ਲਾਈਵ ਪੰਨੇ ਨੂੰ ਵਿਰਾਮ! ਧੰਨਵਾਦ
ਯੂਕਰੇਨ-ਰੂਸ ਜੰਗ, ਪੰਜਾਬ ਦੇ ਸਿਆਸੀ ਘਟਨਾਕ੍ਰਮ ਅਤੇ ਹੋਰ ਅਹਿਮ ਖ਼ਬਰਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਸ਼ਨੀਵਾਰ ਸਵੇਰੇ ਨਵੀਆਂ ਤੇ ਤਾਜਾ ਖ਼ਬਰਾਂ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਆਗਿਆ ਦਿਓ, ਧੰਨਵਾਦ ।
ਹੁਣ ਤੱਕ ਦੇ ਅਹਿਮ ਅਪਡੇਟ ਇਸ ਤਰ੍ਹਾਂ ਹਨ
- ਹੰਗਰੀ ਪ੍ਰਧਾਨ ਮੰਤਰੀ ਵਿਕਟਰ ਆਰਬਨ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਕਰੇਨ ਦੀ ਹਥਿਆਰ ਸਪਲਾਈ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।
- ਰੂਸ ਦੀ ਖਬਰ ਏਜੰਸੀ ਆਰਆਈਏ ਮੁਤਾਬਕ ਰੱਖਿਆ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿੱਚ 1351 ਰੂਸੀ ਫੌਜੀਆਂ ਦੀ ਮੌਤ ਹੋਈ ਹੈ ਜਦੋਂਕਿ 3825 ਜ਼ਖ਼ਮੀ ਹੋਏ ਹਨ।
- ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 15000 ਰੂਸੀ ਫੌਜੀਆਂ ਦੀ ਮੌਤ ਹੋਈ ਹੈ।2 ਮਾਰਚ ਨੂੰ ਰੂਸ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 498 ਫੌਜੀਆਂ ਦੀ ਮੌਤ ਹੋਈ ਸੀ।
- ਸੰਯੁਕਤ ਰਾਸ਼ਟਰਜ਼ ਦੇ ਅੰਕੜਿਆਂ ਅਨੁਸਾਰ 1081 ਨਾਗਰਿਕਾਂ ਦੀ ਮੌਤ ਹੋਈ ਹੈ ਜਦੋਂਕਿ 1707 ਨਾਗਰਿਕ ਜ਼ਖ਼ਮੀ ਹੋਏ ਹਨ।
- ਯੂਕਰੇਨ ਦੇ ਮਾਰੀਓਪੋਲ ਵਿਖੇ ਥੀਏਟਰ ਉੱਪਰ ਹੋਏ ਹਮਲੇ ਤੋਂ ਬਾਅਦ ਯੂਕਰੇਨ ਵੱਲੋਂ 300 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ
- ਖਾਰਕੀਵ ਪੁਲਿਸ ਨੇ ਆਖਿਆ ਹੈ ਕਿ ਰੂਸ ਵੱਲੋਂ ਇਕ ਮੈਡੀਕਲ ਸੈਂਟਰ ਉਪਰ ਹਮਲੇ ਤੋਂ ਬਾਅਦ ਚਾਰ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਕਈ ਜ਼ਖ਼ਮੀ ਹਨ।
- ਯੂਕਰੇਨ ਅਤੇ ਰੂਸ ਦਰਮਿਆਨ ਸ਼ੁਰੂ ਹੋਈ ਜੰਗ 'ਚ ਲੈ ਕੇ ਹੁਣ ਤਕ ਤਕਰੀਬਨ 22 ਲੱਖ ਲੋਕ ਯੂਕਰੇਨ ਛੱਡ ਕੇ ਪੋਲੈਂਡ ਗਏ ਹਨ।ਇਸ ਦਾ ਖੁਲਾਸਾ ਪੋਲਿਸ਼ ਬਾਰਡਰ ਗਾਰਡ ਨੇ ਕੀਤਾ ਹੈ।
- ਯੋਗੀ ਅਦਿੱਤਿਆਨਾਥ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਲਖਨਊ ਵਿਖੇ ਸਹੁੰ ਚੁੱਕੀ ਗਈ ਹੈ।ਉਹ ਲਗਾਤਾਰ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਹਨ।
- ਭਗਵੰਤ ਮਾਨ ਦੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਜਲੰਧਰ ਵਿਚ ਪਹਿਲੀ ਕਲਕਰ ਪੱਧਰ ਦੀ ਗ੍ਰਿਫ਼ਤਾਰੀ ਹੋਈ ਹੈ।
- ਆਮ ਆਦਮੀ ਪਾਰਟੀ ਦੇ ਪੰਜੇ ਉਮੀਦਵਾਰ ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ