ਜ਼ੇਲੇਂਸਕੀ ਨੇ ਯੂਰਪ ਨੂੰ ਕਿਹਾ, ‘ਰੂਸ ਨੂੰ ਰੋਕਣ ‘ਚ ਤੁਸੀਂ ਦੇਰ ਕਰ ਦਿੱਤੀ ਹੈ’
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਰਪੀ ਕਾਉਂਸਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਰੂਸ ਵੱਲੋਂ ਨੁਕਸਾਨ ਦਾ ਵੇਰਵਾ ਦਿੱਤਾ ਅਤੇ ਯੂਕਰੇਨ ਦੇ ਸਮਰਥਨ ਵਿੱਚ ਇੱਕਜੁੱਟ ਹੋਣ ਲਈ ਯੂਰਪ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਪੱਸ਼ਟ ਸ਼ੈਲੀ ਵਿੱਚ ਯੂਰਪ ਦੇ ਨੇਤਾਵਾਂ ਨੂੰ ਕਿਹਾ ਕਿ ਉਨ੍ਹਾਂ ਨੇ ਰੂਸ ਨੂੰ ਰੋਕਣ ਵਿੱਚ ਬਹੁਤ ਦੇਰ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ, “ਤੁਸੀਂ ਪਾਬੰਦੀਆਂ ਲਗਾਈਆਂ, ਅਸੀਂ ਧੰਨਵਾਦੀ ਹਾਂ। ਇਹ ਸ਼ਕਤੀਸ਼ਾਲੀ ਕਦਮ ਹੈ। ਪਰ ਇਸ ਵਿੱਚ ਥੋੜ੍ਹੀ ਦੇਰੀ ਹੋ ਗਈ। ਜੇਕਰ ਰੋਕ ਲਗਾਉਣ ਵਾਲੀਆਂ ਪਾਬੰਦੀਆਂ ਹੁੰਦੀਆਂ ਤਾਂ ਸ਼ਾਇਦ ਰੂਸ ਜੰਗ ਨਾ ਛੇੜਦਾ।“