You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ-ਰੂਸ ਜੰਗ: ਯੂਕਰੇਨ ਦੇ ਪੱਛਮੀ ਸ਼ਹਿਰ ਲਵੀਵ ਵਿੱਚ ਸੁਣੀਆਂ ਗਈਆਂ ਧਮਾਕਿਆਂ ਦੀਆਂ ਆਵਾਜ਼ਾਂ

ਯੂਕਰੇਨ-ਰੂਸ ਜੰਗ ਸਣੇ ਪੰਜਾਬ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਇਸ ਲਾਈਵ ਪੰਨੇ ਰਾਹੀਂ ਜਾਣੋ।

ਲਾਈਵ ਕਵਰੇਜ

  1. 'ਫੇਕ ਨਿਊਜ਼' ਖ਼ਿਲਾਫ਼ ਕਾਨੂੰਨ ਨੂੰ ਪੁਤਿਨ ਦੀ ਹਰੀ ਝੰਡੀ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਧਿਕਾਰਿਤ ਤੌਰ 'ਤੇ ਉਸ ਕਾਨੂੰਨ ਨੂੰ ਸਹਿਮਤੀ ਦੇ ਦਿੱਤੀ ਹੈ ਜਿਸ ਵਿੱਚ ਫੇਕ ਨਿਊਜ਼ ਫੈਲਾਉਣ ਵਾਲੇ ਲੋਕਾਂ ਨੂੰ 15 ਸਾਲ ਤੱਕ ਜੇਲ੍ਹ ਭੇਜਿਆ ਜਾ ਸਕਦਾ ਹੈ।

    ਰੂਸ ਦੀ ਖ਼ਬਰ ਏਜੰਸੀ ਇੰਟਰਫੈਕਸ ਮੁਤਾਬਕ ਦੇਸ਼ ਦੇ ਸੀਨੀਅਰ ਵਕੀਲਾਂ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ ਹੈ ਤਾਂ ਜੋ ਰੂਸ ਬਾਰੇ ਗਲਤ ਧਾਰਨਾਵਾਂ ਅਤੇ ਖ਼ਬਰਾਂ ਨੂੰ ਰੋਕਿਆ ਜਾ ਸਕੇ।

    ਰੂਸ ਵੱਲੋਂ ਯੂਕਰੇਨ ਉਪਰ ਕੀਤੇ ਹਮਲੇ ਤੋਂ ਬਾਅਦ ਵੀ ਦੇਸ਼ ਵਿੱਚ ਕਾਨੂੰਨ ਪਾਸ ਕੀਤਾ ਗਿਆ ਸੀ ਜਿਸ ਮੁਤਾਬਕ ਜੋ ਲੋਕ ਰੂਸ ਦੀ ਫ਼ੌਜ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ।

  2. ਸਿਰਫ ਗੱਲਬਾਤ ਨਾਲ ਹੀ ਮੁੱਦੇ ਦਾ ਹੱਲ ਹੋ ਸਕਦਾ ਹੈ - ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਰ ਰਾਤ ਫੇਸਬੁੱਕ ਰਾਹੀਂ ਸੁਨੇਹਾ ਦਿੱਤਾ ਕਿ ਯੂਕਰੇਨ ਨੇ ਹਮਲਾਵਰਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ।

    ਉਨ੍ਹਾਂ ਨੇ ਆਖਿਆ ਕਿ ਹੁਣ ਤੱਕ ਰੂਸ ਦੇ 16000 ਫੌਜੀ ਮਾਰੇ ਗਏ ਹਨ।

    ਰੂਸ ਵੱਲੋਂ ਦਾਅਵਿਆਂ ਨੂੰ ਖਾਰਜ ਕੀਤਾ ਗਿਆ ਹੈ ਅਤੇ ਆਖਿਆ ਗਿਆ ਹੈ ਕਿ ਹੁਣ ਤੱਕ ਉਨ੍ਹਾਂ ਦੇ 1351 ਫ਼ੌਜੀ ਮਰੇ ਹਨ।

    ਉਨ੍ਹਾਂ ਨੇ ਕਿਹਾ, "ਰੂਸ ਦੀਆਂ ਫ਼ੌਜਾਂ ਦਾ ਜਵਾਬ ਦੇ ਕੇ ਸਾਡੀ ਫ਼ੌਜ ਨੇ ਸਾਬਿਤ ਕੀਤਾ ਹੈ ਕਿ ਸਿਰਫ ਗੱਲਬਾਤ ਨਾਲ ਹੀ ਮੁੱਦੇ ਦਾ ਹੱਲ ਹੋ ਸਕਦਾ ਹੈ ਅਤੇ ਇਹ ਜ਼ਰੂਰੀ ਹੈ।"

    ਜ਼ੇਲੇਂਸਕੀ ਨੇ ਆਖਿਆ ਕਿ ਰੂਸ ਦੇ ਰੱਖਿਆ ਮੰਤਰੀ ਪਿਛਲੇ ਕਈ ਹਫ਼ਤਿਆਂ ਤੋਂ ਨਜ਼ਰ ਨਹੀਂ ਆਏ। ਜ਼ਿਕਰਯੋਗ ਹੈ ਕਿ ਰੂਸ ਦੇ ਰੱਖਿਆ ਮੰਤਰੀ ਸਰਗਈ ਸ਼ੋਇਗੋ 11 ਮਾਰਚ ਤੋਂ ਬਾਅਦ ਜਨਤਕ ਤੌਰ 'ਤੇ ਨਜ਼ਰ ਨਹੀਂ ਆਏ ਹਾਲਾਂਕਿ ਵੀਰਵਾਰ ਨੂੰ ਕੁਝ ਸਮੇਂ ਲਈ ਉਹ ਟੀਵੀ 'ਤੇ ਨਜ਼ਰ ਆਏ ਸਨ।

    ਉਨ੍ਹਾਂ ਨੇ ਮਾਰੀਓਪੋਲ ਸ਼ਹਿਰ ਦਾ ਵੀ ਜ਼ਿਕਰ ਕੀਤਾ ਅਤੇ ਆਖਿਆ ਕਿ ਉਥੇ ਹਜ਼ਾਰਾਂ ਲੋਕ ਬਿਨਾਂ ਪਾਣੀ ਅਤੇ ਖਾਣੇ ਤੋਂ ਫਸੇ ਹੋਏ ਹਨ।

    ਉਨ੍ਹਾਂ ਨੇ ਕਿਹਾ, "ਸ਼ਹਿਰ ਦੇ ਹਾਲਾਤ ਖ਼ਰਾਬ ਹਨ। ਰੂਸ ਦੀ ਫੌਜੀ ਸ਼ਹਿਰ ਵਿੱਚ ਕੋਈ ਸਹਾਇਤਾ ਪਹੁੰਚਣ ਨਹੀਂ ਦੇ ਰਹੀ।"

  3. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    • ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 15000 ਰੂਸੀ ਫੌਜੀਆਂ ਦੀ ਮੌਤ ਹੋਈ ਹੈ। 2 ਮਾਰਚ ਨੂੰ ਰੂਸ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 498 ਫੌਜੀਆਂ ਦੀ ਮੌਤ ਹੋਈ ਸੀ।
    • ਰੂਸ ਦੀ ਖਬਰ ਏਜੰਸੀ ਆਰਆਈਏ ਮੁਤਾਬਕ ਰੱਖਿਆ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿੱਚ 1351 ਰੂਸੀ ਫੌਜੀਆਂ ਦੀ ਮੌਤ ਹੋਈ ਹੈ ਜਦੋਂਕਿ 3825 ਜ਼ਖ਼ਮੀ ਹੋਏ ਹਨ।
    • ਯੂਕਰੇਨ ਦੇ ਅਧਿਕਾਰੀਆਂ ਮੁਤਾਬਕ ਰੂਸ ਦੇ ਰੱਖਿਆ ਮੰਤਰੀ ਸਰਗਈ ਸ਼ੋਇਗੂ ਨੂੰ ਦਿਲ ਦਾ ਦੌਰਾ ਪਿਆ ਹੈ।
    • ਯੂਕਰੇਨ ਦੇ ਮਾਰੀਓਪੋਲ ਵਿਖੇ ਥੀਏਟਰ ਉੱਪਰ ਹੋਏ ਹਮਲੇ ਤੋਂ ਬਾਅਦ ਯੂਕਰੇਨ ਵੱਲੋਂ 300 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ।
    • ਯੂਕਰੇਨ ਅਤੇ ਰੂਸ ਦਰਮਿਆਨ ਸ਼ੁਰੂ ਹੋਈ ਜੰਗ 'ਚ ਹੁਣ ਤਕ ਤਕਰੀਬਨ 22 ਲੱਖ ਲੋਕ ਯੂਕਰੇਨ ਛੱਡ ਕੇ ਪੋਲੈਂਡ ਗਏ ਹਨ। ਇਸ ਦਾ ਖੁਲਾਸਾ ਪੋਲਿਸ਼ ਬਾਰਡਰ ਗਾਰਡ ਨੇ ਕੀਤਾ ਹੈ।
  4. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ

    ਯੂਕਰੇਨ-ਰੂਸ ਜੰਗ ਅਤੇ ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ।

    ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਤੇ ਅਰਸ਼ਦੀਪ ਕੌਰ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਨ।

    25 ਮਾਰਚ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ