
ਤਸਵੀਰ ਸਰੋਤ, DPRO Sangrur/FB
ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਵਿਖੇ ਨਰਮੇ
ਦੀ ਫਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪ੍ਰਭਾਵਿਤ ਹੋਏ
ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ ਹੈ ਅਤੇ ਉਸ ਦਾ ਸਭ
ਤੋਂ ਖੇਤੀ ਪ੍ਰਧਾਨ ਸੂਬਾ ਪੰਜਾਬ ਹੈ।
‘’ਗੁਰੂ ਨਾਨਕ ਨੇ ਕਿਹਾ ਸੀ ਉੱਤਮ ਖੇਤੀ, ਮਧਮ
ਵਪਾਰ, ਨਖਿੱਧ ਚਾਕਰੀ’’
ਖੇਤੀ ਨੂੰ ਪਹਿਲੇ ਨੰਬਰ 'ਤੇ ਰੱਖਿਆ ਗਿਆ ਸੀ,
ਵਪਾਰ ਨੂੰ ਦੂਜੇ ਨੰਬਰ 'ਤੇ ਅਤੇ ਨੌਕਰੀ ਨੂੰ ਤੀਜੇ ਨੰਬਰ ਉੱਤੇ ਰੱਖਿਆ ਗਿਆ ਸੀ।
ਪਰ ਸਿਸਟਮ ਨੇ ਸਮੇਂ ਦੀਆਂ ਸਰਕਾਰਾਂ ਨੇ ਬਿਲਕੁਲ
ਉਲਟਾ ਕਰ ਦਿੱਤਾ। ਅੱਜ ਅਸੀਂ ਚਾਕਰੀ ਕਰਨ ਵਾਸਤੇ ਆਪਣੀ ਜ਼ਮੀਨ ਵੇਚਣ ਨੂੰ ਤਿਆਰ ਹਾਂ।
‘’ਜਿਹੜੀ ਚੀਜ਼ ਪਹਿਲੇ ਨੰਬਰ 'ਤੇ ਸੀ, ਗੁਰੂ
ਸਾਹਿਬ ਨੇ ਕਹੀ ਉਹ ਵੇਚ ਕੇ ਤੀਜੇ ਨੰਬਰ ਵਾਲੀ ਲੈਣ ਨੂੰ ਤਿਆਰ ਹਾਂ।‘’
ਉਨ੍ਹਾਂ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦ
ਬਣਾਉਣ ਵੱਲ ਧਿਆਨ ਹੀ ਨਹੀਂ ਦਿੱਤਾ।
ਉਨ੍ਹਾਂ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਕਿਹਾ,’’ਕਈ ਨਹਿਰਾਂ, ਕਈ ਕਸੀਆਂ ਤੇ ਕਈ ਸੂਏ ਇਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਮੁੱਕ ਜਾਂਦੇ
ਹਨ। ਇਸ ਲਈ ਇਨ੍ਹਾਂ ਵਾਸਤੇ ਤਾਂ ਖੇਤੀ ਲਾਹੇਵੰਦ ਧੰਦਾ ਹੈ ਪਰ ਅਸੀਂ ਕੱਸੀ ਦੇ ਮੋਘੇ ਪਿੱਛੇ, ਸੂਏ
ਦੇ ਮੋਘਿਆ ਪਿੱਛੇ ਕਤਲ ਕਰੀ ਜਾਂਦੇ ਹਾਂ।‘’
ਸੁੰਡੀਆਂ ਤੋਂ ਹੋਣ ਵਾਲੇ ਨੁਕਸਾਨ ਲਈ ਸਾਡੀ ਕਿਸਮਤ ਜ਼ਿੰਮੇਵਾਰ ਨਹੀਂ। ਸਗੋਂ ਜਿਨ੍ਹਾਂ ਨੇ ਨਕਲੀ ਕੀੜੇਮਾਰ ਦਵਾਈਆਂ ਦੇ ਸੌਦੇ ਕੀਤੇ ਉਹ ਜ਼ਿੰਮੇਵਾਰ ਹਨ।
ਇਸ ਗੱਲ ਦੀ ਜਾਂਚ ਹੋਵੇਗੀ ਕਿ ਕਿੰਨੇ ਕੁ ਪੈਸੇ ਚਿੱਟੀਆਂ ਤੇ ਗੁਲਾਬੀ ਸੁੰਡੀਆਂ ਦੇ ਨਾਂਅ ਉੱਪਰ ਹੋਏ ਘਪਲਿਆਂ ਦੀ ਜਾਂਚ ਹੋਵੇਗੀ ਅਤੇ ਉਹ ਪੈਸਾ ਤੁਹਾਡੀਆਂ ਜੇਬ੍ਹਾਂ ਤੱਕ ਵਾਪਸ ਲਿਆਂਦਾ ਜਾਵੇਗਾ।
ਜੇ ਬੀਜ, ਦਵਾਈਆਂ ਅਤੇ ਮਾਰਗ-ਦਰਸ਼ਨ ਮਿਲ ਜਾਵੇ ਤਾਂ ਇਸ ਤਰ੍ਹਾਂ ਦੇ ਫੰਕਸ਼ਨ ਕਰਨ ਦੀ ਲੋੜ ਨਹੀਂ। ਇਦਾਂ ਦੇ ਫੰਕਸ਼ਨ ਮੁੜ ਨਹੀਂ ਹੋਣਗੇ।
ਮੌਸਮੀ ਮਾਰ ਹੋਰ ਗੱਲ ਹੈ ਇਹ ਸਿਆਸੀ ਮਾਰ ਹੈ। ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਚੈਕ ਇਸ ਫੰਕਸ਼ਨ ਵਿੱਚ ਨਹੀਂ ਦਿੱਤੇ ਜਾ ਰਹੇ ਉਨ੍ਹਾਂ ਦੇ ਖਾਤਿਆਂ ਵਿੱਚ ਆ ਜਾਣਗੇ। ਨਹੀਂ ਤਾਂ ਵਿਧਾਇਕ ਨੂੰ ਸੰਪਰਕ ਕਰ ਲਿਓ। ਜੇ ਕੋਈ ਚੈਕ ਜਾਰੀ ਕਰਨ ਦੇ ਪੈਸੇ ਮੰਗੇ ਤਾਂ ਤੁਹਾਡੇ ਕੋਲ ਇੱਕ ਨੰਬਰ ਹੈ, ਉਹ ਯਾਦ ਰੱਖ ਲਿਓ।
ਉਨ੍ਹਾਂ ਨੇ ਦਿੱਲੀ ਦੇ ਵਿਧਾਇਕਾਂ ਦੀ ਪੈਨਸ਼ਨ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ,'' ਦਿੱਲੀ ਦੇ ਐਮਐਲਏ ਦੀ ਬੇਸਿਕ ਪੇ 12 ਹਜ਼ਾਰ ਹੈ। ਭੱਤੇ ਪਾ ਕੇ 54 ਹਜ਼ਾਰ ਮਿਲਦਾ ਹੈ। ਜੋ ਐਮਐਲਏ ਨਹੀਂ ਰਹੇ ਉਨ੍ਹਾਂ ਦੀ ਪੈਨਸ਼ਨ 72 ਸੌ ਰੁਪਏ ਹੈ।''