You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਨਵੀਂ ਕੈਬਨਿਟ ਦਾ ਫੈਸਲਾ, ਇਨ੍ਹਾਂ ਵਿਭਾਗਾਂ ਵਿੱਚ 25 ਹਜ਼ਾਰ ਨੌਕਰੀਆਂ ਦੇਣ ਦਾ ਫੈਸਲਾ
ਪੰਜਾਬ ਵਿੱਚ ਬਣੀ ਨਵੀਂ ਸਰਕਾਰ ਦੀਆਂ ਗਤੀਵਿਧੀਆਂ ਅਤੇ ਯੂਕਰੇਨ-ਰੂਸ ਵਿੱਚ ਚੱਲ ਰਹੀ ਜੰਗ ਬਾਰੇ ਅਹਿਮ ਅਪਡੇਟ।
ਲਾਈਵ ਕਵਰੇਜ
ਸਹੁੰ ਚੁੱਕ ਸਮਾਗਮ ਦੀ ਤਿਆਰੀ ਪੂਰੀ, ਵੇਖੋ ਤਸਵੀਰਾਂ
ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਅੱਜ ਸਹੁੰ ਚੁੱਕਣਗੇ।
ਰਾਜ ਭਵਨ ਵਿੱਚ ਸਮਾਗਮ ਨੂੰ ਲੈ ਕੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
ਇਸ ਦੇ ਨਾਲ ਹੀ ਨਵੇਂ ਬਣਨ ਵਾਲੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਗੱਡੀਆਂ ਵੀ ਤਿਆਰ ਹਨ।
ਭਗਵੰਤ ਮਾਨ ਨੇ ਬਾਕੀ ਮੁੱਖ ਮੰਤਰੀਆਂ ਨਾਲੋਂ ਕੀ ਵੱਖਰਾ ਕੀਤਾ- 5 ਨੁਕਤੇ
ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਤੋਂ ਹੀ ਭਗਵੰਤ ਮਾਨ ਖੁਦ ਨੂੰ ਹੋਰਾਂ ਮੁੱਖ ਮੰਤਰੀਆਂ ਤੋਂ ਕੁਝ ਵੱਖਰਾ ਪੇਸ਼ ਕਰਨ ਦੀ ਜੱਦੋਜਹਿਦ ਵਿੱਚ ਜੁਟੇ ਹੋਏ ਹਨ। ਬਾਕੀ ਮੁੱਖ ਮੰਤਰੀਆਂ ਤੋਂ ਕਿਵੇਂ ਵੱਖ ਹਨ, ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ
ਭਗਵੰਤ ਮਾਨ : ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਨਿੱਜੀ ਜ਼ਿੰਦਗੀ ਦੀਆਂ ਕੁਝ ਰੋਚਕ ਗੱਲਾਂ ਜੋ ਤੁਸੀ ਸ਼ਾਇਦ ਪਹਿਲਾਂ ਨਾ ਸੁਣੀਆਂ ਹੋਣ
ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਸਨ।
ਭਗਵੰਤ ਮਾਨ ਦੀ ਕਲਾ, ਸਿਆਸਤ ਅਤੇ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ
ਰੂਸ ਕੋਲ ਆਪਣੀਆਂ ਗਲਤੀਆਂ ਸੁਧਾਰਨ ਦਾ ਇਹ ਇਕਲੌਤਾ ਮੌਕਾ-ਵੋਲੋਦੀਮੀਰ ਜ਼ੇਲੇਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਰੂਸ ਨਾਲ ਬਿਨਾਂ ਦੇਰ ਕੀਤੇ ਸ਼ਾਂਤੀ ਅਤੇ ਅਤੇ ਸੁਰੱਖਿਆ ਮਾਮਲਿਆਂ 'ਤੇ ਸ਼ਾਂਤੀ ਵਾਰਤਾ ਦੀ ਅਪੀਲ ਕੀਤੀ ਹੈ।
ਆਪਣੇ ਵੀਡਿਓ ਸੰਬੋਧਨ ਵਿੱਚ ਉਨ੍ਹਾਂ ਨੇ ਆਖਿਆ," ਰੂਸ ਕੋਲ ਆਪਣੀਆਂ ਗ਼ਲਤੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦਾ ਐਲਾਨ ਹੁਣ ਇਹੀ ਇਕਲੌਤਾ ਮੌਕਾ ਹੈ।"
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਮਾਸਕੋ ਵਿੱਚ ਹੋਈ ਵੱਡੀ ਰੈਲੀ ਦਾ ਜ਼ਿਕਰ ਵੀ ਕੀਤਾ ਜਿਸ ਨੂੰ ਕ੍ਰਾਇਮੀਆ ਉਤੇ ਰੂਸ ਦੇ ਕਬਜ਼ੇ ਦੀ ਵਰ੍ਹੇਗੰਢ ਉੱਤੇ ਆਯੋਜਿਤ ਕੀਤਾ ਗਿਆ ਸੀ।
"ਇਹ ਇੱਕ ਵੱਡੀ ਰੈਲੀ ਸੀ, ਦੱਸਿਆ ਜਾਂਦਾ ਹੈ ਕਿ ਕਰੀਬ ਦੋ ਲੱਖ ਲੋਕਾਂ ਨੇ ਇਸ ਰੈਲੀ ਵਿਚ ਹਿੱਸਾ ਲਿਆ।"
ਉਨ੍ਹਾਂ ਨੇ ਅੱਗੇ ਆਖਿਆ,"ਤਕਰੀਬਨ ਐਨੇ ਹੀ ਰੂਸੀ ਫ਼ੌਜੀ ਯੂਕਰੇਨ ਦੇ ਹਮਲਿਆਂ ਵਿੱਚ ਸ਼ਾਮਲ ਸਨ।ਇਹ ਜੰਗ ਦੀ ਕੀਮਤ ਹੈ ਅਤੇ ਜੰਗ ਰੋਕੀ ਜਾਣੀ ਚਾਹੀਦੀ ਹੈ।"
ਰੂਸ ਦੇ ਯੂਕਰੇਨ ਉਪਰ ਹਮਲੇ ਨੂੰ ਤਿੰਨ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਿਸ ਵਿੱਚ ਰੂਸ ਮੁਤਾਬਕ 498 ਰੂਸੀ ਫੌਜੀਆਂ ਦੀ ਮੌਤ ਗਈ ਹੈ।
ਕਈ ਵੱਡੇ ਚਿਹਰਿਆਂ ਨੂੰ ਹਰਾਉਣ ਵਾਲੇ ਆਗੂਆਂ ਨੂੰ ਨਹੀਂ ਮਿਲੀ ਕੈਬਨਿਟ ਵਿੱਚ ਜਗ੍ਹਾ
ਸ਼ੁੱਕਰਵਾਰ ਸ਼ਾਮ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਕੈਬਨਿਟ ਚਿਹਰਿਆਂ ਵਿੱਚ ਕਈ ਨੌਜਵਾਨ ਚਿਹਰੇ ਸ਼ਾਮਿਲ ਹਨ । ਕਈ ਵੱਡੇ ਰਾਜਨੀਤਕ ਆਗੂਆਂ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਚਿਹਰੇ ਇਸ ਕੈਬਿਨਿਟ ਦਾ ਹਿੱਸਾ ਨਹੀਂ ਬਣੇ।
- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਅਤੇ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਵਾਲੇ ਜਗਦੀਪ ਸਿੰਘ ਗੋਲਡੀ ਵੀ ਇਸ ਕੈਬਨਿਟ ਵਿੱਚ ਨਹੀਂ ਹਨ।
- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਡਾ ਚਰਨਜੀਤ ਸਿੰਘ ਅਤੇ ਲਾਭ ਸਿੰਘ ਉਗੋਕੇ ਨੂੰ ਵੀ ਕੈਬਨਿਟ ਵਿਚ ਜਗ੍ਹਾ ਨਹੀਂ ਮਿਲੀ।
- ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ ਦਾ ਨਾਮ ਵੀ ਸੂਚੀ ਵਿੱਚ ਨਹੀਂ।
- ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹਰਾ ਕੇ ਅੰਮ੍ਰਿਤਸਰ ਪੂਰਬੀ ਨੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਵਾਲੇ ਜੀਵਨਜੋਤ ਕੌਰ ਦਾ ਨਾਮ ਵੀ ਕੈਬਿਨਿਟ ਦੀ ਸੂਚੀ ਵਿੱਚ ਨਹੀਂ।
- ਦੂਸਰੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਦਾ ਨਾਮ ਵੀ ਸੂਚੀ ਵਿੱਚ ਨਹੀਂ ਹੈ। ਸੁਨਾਮ ਤੋਂ ਉਹ 75 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ।
- ਸੰਗਰੂਰ ਤੋਂ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਹਰਾਉਣ ਵਾਲੇ ਨਰਿੰਦਰ ਕੌਰ ਭਰਾਜ ਨੂੰ ਵੀ ਇਸ ਕੈਬਨਿਟ 'ਚ ਜਗ੍ਹਾ ਨਹੀਂ ਮਿਲੀ।
ਭਗਵੰਤ ਮਾਨ ਦੀ ਕੈਬਨਿਟ 'ਚ ਮੰਤਰੀ ਬਣਨ ਜਾ ਰਹੇ ਇਨ੍ਹਾਂ 10 ਚਿਹਰਿਆਂ ਦਾ ਪਿਛੋਕੜ ਜਾਣੋ
ਪੰਜਾਬ ਦੀ ਨਵੀਂ ਕੈਬਨਿਟ ਸ਼ਨੀਵਾਰ 19 ਮਾਰਚ ਨੂੰ ਸਹੁੰ ਚੁੱਕੇਗੀ।
ਇਸ ਦੇ ਨਾਲ ਹੀ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਸਪੀਕਰ ਦੇ ਅਹੁਦੇ ਲਈ ਚੁਣਿਆ ਗਿਆ।
ਇਨ੍ਹਾਂ ਨਵੇਂ ਕੈਬਨਿਟ ਚਿਹਰਿਆਂ ਬਾਰੇ ਹੋਰ ਕੀ ਹੈ ਖਾਸ, ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ
ਪੰਜਾਬ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਅੱਜ
ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਅੱਜ 11 ਵਜੇ ਸਹੁੰ ਚੁੱਕੇਗੀ।
ਇਸ ਕੈਬਨਿਟ ਵਿੱਚ 10 ਚਿਹਰਿਆਂ ਦਾ ਐਲਾਨ ਸ਼ੁੱਕਰਵਾਰ ਸ਼ਾਮ ਨੂੰ ਪਾਰਟੀ ਵੱਲੋਂ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਸਪੀਕਰ ਦੇ ਅਹੁਦੇ ਲਈ ਚੁਣਿਆ ਗਿਆ।
ਸਹੁੰ ਚੁੱਕਣ ਤੋਂ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਅੱਜ ਹੀ ਹੋਵੇਗੀ।
ਬਾਅਦ ਦੁਪਹਿਰ ਰੱਖੀ ਗਈ ਇਸ ਬੈਠਕ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।
ਪੰਜਾਬ ਦੀ ਸਿਆਸਤ ਬਾਰੇ ਸ਼ੁੱਕਰਵਾਰ ਦੇ ਅਹਿਮ ਘਟਨਾਕ੍ਰਮ
- ਪੰਜਾਬ ਦੀ ਨਵੀਂ ਕੈਬਨਿਟ ਸ਼ਨੀਵਾਰ ਨੂੰ ਸਹੁੰ ਚੁੱਕੇਗੀ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ 10 ਨਾਵਾਂ ਦਾ ਐਲਾਨ ਆਪਣੇ ਟਵਿੱਟਰ ਹੈਂਡਲ ਤੋਂ ਕੀਤਾ ਹੈ।
- ਸ਼ਨੀਵਾਰ ਨੂੰ ਕੈਬਨਿਟ ਦੇ ਮੈਂਬਰ ਵੀ ਸਹੁੰ ਚੁੱਕਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਵਿਭਾਗ ਸੌਂਪੇ ਜਾਣਗੇ।
- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਤਲੁਜ ਯਮੁਨਾ ਨਹਿਰ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁੱਪੀ ਤੋੜਨ ਲਈ ਆਖਿਆ ਹੈ।
- ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਸ਼ਨੀਵਾਰ ਨੂੰ ਦੁਪਹਿਰ ਬਾਅਦ ਕੀਤੀ ਜਾਵੇਗੀ।
- ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਪੰਜਾਬ ਵਿੱਚ ਪਾਰਟੀ ਦੀ ਹਾਰ ਲਈ ਕਈ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਯੂਕਰੇਨ-ਰੂਸ ਜੰਗ ਬਾਰੇ ਸ਼ੁੱਕਰਵਾਰ ਦਾ ਪ੍ਰਮੁੱਖ ਘਟਨਾਕ੍ਰਮ
- ਯੂਕੇ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸੁਰ ਵਿੱਚ ਸੁਰ ਮਿਲਾਉਂਦਿਆਂ ਉਨ੍ਹਾਂ ਨੂੰ ਜੰਗੀ ਅਪਰਾਧੀ ਕਿਹਾ ਹੈ।
- ਦੂਜੇ ਪਾਸੇ ਰੂਸ ਨੇ ਕਿਹਾ ਹੈ ਕਿ ਯੂਕਰੇਨ ਨਾਲ ਗੱਲਬਾਤ ਅੱਗੇ ਵਧ ਰਹੀ ਹੈ। ਰੂਸੀ ਨੁਮਾਇੰਦੇ ਨੇ ਕਿਹਾ ਹੈ ਕਿ ਯੂਕਰੇਨ ਨਾਟੋ ਦਾ ਮੈਂਬਰ ਬਣਨ ਤੋਂ ਅਤੇ ਗੁਟ-ਨਿਰਲੇਪ ਰਹਿਣ ਬਾਰੇ ਲਗਭਗ ਸਹਿਮਤ ਹੋ ਰਿਹਾ ਹੈ।
- ਉੱਧਰ ਲੜਾਈ ਮਾਰਿਓਪੋਲ ਸ਼ਹਿਰ ਦੇ ਕੇਂਦਰ ਤੱਕ ਵੱਧ ਗਈ ਹੈ ਤੇ ਸ਼ਹਿਰ ਜੰਗੀ ਤਬਾਹੀ ਦਾ ਮੰਜ਼ਰ ਬਣ ਗਿਆ ਹੈ।
- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਸਕੋ ਦੇ ਇੱਕ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਵਿੱਚ ਸ਼ਾਮਲ ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਬਾਅ ਪਾਕੇ ਉੱਥੇ ਲਿਆਂਦਾ ਗਿਆ।
- ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਯੂਰਪੀ ਯੂਨੀਅਨ ਦੀ ਮੈਂਬਰੀ ਬਾਰੇ ਯੂਕਰੇਨ ਦੀ ਅਰਜ਼ੀ ਫਾਸਟ ਟਰੈਕ ਉੱਪਰ ਪਾਏ ਜਾਣ ਦੀ ਸੰਭਾਵਨਾ ਹੈ।
- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜ਼ਿਨਪਿੰਗ ਨਾਲ ਵੀਡੀਓ ਕਾਲ ਉੱਪਰ ਗੱਲ ਕੀਤੀ ਅਤੇ ਉਨ੍ਹਾਂ ਨੂੰ ਰੂਸ ਖਿਲਾਫ਼ ਪੱਛਮੀ ਦੇਸਾਂ ਦਾ ਸਾਥ ਦੇਣ ਦੀ ਅਪੀਲ ਕੀਤੀ।
ਯੂਕਰੇਨ ਰੂਸ ਜੰਗ ਅਤੇ ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ।
ਇਸ ਵੇਲੇ ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਅਤੇ ਅਰਸ਼ਦੀਪ ਕੌਰ ਤੁਹਾਡੇ ਨਾਲ ਜਾਣਕਾਰੀਆਂ ਸਾਂਝਾ ਕਰ ਰਹੇ ਹਾਂ।
ਸ਼ੁੱਕਰਵਾਰ ਦੇਰ ਸ਼ਾਮ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇਸਲਿੰਕ ਉੱਤੇ ਕਲਿੱਕ ਕਰ ਸਕਦੇਹੋ।
ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।
ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।