ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਦੇਸ਼ ਦੇ ਉੱਤਰ 'ਚ ਖੁਦਮੁਖਤਿਆਰ ਕੁਰਦ ਖੇਤਰ ਦੇ ਇਰਬਿਲ ਸ਼ਹਿਰ 'ਚ ਅਮਰੀਕੀ ਵਪਾਰਕ ਦੂਤਘਰ 'ਤੇ ਕਈ ਮਿਜ਼ਾਈਲਾਂ ਦਾਗੀਆਂ
ਗਈਆਂ ਹਨ।
ਇਨ੍ਹਾਂ 'ਚੋਂ ਕਈ ਮਿਜ਼ਾਈਲਾਂ ਇਮਾਰਤ 'ਤੇ ਡਿੱਗੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ 'ਚ ਅਮਰੀਕੀ ਦੂਤਵਾਸ ਨੇੜੇ
ਭਿਆਨਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਨ੍ਹਾਂ ਮਿਜ਼ਾਈਲਾਂ ਦਾ ਨਿਸ਼ਾਨਾ
ਕੀ ਸੀ।
ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ,
ਸਰਕਾਰੀ
ਸਮਾਚਾਰ ਏਜੰਸੀ ਨੇ ਕੁਰਦਿਸਤਾਨ ਦੇ ਡਾਇਰੈਕਟਰ ਜਨਰਲ ਕਾਊਂਟਰ ਟੈਰੋਰਿਜ਼ਮ ਦੇ ਹਵਾਲੇ ਨਾਲ ਕਿਹਾ
ਕਿ ਇਰਬਿਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਰਾਕ ਦੇ ਬਾਹਰੋਂ 12 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ।
ਇਸ ਦੇ ਨਾਲ ਹੀ ਖ਼ਬਰ ਏਜੰਸੀ ਏਐੱਫਪੀ ਮੁਤਾਬਕ ਕਾਊਂਟਰ ਟੈਰੋਰਿਜ਼ਮ ਨੇ ਕਿਹਾ ਹੈ ਕਿ ਇਹ ਮਿਜ਼ਾਈਲਾਂ ਪੂਰਬ ਤੋਂ ਆਈਆਂ ਹਨ। ਏਜੰਸੀ ਮੁਤਾਬਕ ਇਸ ਨਾਲ ਕੁਝ ਨੁਕਸਾਨ ਜ਼ਰੂਰ ਹੋਇਆ ਹੈ ਪਰ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਸ ਨੂੰ ‘ਭੈੜਾ ਹਮਲਾ’ ਕਰਾਰ ਦਿੱਤਾ ਹੈ।