਰਦਰਸ਼ਨ
    ਰੂਸ ਦੇ ਹਮਲੇ ਤੋਂ ਬਾਅਦ ਤਬਾਹ ਹੋਈਆਂ ਇਮਾਰਤਾਂ ਅੱਗੇ ਇਕ ਯੂਕਰੇਨੀ ਨਾਗਰਿਕ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰੂਸ ਦੇ ਹਮਲੇ ਤੋਂ ਬਾਅਦ ਤਬਾਹ ਹੋਈਆਂ ਇਮਾਰਤਾਂ ਅੱਗੇ ਇਕ ਯੂਕਰੇਨੀ ਨਾਗਰਿਕ
    ਰੂਸ ਦੇ ਤਬਾਹ ਹੋਏ ਟੈਂਕ ਅੱਗੇ ਇਕ ਯੂਕਰੇਨੀ ਪਹੁੰਚੇ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰੂਸ ਦੇ ਤਬਾਹ ਹੋਏ ਟੈਂਕ ਅੱਗੇ ਇਕ ਯੂਕਰੇਨੀ ਫੌਜੀ
    ਮਾਰਿਓਪੌਲ ਉੱਪਰ ਹਮਲੇ ਤੋਂ ਬਾਅਦ ਬਚਾਈ ਗਈ ਇੱਕ ਔਰਤ ਆਪਣੇ ਬੱਚੇ ਨਾਲ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਮਾਰਿਓਪੌਲ ਉੱਪਰ ਹਮਲੇ ਤੋਂ ਬਾਅਦ ਬਚਾਈ ਗਈ ਇੱਕ ਔਰਤ ਆਪਣੇ ਬੱਚੇ ਨਾਲ
  13. ਰੂਸ ਦੇ ਧਨਾਢ ਲੋਕ ਆਪਣਾ ‘ਕਾਲਾ ਧਨ’ ਕਿੱਥੇ ਲੁਕਾ ਕੇ ਰੱਖਦੇ ਹਨ

    Ukraine Russia Crisis

    ਤਸਵੀਰ ਸਰੋਤ, Alamy

    ਦਹਾਕਿਆਂ ਤੋਂ ਰੂਸ ਦੇ ਧਨਾਢਾਂ ਨੇ ਵਿਦੇਸ਼ਾਂ ਵਿੱਚ ਕਰੋੜਾਂ ਡਾਲਰਾਂ ਦੀ ਕਮਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਸ਼ੈੱਲ ਕੰਪਨੀਆਂ ਵਿੱਚ ਲਗਾ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ।

    ਸ਼ੈੱਲ ਕੰਪਨੀਆਂ ਤੋਂ ਭਾਵ ਉਨ੍ਹਾਂ ਕੰਪਨੀਆਂ ਤੋਂ ਹੈ, ਜੋ ਸਿਰਫ਼ ਕਾਗ਼ਜ਼ਾਂ ਵਿੱਚ ਹੀ ਨਾਮਜ਼ਦ ਹੁੰਦੀਆਂ ਹਨ।

    ਹੁਣ, ਦੁਨੀਆ ਭਰ ਦੇ ਦੇਸ਼ ਇਸ ਨੂੰ ਟਰੈਕ ਕਰਨ ਲਈ ਕਦਮ ਚੁੱਕ ਰਹੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

  14. ਦੁਨੀਆਂ ਭਰ ਦੇ ਫੁਟਬਾਲ ਪ੍ਰੇਮੀ ਆਏ ਯੂਕਰੇਨ ਦੇ ਸਮਰਥਨ ਵਿੱਚ- ਵੇਖੋ ਤਸਵੀਰਾਂ

    ਮੰਗਲਵਾਰ ਸ਼ਾਮ ਹੋਏ ਵੱਖ ਵੱਖ ਅੰਤਰਰਾਸ਼ਟਰੀ ਫੁਟਬਾਲ ਮੁਕਾਬਲਿਆਂ ਵਿੱਚ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੇ ਯੂਕਰੇਨ ਵਿੱਚ ਜੰਗ ਰੋਕਣ ਦੀ ਅਪੀਲ ਕੀਤੀ ਅਤੇ ਸ਼ਾਂਤੀ ਦਾ ਸਮਰਥਨ ਕੀਤਾ।

    ਫੁਟਬਾਲ

    ਤਸਵੀਰ ਸਰੋਤ, Reuters

    ਫੁਟਬਾਲ

    ਤਸਵੀਰ ਸਰੋਤ, Reuters

    ਫੁਟਬਾਲ

    ਤਸਵੀਰ ਸਰੋਤ, Reuters

    ਫੁਟਬਾਲ

    ਤਸਵੀਰ ਸਰੋਤ, Reuters

  15. ਰੂਸ ਨੇ ਕੀਵ ਤੋਂ ਫ਼ੌਜਾਂ ਘਟਾਉਣ ਦਾ ਕੀਤਾ ਐਲਾਨ, ਯੂਕਰੇਨ ਨੇ ਕਿਹਾ ਖ਼ਤਰਾ ਟਲਿਆ ਨਹੀਂ

    ਜੋਅ ਬਾਇਡੇਨ ਨੇ ਆਖਿਆ ਹੈ ਕਿ ਧਰਾਤਲ 'ਤੇ ਕੀ ਹੁੰਦਾ ਹੈ,ਇਹ ਵੇਖਣਾ ਹੋਵੇਗਾ।

    ਤਸਵੀਰ ਸਰੋਤ, EPA

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ ਅਤੇ ਰੂਸ ਦੇ ਉਪ ਰੱਖਿਆ ਮੰਤਰੀ ਨੇ ਆਖਿਆ ਹੈ ਕਿ ਉਹ ਕੀਵ ਅਤੇ ਚਰਨਿਹੀਵ ਦੇ ਕੋਲ ਆਪਣੀ ਫੌਜ ਨੂੰ ਘਟਾਉਣਗੇ।

    ਵੱਖ ਵੱਖ ਦੇਸ਼ਾਂ ਵੱਲੋਂ ਇਸ ਉੱਪਰ ਵੱਖ ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

    ਜਿੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਖਿਆ ਹੈ ਕਿ ਖ਼ਤਰਾ ਹੁਣ ਵੀ ਟਲਿਆ ਨਹੀਂ ਹੈ ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਆਖਿਆ ਹੈ ਕਿ ਧਰਾਤਲ 'ਤੇ ਕੀ ਹੁੰਦਾ ਹੈ, ਇਹ ਵੇਖਣਾ ਹੋਵੇਗਾ।

    ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਨੂੰ ਸਤਰਕ ਰਹਿਣ ਵਾਸਤੇ ਆਖਿਆ ਹੈ। ਉਨ੍ਹਾਂ ਨੇ ਆਖਿਆ ਕਿ ਉਹ ਰੂਸ ਦੀ ਕਾਰਵਾਈ ਉੱਪਰ ਨਜ਼ਰ ਰੱਖਣਗੇ ਨਾ ਕਿ ਸਿਰਫ਼ ਅਜਿਹੇ ਬਿਆਨਾਂ ਉੱਪਰ।

    ਤੁਰਕੀ ਮੁਤਾਬਕ ਇਹ ਹੁਣ ਤਕ ਦਾ ਸਭ ਤੋਂ ਅਹਿਮ ਐਲਾਨ ਹੈ ਜੋ ਸ਼ਾਂਤੀ ਵਾਰਤਾ ਦਾ ਨਤੀਜਾ ਹੈ।

    ਫਰਾਂਸ, ਜਰਮਨੀ, ਇਟਲੀ ਦੇ ਆਗੂਆਂ ਨੇ ਅਪੀਲ ਕੀਤੀ ਹੈ ਕਿ ਪੱਛਮੀ ਦੇਸ਼ ਯੂਕਰੇਨ ਦੇ ਮਾਮਲੇ ਵਿੱਚ ਰੂਸ ਨਾਲ ਨਰਮ ਨਾ ਹੋਣ।

    ਬੈਠਕ ਦੌਰਾਨ ਰੂਸ ਦੀ ਨੁਮਾਇੰਦਗੀ ਕਰਨ ਵਾਲੇ ਅਧਿਕਾਰੀ ਮੁਤਾਬਕ ਫੌਜਾਂ ਘਟਾਉਣ ਦਾ ਮਤਲਬ ਜੰਗਬੰਦੀ ਨਹੀਂ ਹੈ।

  16. ਜਦੋਂ ਤੱਕ ਜੰਗ ਖ਼ਤਮ ਨਹੀਂ ਹੁੰਦੀ, ਨਹੀਂ ਹਟਣਗੀਆਂ ਰੂਸ ਉੱਪਰ ਪਾਬੰਦੀਆਂ - ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮੰਗਲਵਾਰ ਦੇਰ ਰਾਤ ਆਪਣੇ ਸੰਬੋਧਨ ਵਿੱਚ ਆਖਿਆ ਕਿ ਜਦੋਂ ਤੱਕ ਜੰਗ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਰੂਸ ਉਪਰ ਲੱਗੀਆਂ ਪਾਬੰਦੀਆਂ ਨਹੀਂ ਹਟਣਗੀਆਂ।

    ਇਸੇ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਰੂਸ ਅਤੇ ਯੂਕਰੇਨ ਦਰਮਿਆਨ ਹੋਈ ਵਾਰਤਾ ਸਕਾਰਾਤਮਕ ਰਹੀ ਹੈ ਪਰ ਹੁਣ ਵੀ ਰੂਸੀ ਹਮਲੇ ਦਾ ਖ਼ਤਰਾ ਉਨ੍ਹਾਂ ਦੇ ਦੇਸ਼ ਉੱਪਰ ਮੰਡਰਾ ਰਿਹਾ ਹੈ।

    ਰੂਸ ਦੇ ਉਪ ਰੱਖਿਆ ਮੰਤਰੀ ਵੱਲੋਂ ਆਖਿਆ ਗਿਆ ਹੈ ਕਿ ਯੂਕਰੇਨੀ ਰਾਜਧਾਨੀ ਕੀਵ ਦੇ ਆਸ ਪਾਸ ਮੌਜੂਦ ਰੂਸੀ ਫ਼ੌਜਾਂ ਦੀ ਗਿਣਤੀ ਨੂੰ ਘਟਾਇਆ ਜਾ ਰਿਹਾ ਹੈ।

    ਯੂਕਰੇਨ ਦੇ ਰਾਸ਼ਟਰਪਤੀ ਨੇ ਆਖਿਆ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੰਗ ਖ਼ਤਮ ਹੋ ਰਹੀ ਹੈ। ਉਨ੍ਹਾਂ ਮੁਤਾਬਕ ਹਾਲਾਤ ਹੁਣ ਵੀ ਸੌਖੇ ਨਹੀਂ ਹਨ।

  17. ਯੂਕਰੇਨ-ਰੂਸ ਜੰਗ ਬਾਰੇ ਹੁਣ ਤੱਕ ਦੇ ਅਹਿਮ ਘਟਨਾਕ੍ਰਮ

    Ukraine Russia Crisis

    ਤਸਵੀਰ ਸਰੋਤ, EPA/ATEF SAFADI

    • ਰੂਸ ਨੇ ਕਿਹਾ ਕੀਵ ਵਿੱਚ ਜੰਗੀ ਕਾਰਵਾਈਆਂ ਘਟਾਈਆਂ ਜਾਣਗੀਆਂ। ਰੂਸ ਦੇ ਇਸ ਐਲਾਨ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਦੇਖਦੇ ਹਾਂ ਜ਼ਮੀਨੀ ਹਕੀਕਤ ਕੀ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਜਦੋਂ ਤੱਕ ਜੰਗ ਖ਼ਤਮ ਨਹੀਂ ਹੁੰਦੀ, ਰੂਸ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਬਾਰੇ ਕੋਈ ਗੱਲ ਨਹੀਂ ਹੋਵੇਗੀ।
    • ਬੀਬੀਸੀ ਪੱਤਰਕਾਰ ਜੈਰੇਮੀ ਬੋਇਨ ਨੇ ਦੱਸਿਆ ਕੇ ਕੀਵ ਦੇ ਨੇੜੇ ਗੋਲੀਬਾਰੀ ਦੀਆਂ ਅਵਾਜ਼ਾਂ ਆ ਰਹੀਆਂ ਹਨ।
    • ਰੂਸ ਦੀ ਸਰਕਾਰ ਨੇ ਰੂਸੀ ਅਰਬਪਤੀ ਰੋਮਨ ਅਬਰਾਮੋਵਿਚ ਨੂੰ ਜ਼ਹਿਰ ਦਿੱਤੇ ਜਾਣ ਨਾਲ ਜੁੜੀਆਂ ਖ਼ਬਰਾਂ ਨੂੰ ‘ਇਨਫਾਰਮੇਸ਼ਨ ਵਾਰ’ ਦਾ ਹਿੱਸਾ ਦੱਸਿਆ ਹੈ।
  18. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਚਲਦਿਆਂ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਇਸ ਜੰਗ ਜੁੜੇ ਅਹਿਮ ਅਪਡੇਟ ਅਸੀਂ ਇਸ ਲਾਈਵ ਪੇਜ ਰਾਹੀਂ ਸਾਂਝੇ ਕਰਾਂਗੇ।

    ਯੂਕਰੇਨ-ਰੂਸ ਜੰਗ ਨਾਲ ਜੁੜੀਆਂ ਜਾਣਕਾਰੀਆਂ ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਤੇ ਅਰਸ਼ਦੀਪ ਕੌਰ ਸਾਂਝੀਆਂ ਕਰ ਰਹੇ ਹਨ।

    29 ਮਾਰਚ ਦੇ ਅਪਡੇਟ ਤੁਸੀਂ ਇੱਥੇ ਕਲਿੱਕ ਕਰੋ