ਯੂਕਰੇਨ ਰੂਸ ਜੰਗ ਨੂੰ ਇੱਕ ਮਹੀਨਾ ਹੋਣ ਵਾਲਾ ਹੈ, ਪਰ ਰੂਸ ਆਖ਼ਰ ਹਾਸਲ ਕੀ ਕਰਨਾ ਚਾਹੁੰਦਾ ਹੈ

ਇਸ ਲਾਈਵ ਪੰਨੇ ਰਾਹੀਂ ਰੂਸ-ਯੂਕਰੇਨ ਦੀ ਜੰਗ, ਪੰਜਾਬ ਤੇ ਭਾਰਤ ਦੀਆਂ ਅਹਿਮ ਖ਼ਬਰਾਂ ਬਾਰੇ ਦੱਸਾਂਗੇ

ਲਾਈਵ ਕਵਰੇਜ

  1. ਲਾਈਵ ਪੰਨੇ ਨੂੰ ਵਿਰਾਮ! ਧੰਨਵਾਦ

    ਯੂਕਰੇਨ-ਰੂਸ ਜੰਗ, ਪੰਜਾਬ ਦੇ ਸਿਆਸੀ ਘਟਨਾਕ੍ਰਮ ਅਤੇ ਸੰਸਾਰ ਭਰ ਦੀਆਂ ਹੋਰ ਅਹਿਮ ਖ਼ਬਰਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। ਬੁੱਧਵਾਰ ਸਵੇਰੇ ਨਵੀਆਂ ਤੇ ਤਾਜ਼ਾ ਅਪਡੇਟ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ।

  2. ਭਗਵੰਤ ਮਾਨ ਦੇ ਐਲਾਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਸੰਬੋਧਨ ਸਮੇਤ ਅੱਜ ਇਹ ਰਿਹਾ ਅਹਿਮ

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, EPA

    ਮੰਗਲਵਾਰ ਨੂੰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਵਿੱਚ ਤਿੰਨ ਮਹੀਨਿਆਂ ਲਈ ਤਕਰੀਬਨ 37000 ਕਰੋੜ ਦਾ ਅੰਤ੍ਰਿਮ ਬਜਟ ਪੇਸ਼ ਕੀਤਾ ਗਿਆ।ਇਸ ਤੋਂ ਇਲਾਵਾ ਅੱਜ ਇਹ ਰਿਹਾ ਅਹਿਮ:

    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੁੱਪ ਸੀ ਅਤੇ ਡੀ ਦੇ 35000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਛੁੱਟੀ ਦਾ ਐਲਾਨ ਵੀ ਕੀਤਾ ਹੈ।
    • ਭਗਵੰਤ ਮਾਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਰਸਮੀ ਬੈਠਕ ਲਈ ਸਮਾਂ ਮੰਗਿਆ ਹੈ।
    • ਪੰਜਾਬ ਸਰਕਾਰ ਦੇ ਨਵੇਂ ਕੈਬਨਿਟ ਮੰਤਰੀਆਂ ਨੇ ਆਪਣੇ ਅਹੁਦੇ ਸੰਭਾਲ ਲਏ ਹਨ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਇਟਲੀ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਯੂਕਰੇਨ ਯੂਰਪ ਦਾ ਦਰਵਾਜ਼ਾ ਹੈ ਜਿਸ ਰਾਹੀਂ ਰੂਸ ਲੰਘਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਨੂੰ ਰੋਕਣਾ ਜ਼ਰੂਰੀ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੋਪ ਫ੍ਰਾਂਸਿਸ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਨੇ ਇਸ ਜੰਗ ਨੂੰ ਰੋਕਣ ਲਈ ਵੈਟੀਕਨ ਦੀ ਭੂਮਿਕਾ ਬਾਰੇ ਚਰਚਾ ਕੀਤੀ ਹੈ।
    • ਯੂਕਰੇਨ ਮੁਤਾਬਕ ਖਾਰਕੀਵ ਅਤੇ ਮਾਰਿਪੋਲ ਕੋਲ ਘੱਟੋ ਘੱਟ ਦਸ ਹਸਪਤਾਲ ਹਮਲਿਆਂ ਵਿੱਚ ਤਬਾਹ ਹੋ ਗਏ ਹਨ।
    • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਡਰ ਹੈ ਕਿ ਰੂਸ ਅਤੇ ਯੂਕਰੇਨ ਖ਼ਿਲਾਫ਼ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
    Punjab Govt

    ਤਸਵੀਰ ਸਰੋਤ, Punjab Govt

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

    ਤਸਵੀਰ ਸਰੋਤ, Bhagwant Mann/Twitter

  3. ਰੂਸ ਦਾ ਆਖ਼ਰ ਟੀਚਾ ਕੀ ਹੈ?

    ਯੂਕਰੇਨ

    ਤਸਵੀਰ ਸਰੋਤ, Getty Images

    ਯੂਕਰੇਨ ਅਤੇ ਰੂਸ ਵਿਚਾਲੇ ਲੜਾਈ ਨੂੰ ਇੱਕ ਮਹੀਨਾ ਹੋਣ ਵਾਲਾ ਹੈ। ਪਰ ਇਹ ਸਪੱਸ਼ਟ ਨਹੀਂ ਹੈ ਕਿ ਰੂਸ ਦਾ ਮੌਜੂਦਾ ਹਾਲਾਤ ਵਿਚ ਆਖ਼ਰ ਟੀਚਾ ਕੀ ਹੈ।

    ਇਹ ਮੰਨਣਾ ਹੈ ਜੰਗ ਅਧਿਐਨ ਬਾਰੇ ਸੀਨੀਅਰ ਮਾਹਰਾਂ ਦਾ।

    ਡਾਕਟਰ ਰੁੱਥ ਡੇਅਰਮੰਡ ਲੰਡਨ ਦੇ ਕਿੰਗਜ਼ ਕਾਲਜ ਵਿਚ ਪੜ੍ਹਾਉਂਦੇ ਹਨ। ਉਨ੍ਹਾਂ ਬੀਬੀਸੀ ਰੇਡੀਓ 4 ਦੇ ਇੱਕ ਪ੍ਰੋਗਰਾਮ ਵਿਚ ਕਿਹਾ ਜਿਵੇਂ ਰੂਸ ਸ਼ੁਰੂ ਵਿਚ ਸਪੱਸ਼ਟ ਟੀਚਾ ਮੰਨ ਰਿਹਾ ਸੀ ਅਤੇ ਰੂਸ ਦੇ ਰਾਸ਼ਟਰਪਤੀ ਅਤੇ ਪ੍ਰਸ਼ਾਸ਼ਨ ਨਾਲ ਜੁੜੇ ਲੋਕ ਕਹਿ ਰਹੇ ਸਨ, ਉਹ ਮੌਜੂਦਾ ਹਾਲਾਤ ਵਿਚ ਸਮਝ ਨਹੀਂ ਆ ਰਿਹਾ।

    ਇਹ ਤੈਅ ਨਹੀਂ ਹੈ ਕਿ ਉਹ ਟੀਚਾ ਕਿੰਨਾ ਹਾਸਲ ਹੋਇਆ ਹੈ, ਅਤੇ ਕਿੰਨਾ ਹਾਸਲ ਹੋਣ ਜਾ ਰਿਹਾ ਹੈ।

    ਡੇਅਰਮੰਡ ਮੁਤਾਬਕ ਯੂਕੇ ਦੇ ਰੱਖਿਆ ਮੰਤਰਾਲੇ ਅਤੇ ਹੋਰ ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਰੂਸ ਅਜੇ ਵੀ ਕੀਵ ਉੱਤੇ ਹਮਲਾ ਕਰਕੇ ਸਰਕਾਰ ਦਾ ਤਖ਼ਤਾ ਪਲਟ ਕਰਨਾ ਚਾਹੁੰਦਾ ਹੈ।

    ਪਰ ਇਸ ਮੌਕੇ ਕੁਝ ਵੀ ਕਹਿਣਾ ਮੁਸ਼ਕਲ ਹੈ।

  4. ਵਿਸ਼ਵ ਜਲ ਦਿਵਸ - ਕਾਰਟੂਨ

    Cartoon
  5. ਯੂਕਰੇਨ ਰੂਸ ਲਈ ਯੂਰੋਪ ਦਾ ਦਰਵਾਜ਼ਾ-ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਟਲੀ ਦੀ ਸੰਸਦ ਨੂੰ ਵੀਡੀਓ ਰਾਹੀਂ ਸੰਬੋਧਨ ਕੀਤਾ।

    ਇਸ ਸੰਬੋਧਨ ਦੌਰਾਨ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਜੰਗ 'ਤੇ ਹੈ ਅਤੇ ਉਨ੍ਹਾਂ ਰਾਹੀਂ ਰੂਸ ਯੂਰਪ ਵਿੱਚ ਦਾਖ਼ਲ ਹੋਣਾ ਚਾਹੁੰਦਾ ਹੈ।

    "ਰੂਸ ਦੀਆਂ ਫ਼ੌਜਾਂ ਲਈ ਯੂਕਰੇਨ ਯੂਰੋਪ ਦਾ ਦਰਵਾਜ਼ਾ ਹੈ ਜਿਸ ਉਹ ਤੋੜ ਕੇ ਉਹ ਲੰਘਣਾ ਚਾਹੁੰਦੇ ਹਨ ਪਰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ।"

    ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਰੂਸ ਉਤੇ ਹੋਰ ਪਾਬੰਦੀਆਂ ਲਾਉਣ ਦੀ ਅਪੀਲ ਕੀਤੀ ਸੀ।

    ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਆਖਿਆ ਕਿ ਉਨ੍ਹਾਂ ਦਾ ਦੇਸ਼ ਚਾਹੁੰਦਾ ਹੈ ਕਿ ਯੂਕਰੇਨ ਯੂਰੋਪੀਅਨ ਸੰਘ ਦਾ ਹਿੱਸਾ ਬਣੇ।

    ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਅਮਰੀਕਾ, ਜਰਮਨੀ, ਬਰਤਾਨੀਆ, ਕੈਨੇਡਾ ਅਤੇ ਇਜ਼ਰਾਇਲ ਦੀ ਸੰਸਦ ਨੂੰ ਸੰਬੋਧਨ ਕਰ ਚੁੱਕੇ ਹਨ।

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, EPA

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Reuters

  6. ਨਵੇਂ ਕੈਬਨਿਟ ਮੰਤਰੀ ਨੇ ਸੰਭਾਲੇ ਅਹੁਦੇ- ਵੇਖੋ ਤਸਵੀਰਾਂ

    ਪੰਜਾਬ ਸਰਕਾਰ ਦੇ ਨਵੇਂ ਕੈਬਨਿਟ ਮੰਤਰੀਆਂ ਨੇ ਅੱਜ ਆਪਣੇ ਵਿਭਾਗਾਂ ਵਿੱਚ ਅਹੁਦਾ ਸੰਭਾਲ ਲਿਆ ਹੈ।

    ਸ਼ਨੀਵਾਰ ਨੂੰ 10 ਮੰਤਰੀਆਂ ਵੱਲੋਂ ਸਹੁੰ ਚੁੱਕੀ ਗਈ ਸੀ ਅਤੇ ਮੰਗਲਵਾਰ ਨੂੰ ਵਿਭਾਗਾਂ ਦੀ ਵੰਡ ਹੋਈ ਸੀ।

    Punjab Govt

    ਤਸਵੀਰ ਸਰੋਤ, Punjab Govt

    Punjab Govt

    ਤਸਵੀਰ ਸਰੋਤ, Punjab Govt

    Punjab Govt

    ਤਸਵੀਰ ਸਰੋਤ, Punjab Govt

    Harjot Bains/Twitter

    ਤਸਵੀਰ ਸਰੋਤ, Harjot Bains/Twitter

    Punjab Govt

    ਤਸਵੀਰ ਸਰੋਤ, Punjab Govt

    Punjab Govt

    ਤਸਵੀਰ ਸਰੋਤ, Punjab Govt

  7. ਯੂਕਰੇਨ ਦਾ ਦਾਅਵਾ-15000 ਰੂਸੀ ਫ਼ੌਜੀਆਂ ਦੀ ਮੌਤ

    ਯੂਕਰੇਨ ਦੇ ਰੱਖਿਆ ਮੰਤਰਾਲੇ

    ਤਸਵੀਰ ਸਰੋਤ, Getty Images

    ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 24 ਫਰਵਰੀ ਤੋਂ ਹੁਣ ਤੱਕ 15000 ਰੂਸੀ ਫੌਜੀਆਂ ਦੀ ਮੌਤ ਹੋ ਗਈ ਹੈ।

    ਯੂਕਰੇਨ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੁਣ ਤਕ 509 ਟੈਂਕ,123 ਹੈਲੀਕਾਪਟਰ,99 ਹਵਾਈ ਜਹਾਜ਼ ਵੀ ਤਬਾਹ ਕੀਤੇ ਗਏ ਹਨ।

    ਬੀਬੀਸੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।

    ਰੂਸ ਦੀ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 2 ਮਾਰਚ ਤੱਕ 498 ਫੌਜੀਆਂ ਦੀ ਮੌਤ ਹੋਈ ਹੈ।

    ਅਮਰੀਕਾ ਦੇ ਦਾਅਵੇ ਮੁਤਾਬਕ 7000 ਰੂਸੀ ਫੌਜੀ ਮਾਰੇ ਗਏ ਹਨ।

  8. ਭਗਵੰਤ ਦਾ 35 ਹਜ਼ਾਰ ਮੁਲਾਜ਼ਮ ਪੱਕੇ ਕਰਨ ਦਾ ਐਲਾਨ

    ਵੀਡੀਓ ਕੈਪਸ਼ਨ, ਭਗਵੰਤ ਵੱਲੋਂ ਇਕੱਠੇ 35 ਹਜ਼ਾਰ ਮੁਲਾਜ਼ਮ ਪੱਕੇ ਕਰਨ ਦਾ ਐਲਾਨ
  9. ਭਗਵੰਤ ਮਾਨ ਨੇ ਗਰੁੱਪ ਸੀ ਅਤੇ ਡੀ ਦੇ 35000 ਮੁਲਾਜ਼ਮ ਪੱਕੇ ਕਰਨ ਦਾ ਕੀਤਾ ਐਲਾਨ

    ਭਗਵੰਤ ਮਾਨ

    ਤਸਵੀਰ ਸਰੋਤ, CMO

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੁੱਪ ਸੀ ਅਤੇ ਡੀ ਦੇ 35000 ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਹੈ।

    ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇਕ ਵੀਡੀਓ ਵਿਚ ਭਗਵੰਤ ਮਾਨ ਨੇ ਆਖਿਆ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ।

    ਭਗਵੰਤ ਮਾਨ ਨੇ ਪੰਜਾਬ ਨੂੰ ਉਹ 'ਧਰਨਾ ਮੁਕਤ' ਕਰਨ ਜਾ ਰਹੇ ਹਨ।

    ਆਪਣੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਨੇ ਆਖਿਆ ਕਿ ਪੰਜਾਬ ਦਾ ਹਰ ਚੌਂਕ,ਹਰ ਟੈਂਕੀ ਧਰਨੇ ਦਾ ਕੇਂਦਰ ਬਣਿਆ ਸੀ ਅਤੇ ਨੌਜਵਾਨਾਂ ਉਪਰ ਪਾਣੀ ਦੀਆਂ ਬੁਛਾਰਾਂ ਹੁੰਦੀਆਂ ਸਨ।

    ਉਨ੍ਹਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਉਹ ਹੋਰ ਵੀ ਫ਼ੈਸਲੇ ਲੈਣਗੇ ਜੋ ਕਾਨੂੰਨੀ ਰੂਪ ਵਿੱਚ ਠੀਕ ਹੋਣ।

  10. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੁੱਪ ਸੀ ਅਤੇ ਡੀ ਦੇ 35000 ਮੁਲਾਜ਼ਮ ਪੱਕੇ ਕਰਨ ਦਾ ਕੀਤਾ ਐਲਾਨ

    ਭਗਵੰਤ ਮਾਨ
  11. 'ਬੱਚੇ ਪਾਣੀ ਦੀ ਕਮੀ ਨਾਲ ਮਰ ਰਹੇ ਹਨ'

    ਮਾਰਿਓਪੋਲ

    ਤਸਵੀਰ ਸਰੋਤ, Getty Images

    ਯੂਕਰੇਨੀ ਸ਼ਹਿਰ ਮਾਰਿਓਪੋਲ ਤੋਂ ਭੱਜਣ ਵਿੱਚ ਕਾਮਯਾਬ ਰਹੀ ਇੱਕ 27 ਸਾਲਾ ਮਹਿਲਾ, ਵਿਕਟੋਰੀਆ ਨੇ 5 ਲਾਈਵ ਬ੍ਰੇਕਫਾਸਟ ਨੂੰ ਦੱਸਿਆ ਹੈ ਕਿ ਮਾਰਿਓਪੋਲ ਵਿੱਚ ਹਾਲਾਤ ਕਿੰਨੇ ਮਾੜੇ ਹਨ।

    ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਉੱਥੋਂ ਭੱਜਣਾ ਪਿਆ। ਵਿਕਟੋਰੀਆ ਨੇ ਕਬੰਦੀ ਆਵਾਜ਼ 'ਚ ਦੱਸਿਆ, "ਮੇਰਾ ਸ਼ਹਿਰ ਬਿਲਕੁਲ ਤਬਾਹ ਹੋ ਗਿਆ ਹੈ।"

    "ਲੋਕ ਬੇਸਮੈਂਟ ਵਿੱਚ ਰਹਿੰਦੇ ਹਨ, ਪਰ ਫਿਰ ਵੀ ਸੁਰੱਖਿਅਤ ਨਹੀਂ ਹੈ। ਉਹ ਬਹੁਤ ਭੈੜੀ ਬੰਬਾਰੀ ਕਰ ਰਹੇ ਹਨ ਜੋ ਬੇਸਮੈਂਟਾਂ ਨੂੰ ਵੀ ਤਬਾਹ ਕਰ ਰਹੀ ਹੈ''।

    ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਕੋਲ ਖਾਣਾ ਅਤੇ ਪਾਣੀ ਨਹੀਂ ਹੈ।

    "ਤਿੰਨ ਬੱਚੇ, ਜਿਨ੍ਹਾਂ ਨੂੰ ਮੈਂ ਜਾਣਦੀ ਸੀ ਉਹ ਪਾਣੀ ਦੀ ਕਮੀ ਨਾਲ ਮਰ ਗਏ। ਇਹ 21ਵੀਂ ਸਦੀ ਹੈ ਅਤੇ ਮੇਰੇ ਸ਼ਹਿਰ ਵਿੱਚ ਬੱਚੇ ਪਾਣੀ ਦੀ ਕਮੀ ਨਾਲ ਮਰ ਰਹੇ ਹਨ। ਉਹ ਹੁਣ ਭੁੱਖੇ ਮਰ ਰਹੇ ਹਨ।"

    ਵਿਕਟੋਰੀਆ ਨੇ ਅੱਗੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸ਼ਹਿਰ 'ਚੋਂ ਨਿੱਕਲਣ ਲਈ ਮਦਦ ਕਰਨ ਵਿੱਚ ਅਸਮਰੱਥ ਸਨ ਅਤੇ ਹੁਣ ਉਹ "ਉਨ੍ਹਾਂ ਨੂੰ ਬਾਹਰ ਕੱਢਣ" ਲਈ ਬੇਤਾਬ ਹਨ।

  12. ਮਹਿਲਾ ਵਿਸ਼ਵ ਕੱਪ: ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ, ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

    ਭਾਰਤੀ ਮਹਿਲਾ ਕ੍ਰਿਕਟ ਟੀਮ

    ਤਸਵੀਰ ਸਰੋਤ, Getty Images

    ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਬੰਗਲਾਦੇਸ਼ ਨੂੰ 110 ਦੌੜਾਂ ਨਾਲ ਹਰ ਦਿੱਤਾ ਹੈ ਇਸਦੇ ਨਾਲ ਹੀ ਭਾਰਤੀ ਟੀਮ ਦੀਆਂ ਸੈਮੀਫਾਈਨਲ 'ਚ ਥਾਂ ਬਣਾਉਣ ਦੀਆਂ ਉਮੀਦਾਂ ਬਰਕਰਾਰ ਹਨ। ਹਾਲਾਂਕਿ ਇਹ ਰਾਹ ਇੰਨੀ ਆਸਾਨ ਨਹੀਂ ਹੈ।

    ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ ਸੱਤ ਵਿਕਟਾਂ 'ਤੇ 229 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦੀ ਹੋਈ ਬੰਗਲਾਦੇਸ਼ ਦੀ ਪੂਰੀ ਟੀਮ ਮਹਿਜ਼ 119 ਦੌੜਾਂ ਹੀ ਬਣਾ ਸਕੀ।

    ਭਾਰਤ ਲਈ ਸਨੇਹ ਰਾਣਾ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਚਾਰ ਵਿਕਟਾਂ ਆਪਣੇ ਕਹਤੇ ਦਰਜ ਕੀਤੀਆਂ।

    ਭਾਰਤੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਯਸਤਿਕਾ ਭਾਟੀਆ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ 42 ਦੌੜਾਂ, ਸਮ੍ਰਿਤੀ ਮੰਧਾਨਾ ਅਤੇ ਪੂਜਾ ਵਸਤਰਕਾਰ ਨੇ 30-30 ਦੌੜਾਂ ਬਣਾਈਆਂ। ਇਸ ਵਿਸ਼ਵ ਕੱਪ ਵਿੱਚ ਭਾਰਤ ਦੀ ਇਹ ਤੀਜੀ ਜਿੱਤ ਹੈ।

    ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਆਖਰੀ ਮੈਚ ਵੱਡੇ ਫਰਕ ਨਾਲ ਜਿੱਤਣਾ ਹੋਵੇਗਾ ਅਤੇ ਹੋਰ ਸਮੀਕਰਨਾਂ 'ਤੇ ਵੀ ਨਜ਼ਰ ਰੱਖਣੀ ਹੋਵੇਗੀ। ਭਾਰਤੀ ਟੀਮ ਨੇ ਆਖਰੀ ਮੈਚ 27 ਮਾਰਚ ਨੂੰ ਦੱਖਣੀ ਅਫਰੀਕਾ ਖਿਲਾਫ ਖੇਡਣਾ ਹੈ।

  13. PM ਮੋਦੀ ਅਤੇ ਅਮਿਤ ਸ਼ਾਹ ਨੂੰ ਮਿਲਣਗੇ ਭਗਵੰਤ ਮਾਨ

    ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਇਜਲਾਸ ਮਗਰੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਭਾਰਤ ਦੇ ਪ੍ਰਧਾਨ ਮੰਤਪੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ।

    ਉਨ੍ਹਾਂ ਟਵੀਟ ਕੀਤਾ, ''ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੈਂ ਰਸਮੀ ਮੁਲਾਕਾਤ ਅਤੇ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਮਾਣਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਸਮਾਂ ਮੰਗਿਆ ਹੈ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਪੰਜਾਬ ਵਿਧਾਨ ਸਭਾ ਦਾ ਸੈਸ਼ਨ: ਭਗਤ ਸਿੰਘ ਤੇ ਅੰਬੇਦਕਰ ਦੇ ਬੁੱਤ ਲੱਗਣਗੇ, ਕੱਲ੍ਹ ਪੰਜਾਬ 'ਚ ਛੁੱਟੀ ਦਾ ਐਲਾਨ

    ਭਗਵੰਤ ਮਾਨ

    ਤਸਵੀਰ ਸਰੋਤ, BBC/AAP

    ਪੰਜਾਬ 'ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਤੇ ਅਖੀਰਲਾ ਦਿਨ ਸੀ।

    ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੀਆਂ ਮੁੱਖ ਗੱਲਾਂ:

    • ਸਦਨ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ।
    • ਪੰਜਾਬ ਵਿਧਾਨ ਸਭ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦੁਆਰਾ ਪੇਸ਼ ਕੀਤੇ 'ਵੋਟ ਆਨ ਅਕਾਊਂਟ ਬਿੱਲ' ਪਾਸ।
    • ਆਉਂਦੇ ਤਿੰਨ 3 ਮਹੀਨਿਆਂ, ਅਪ੍ਰੈਲ, ਮਈ ਅਤੇ ਜੂਨ ਲਈ ਸੂਬੇ ਵਾਸਤੇ 37 ਹਜ਼ਾਰ ਕਰੋੜ ਦਾ ਬਜਟ ਪਾਸ।
    • ਸੀਐੱਮ ਭਗਵੰਤ ਮਾਨ ਦੁਆਰਾ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਪੰਜਾਬ ਵਿੱਚ ਛੁੱਟੀ ਦਾ ਐਲਾਨ।
    • ਪੰਜਾਬ ਵਿਧਾਨ ਸਭਾ ਵਿੱਚ ਭਗਤ ਸਿੰਘ, ਡਾ. ਭੀਮਰਾਓ ਅੰਬੇਦਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲੱਗਣਗੇ।
    • ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਉਣ ਦੀ ਮੰਗ ਰੱਖੀ।
  15. ਯੂਕਰੇਨ- ਰੂਸ ਜੰਗ ਦੇ ਅਹਿਮ ਘਟਨਾਕ੍ਰਮ

    • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦਾ ਮੰਨਣਾ ਹੈ ਕਿ ਰੂਸ ਰਸਾਇਣਕ ਜਾਂ ਜੈਵਿਕ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
    • ਵ੍ਹਾਈਟ ਹਾਊਸ ਨੇ ਚਿਤਾਵਨੀ ਦਿੱਤੀ ਹੈ ਕਿ ਲਗਾਤਾਰ ਵਧ ਰਹੀਆਂ ਪਾਬੰਦੀਆਂ ਦਾ ਜਵਾਬ ਦੇਣ ਲਈ ਰੂਸ ਸਾਈਬਰ-ਹਮਲਿਆਂ ਦਾ ਵੀ ਸਹਾਰਾ ਲੈ ਸਕਦਾ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਦੀਆਂ ਫੌਜਾਂ ਨੇ ਦੁਸ਼ਮਣ ਦੀ ਅੱਗੇ ਵਧਣ ਨੂੰ "ਰੋਕ" ਦਿੱਤਾ ਹੈ।
    • ਅਮਰੀਕੀ ਸਰਕਾਰ ਨੇ ਕਿਹਾ ਕਿ ਉਹ ਯੂਕਰੇਨ ਵਿੱਚ ਜੰਗੀ ਅਪਰਾਧਾਂ ਦੇ ਸਬੂਤ ਇਕੱਠੇ ਕਰ ਰਹੇ ਹਨ।
    • ਅਦਾਲਤੀ ਹੁਕਮਾਂ ਅਨੁਸਾਰ ਹੁਣ ਰੂਸੀ ਮੀਡੀਆ ਨੂੰ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੂੰ "ਅਤਿਵਾਦੀ" ਸੰਗਠਨ ਵਜੋਂ ਲੇਬਲ ਕਰਨਾ ਪਏਗਾ।
    • ਓਸਟ੍ਰੋ ਨਿਊਜ਼ ਵੈੱਬਸਾਈਟ ਦੀ ਖ਼ਬਰ ਮੁਤਾਬਕ, ਰੂਸੀ ਸੈਨਿਕਾਂ ਨੇ ਯੂਕਰੇਨ ਦੇ ਜ਼ਪੋਰਿਜ਼ਿਆ ਖੇਤਰ ਵਿੱਚ ਇੱਕ ਸਥਾਨਕ ਪੱਤਰਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਕਿਸੇ ਅਣਜਾਣ ਥਾਂ 'ਤੇ ਲੈ ਗਏ ਹਨ।
    ਕੀਵ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੀਵ ਵਿੱਚ ਨੁਕਸਾਨਿਆ ਗਿਆ ਸ਼ੌਪਿੰਗ ਮਾਲ ਜਿੱਥੇ 8 ਲੋਕ ਮਾਰੇ ਗਏ
  16. ਯੂਕਰੇਨ-ਰੂਸ ਜੰਗ ਵਿਚਾਲੇ ਆਮ ਲੋਕਾਂ ਦੀ ਜ਼ਿੰਦਗੀ ਕੁਝ ਇਸ ਤਰ੍ਹਾਂ ਦੀ ਹੋ ਗਈ ਹੈ

    ਓਡੇਸਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਓਡੇਸਾ ਸ਼ਹਿਰ ਵਿੱਚ ਆਮ ਨਾਗਰਿਕ ਰਾਇਫਲਾਂ ਚਲਾਉਣ ਦਾ ਅਭਿਆਸ ਕਰ ਰਹੇ ਹਨ।
    ਮਲਬੇ 'ਚ ਮਿਲੀਆਂ ਇੱਕ ਜੋੜੇ ਦੀਆਂ ਤਸਵੀਰਾਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੀਵ ਵਿੱਚ ਇੱਕ ਅਪਾਰਟਮੈਂਟ ਦੇ ਮਲਬੇ 'ਚ ਮਿਲੀਆਂ ਇੱਕ ਜੋੜੇ ਦੀਆਂ ਤਸਵੀਰਾਂ
    ਲਵੀਵ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਲਵੀਵ ਦੇ ਸ਼ੈਲਟਰ ਹਾਊਸ ਵਿੱਚ ਕੀਵ ਤੋਂ ਬਚਾਈਆਂ ਗਈਆਂ ਬਿੱਲੀਆਂ
    ਕੀਵ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੀਵ ਸਥਿਤ ਬੱਚਿਆਂ ਦੇ ਹਸਪਤਾਲ ਵਿੱਚ ਇੱਕ 13 ਸਾਲਾ ਮੁੰਡਾ
  17. 'ਉਨ੍ਹਾਂ ਕੋਲ ਯਕੀਨਨ ਦਿਲ ਨਹੀਂ ਹੈ'- ਜ਼ੇਲੇਂਸਕੀ

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Getty Images

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਦੀਆਂ ਫੌਜਾਂ, ਰੂਸ ਦੀਆਂ ਫੌਜਾਂ ਨੂੰ ਦੂਰ ਰੱਖਣ ਵਿੱਚ ਕਾਮਯਾਬ ਰਹੀਆਂ ਹਨ।

    ਸੋਮਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਰੂਸੀ "ਹੌਲੀ-ਹੌਲੀ" ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹੁਣ ਤੱਕ ਨਾਕਾਮ ਕੀਤਾ ਗਿਆ ਹੈ।

    ਜ਼ੇਲੇਂਸਕੀ ਨੇ ਦਾਅਵਾ ਕੀਤਾ ਕਿ ਖਾਰਕੀਵ ਖੇਤਰ ਵਿੱਚ ਯੂਕਰੇਨੀ ਬਲਾਂ ਨੇ ਇੱਕ ਹੋਰ ਰੂਸੀ ਜਹਾਜ਼ ਨੂੰ ਮਾਰ ਗਿਰਾਇਆ ਹੈ।

    ਰੂਸੀ ਲੜਾਕੂ ਜਹਾਜ਼ ਦੇ ਪਾਇਲਟਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ: "ਉਨ੍ਹਾਂ ਕੋਲ ਯਕੀਨਨ ਦਿਲ ਦੀ ਬਜਾਏ ਖਾਲੀਪਣ ਹੈ। ਇੱਕ ਆਤਮਾ ਦੀ ਬਜਾਏ..ਹਰ ਚੀਜ਼ ਦੀ ਬਜਾਏ ਜੋ ਲੋਕਾਂ ਨੂੰ ਇਨਸਾਨ ਬਣਾਉਂਦੀ ਹੈ।"

  18. ਯੂਕਰੇਨ-ਰੂਸ ਜੰਗ ਅਤੇ ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ।

    ਇਸ ਵੇਲੇ ਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਅਨੁਰੀਤ ਸ਼ਰਮਾ ਤੁਹਾਡੇ ਨਾਲ ਜਾਣਕਾਰੀਆਂ ਸਾਂਝਾ ਕਰ ਰਹੇ ਹਨ।

    ਸੋਮਵਾਰ ਦੇ ਅਪਡੇਟ ਦੇਖਣ ਲਈ ਤੁਸੀਂ ਇਸਲਿੰਕ ਉੱਤੇ ਕਲਿੱਕਕਰ ਸਕਦੇਹੋ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।