You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਰੂਸ ਜੰਗ : ਅਮਰੀਕਾ ਦਾ ਦਾਅਵਾ- ਰੂਸੀ ਫੌਜਾਂ ਤੋਂ ਆਪਣੀ ਜ਼ਮੀਨ ਦਾ ਕਬਜ਼ਾ ਮੁੜ ਲੈਣ ਲਈ ਲੜ ਰਹੀ ਹੈ ਯੂਕਰੇਨੀ ਫੌਜ

ਯੂਕਰੇਨ-ਰੂਸ ਜੰਗ ਸਣੇ ਪੰਜਾਬ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਇਸ ਲਾਈਵ ਪੰਨੇ ਰਾਹੀਂ ਜਾਣੋ

ਲਾਈਵ ਕਵਰੇਜ

  1. ਮਾਰਿਓਪੁਲ 'ਚ ਅਜੇ ਵੀ ਲਗਭਗ ਇੱਕ ਲੱਖ ਲੋਕ ਫਸੇ ਹੋਏ ਹਨ, ਉਨ੍ਹਾਂ ਕੋਲ ਨਾ ਖਾਣਾ ਹੈ ਨਾ ਪਾਣੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਦੇਸ਼ ਦੇ ਦੱਖਣੀ ਬੰਦਰਗਾਹ ਸ਼ਹਿਰ ਮਾਰਿਓਪੁਲ ਵਿੱਚ ਰੂਸੀ ਬੰਬ ਧਮਾਕਿਆਂ ਵਿਚਕਾਰ ਅਜੇ ਵੀ ਲਗਭਗ 100,000 ਨਾਗਰਿਕ ਫਸੇ ਹੋਏ ਹਨ।

    ਜ਼ੇਲੇਂਸਕੀ ਨੇ ਆਪਣੇ ਫੇਸਬੁੱਕ ਪੇਜ 'ਤੇ ਕਿਹਾ, ''ਸ਼ਹਿਰ 'ਚ ਅਜੇ ਵੀ ਲਗਭਗ ਇੱਕ ਲੱਖ ਲੋਕ ਬੇਹੱਦ ਬੁਰੇ ਹਾਲਾਤਾਂ 'ਚ ਫਸੇ ਹੋਏ ਹਨ। ਰੂਸੀ ਫੌਜ ਨੇ ਉੱਥੇ ਪੂਰੀ ਤਰ੍ਹਾਂ ਘੇਰਾਬੰਦੀ ਕਰ ਰੱਖੀ ਹੈ। ਉਥੇ ਲੋਕਾਂ ਕੋਲ ਨਾ ਤਾਂ ਖਾਣਾ ਹੈ, ਨਾ ਪਾਣੀ ਅਤੇ ਨਾ ਹੀ ਦਵਾਈਆਂ। ਉੱਥੇ ਲਗਾਤਾਰ ਬੰਬਾਰੀ ਹੋ ਰਹੀ ਹੈ''।

    ਉਨ੍ਹਾਂ ਕਿਹਾ ਕਿ ਰੂਸ ਦੁਆਰਾ "ਨਿਰੰਤਰ ਬੰਬਾਰੀ ਅਤੇ ਡਰ ਫੈਲਾਉਣ" ਕਾਰਨ ਲੋਕਾਂ ਨੂੰ ਉੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਆਈ ਹੈ।

    ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਮੰਗਲਵਾਰ ਨੂੰ ਮਾਨਵਤਾਵਾਦੀ ਰਾਹਤ ਕਾਰਜਾਂ ਲਈ ਆਏ ਕੁਝ ਲੋਕਾਂ ਨੂੰ ਰੂਸ ਨੇ ਬੰਦੀ ਬਣਾ ਲਿਆ, ਜਿਨ੍ਹਾਂ ਵਿੱਚ ਯੂਕਰੇਨ ਦੇ ਸਰਕਾਰੀ ਕਰਮਚਾਰੀ ਅਤੇ ਉਨ੍ਹਾਂ ਦੇ ਬੱਸ ਡਰਾਈਵਰ ਸ਼ਾਮਲ ਹਨ।

    ਉਨ੍ਹਾਂ ਜਾਣਕਾਰੀ ਦਿੱਤੀ ਕਿ ਮੰਗਲਵਾਰ ਨੂੰ ਮਾਰਿਓਪੁਲ 'ਚੋਂ 7,026 ਨਾਗਰਿਕਾਂ ਨੂੰ ਕੱਢਿਆ ਗਿਆ ਹੈ।

  2. ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਜਦੋਂ ਉਸਦੀ ਹੋਂਦ ਨੂੰ ਖਤਰਾ ਹੋਵੇਗਾ - ਪੇਸਕੋਵ

    ਕ੍ਰੇਮਲਿਨ (ਮਾਸਕੋ) ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਤਾਂ ਹੀ ਕਰੇਗਾ ਜੇਕਰ ਇਸਦੀ ਹੋਂਦ ਨੂੰ ਖਤਰਾ ਪੈਦਾ ਹੋਵੇਗਾ।

    ਸੀਐੱਨਐੱਨ ਦੁਆਰਾ ਪੁੱਛੇ ਜਾਣ 'ਤੇ ਕਿ ਕੀ ਰਾਸ਼ਟਰਪਤੀ ਪੁਤਿਨ ਪਰਮਾਣੂ ਹਥਿਆਰਾਂ ਦੀ ਵਰਤੋਂ 'ਤੇ ਵਿਚਾਰ ਕਰ ਸਕਦੇ ਹਨ, ਪੇਸਕੋਵ ਨੇ ਕਿਹਾ, "ਸਾਡੇ ਇੱਥੇ ਘਰੇਲੂ ਸੁਰੱਖਿਆ ਦੀ ਧਾਰਨਾ ਹੈ ਅਤੇ ਇਹ ਜਨਤਕ ਹੈ, ਤੁਸੀਂ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੇ ਸਾਰੇ ਕਾਰਨ ਪੜ੍ਹ ਸਕਦੇ ਹੋ।''

    "ਇਸ ਲਈ ਜੇਕਰ ਸਾਡੇ ਦੇਸ਼ ਦੀ ਹੋਂਦ ਨੂੰ ਖ਼ਤਰਾ ਹੈ, ਤਾਂ ਸਾਡੀ ਧਾਰਨਾ ਮੁਤਾਬਕ ਇਹ [ਪਰਮਾਣੂ ਹਥਿਆਰ] ਵਰਤੇ ਜਾ ਸਕਦੇ ਹਨ।''

    ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ 'ਤੇ ਹਮਲਾ ਕਰਨ ਤੋਂ ਕੁਝ ਦਿਨ ਬਾਅਦ 28 ਫਰਵਰੀ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਰੂਸ ਦੇ ਰਣਨੀਤਿਕ ਪਰਮਾਣੂ ਬਲਾਂ ਨੂੰ ਵਿਸ਼ੇਸ਼ ਅਲਰਟ 'ਤੇ ਰਹਿਣ ਲਈ ਕਿਹਾ ਹੈ।

  3. ਯੂਕਰੇਨ ਰੂਸ ਲਈ ਯੂਰੋਪ ਦਾ ਦਰਵਾਜ਼ਾ-ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਟਲੀ ਦੀ ਸੰਸਦ ਨੂੰ ਵੀਡੀਓ ਰਾਹੀਂ ਸੰਬੋਧਨ ਕੀਤਾ।

    ਇਸ ਸੰਬੋਧਨ ਦੌਰਾਨ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਜੰਗ 'ਤੇ ਹੈ ਅਤੇ ਉਨ੍ਹਾਂ ਰਾਹੀਂ ਰੂਸ ਯੂਰਪ ਵਿੱਚ ਦਾਖ਼ਲ ਹੋਣਾ ਚਾਹੁੰਦਾ ਹੈ।

    "ਰੂਸ ਦੀਆਂ ਫ਼ੌਜਾਂ ਲਈ ਯੂਕਰੇਨ ਯੂਰੋਪ ਦਾ ਦਰਵਾਜ਼ਾ ਹੈ ਜਿਸ ਉਹ ਤੋੜ ਕੇ ਉਹ ਲੰਘਣਾ ਚਾਹੁੰਦੇ ਹਨ ਪਰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ।"

    ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਰੂਸ ਉਤੇ ਹੋਰ ਪਾਬੰਦੀਆਂ ਲਾਉਣ ਦੀ ਅਪੀਲ ਕੀਤੀ ਸੀ।

    ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਆਖਿਆ ਕਿ ਉਨ੍ਹਾਂ ਦਾ ਦੇਸ਼ ਚਾਹੁੰਦਾ ਹੈ ਕਿ ਯੂਕਰੇਨ ਯੂਰੋਪੀਅਨ ਸੰਘ ਦਾ ਹਿੱਸਾ ਬਣੇ।

    ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਅਮਰੀਕਾ, ਜਰਮਨੀ, ਬਰਤਾਨੀਆ, ਕੈਨੇਡਾ ਅਤੇ ਇਜ਼ਰਾਇਲ ਦੀ ਸੰਸਦ ਨੂੰ ਸੰਬੋਧਨ ਕਰ ਚੁੱਕੇ ਹਨ।

  4. ਯੂਕਰੇਨ-ਰੂਸ ਜੰਗ ਅਤੇ ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ।

    ਇਸ ਵੇਲੇ ਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਅਨੁਰੀਤ ਸ਼ਰਮਾ ਤੁਹਾਡੇ ਨਾਲ ਜਾਣਕਾਰੀਆਂ ਸਾਂਝਾ ਕਰ ਰਹੇ ਹਨ।

    ਮੰਗਲਵਾਰ ਦੇ ਅਪਡੇਟ ਦੇਖਣ ਲਈ ਤੁਸੀਂ ਇਸਲਿੰਕ ਉੱਤੇ ਕਲਿੱਕਕਰ ਸਕਦੇਹੋ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।