ਯੂਕਰੇਨ-ਰੂਸ ਜੰਗ: ਲੜਾਈ ਵਿੱਚ ਹੁਣ ਤੱਕ 1300 ਯੂਕਰੇਨੀ ਫੌਜੀ ਮਾਰੇ ਗਏ, ਗੱਲਬਾਤ ਗੋਲੀਬੰਦੀ ਤੋਂ ਬਾਅਦ ਹੀ ਹੋ ਸਕਦੀ ਹੈ- ਜ਼ੈਲੇਂਸਕੀ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਜਾਰੀ ਹੈ। ਜ਼ਿਆਦਾਤਰ ਭਾਰਤੀਆਂ ਨੂੰ ਭਾਰਤ ਸਰਕਾਰ ਵੱਲੋਂ ਕੱਢ ਲਿਆ ਗਿਆ ਹੈ।

ਲਾਈਵ ਕਵਰੇਜ

  1. ਅੱਜ ਦਾ ਅਹਿਮ ਘਟਨਾਕ੍ਰਮ

    ਯੂਕਰੇਨ

    ਤਸਵੀਰ ਸਰੋਤ, Reuters

    ਬੀਬੀਸੀ ਪੰਜਾਬੀ ਦੇ ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਬਾਰੇ ਅੱਜ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ।

    ਕੱਲ ਨੂੰ ਇੱਕ ਨਵੇਂ ਲਾਈਵ ਪੰਨੇ ਰਾਹੀਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਾਡਾ ਨਾਲ ਜੁੜੇ ਰਹਿਣ ਲਈ ਧੰਨਵਾਦ।

    ਜੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਤੁਹਾਡੇ ਲਈ ਰੂਸ-ਯੂਕਰੇਨ ਜੰਗ ਅਤੇ ਪੰਜਾਬ ਸਿਆਸਤ ਦੀਆਂ ਅੱਜ ਦੀਆਂ ਅਹਿਮ ਗੱਲਾਂ ਇਸ ਪ੍ਰਕਾਰ ਹਨ-

    ਰੂਸ-ਯੂਕਰੇਨ ਜੰਗ ਬਾਰੇ ਅਹਿਮ ਸੁਰਖੀਆਂ

    • ਯੂਕਰੇਨੀ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਸ਼ਾਂਤੀ ਪ੍ਰਕਿਰਿਆ 100% ਗੋਲੀਬੰਦੀ ਤੋਂ ਬਾਅਦ ਹੀ ਸੰਭਵ ਹੈ।
    • ਉਨ੍ਹਾਂ ਨੇ ਕਿਹਾ ਕਿ ਜੰਗ ਦੇ 17 ਦਿਨਾਂ ਦੌਰਾਨ ਕਰੀਬ 1300 ਯੂਕਰੇਨੀ ਫੌਜੀਆਂ ਦੀ ਮੌਤ ਹੋਈ ਹੈ।
    • ਅੱਜ ਸਾਰਾ ਦਿਨ ਰਾਜਧਾਨੀ ਕੀਵ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰੂਸੀ ਅਤੇ ਯੂਕਰੇਨ ਦੀ ਲੜਾਈ ਹੁੰਦੀ ਰਹੀ।
    • ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਹੈ ਕਿ ਬ੍ਰਿਟੇਨ,''ਆਪਣੇ ਵੱਡੇ ਬਿਆਨਾਂ ਦੇ ਬਾਵਜੂਦ ਯੂਕਰੇਨੀ ਰਿਫੂਜੀਆਂ ਦੀ ਮਦਦ ਨਹੀਂ ਕਰ ਰਿਹਾ''।
    • ਯੂਕਰੇਨ ਉੱਪਰ ਹਮਲੇ ਦੇ ਦਰਮਿਆਨ ਰੂਸ ਇੰਸਟਾਗ੍ਰਾਮ ਨੂੰ ਬੈਨ ਕਰਨ ਦੀ ਤਿਆਰੀ ਹੈ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਹੈ ਕਿ ਅਮਰੀਕਾ ਯੂਕਰੇਨ ਵਿੱਚ ਫੌਜ ਨਹੀਂ ਭੇਜੇਗਾ।

    ਪੰਜਾਬ ਸਿਆਸਤ ਬਾਰੇ ਅਹਿਮ ਸੁਰਖੀਆਂ

    • ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ 'ਆਪ' ਆਗੂ 'ਤੇ ਸੂਬੇ 'ਚ ਸੀਐੱਮ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
    • ਖਟਕੜ ਕਲਾਂ ਵਿੱਚ 16 ਮਾਰਚ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਖੁੱਲ੍ਹ ਸੱਦਾ ਦਿੱਤਾ।
    • ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ’ਤੇ ਚਿੰਤਾ ਜ਼ਾਹਿਰ ਕੀਤੀ ਹੈ।
    • ਭਾਰਤ ਦੇ ਚੋਣ ਕਮਿਸ਼ਨ ਭਾਰਤ ਵੱਲੋਂ ਅੱਜ 08 ਜਨਵਰੀ 2022 ਤੋਂ ਲਾਗੂ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਹਟਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ।

    ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਰ ਖ਼ਬਰਾਂ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।

    ਰੂਸ-ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਖ਼ਾਸ ਪਲੇਲਿਸਟ ਵੀ ਦੇਖ ਸਕਦੇ ਹੋ।

    ਭਗਵੰਤ ਮਾਨ

    ਤਸਵੀਰ ਸਰੋਤ, BhagwantMann/ਿਵ

  2. ਗੱਲਬਾਤ ਗੋਲੀਬੰਦੀ ਤੋਂ ਬਾਅਦ ਹੀ ਹੋ ਸਕਦੀ ਹੈ-ਜ਼ੇਲੇਂਸਕੀ

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Getty Images

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰਾਜਧਾਨੀ ਕੀਵ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੜਾਈ ਵਿੱਚ ਹੁਣ ਤੱਕ 1300 ਯੂਕਰੇਨੀ ਫ਼ੌਜੀਆਂ ਦੀ ਮੌਤ ਹੋ ਚੁੱਕੀ ਹੈ।

    ਬੀਬੀਸੀ ਸੁਤੰਤਰ ਰੂਪ ਵਿੱਚ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ।

    ਸਾਡੇ ਕੂਟਨੀਤਿਕ ਲੱਗੇ ਹੋਏ ਹਨ ਅਤੇ ਉਨ੍ਹਾਂ ਨੇ ਸਾਡੇ ਅਤੇ ਰੂਸੀ ਫੈਡਰੇਸ਼ਨ ਦਰਮਿਆਨ ਸੰਭਾਵੀ ਏਜੰਡੇ ਦੇ ਕੁਝ ਨੁਕਤਿਆਂ ਉੱਪਰ ਗੱਲਬਾਤ ਕੀਤੀ ਹੈ। ਮੈਂ ਇਸ ਨੂੰ ਜੰਗ ਖਤਮ ਕਰਨ ਦੀ ਪ੍ਰਕਿਰਿਆ ਨੂੰ ਜਾਮਾ ਪਹਿਨਾਉਣਾ ਚਾਹੁੰਦਾ ਹਾਂ ਪਰ ਸ਼ਾਂਤੀ ਪ੍ਰਕਿਰਿਆ 100 ਫ਼ੀਸਦੀ ਗੋਲੀਬੰਦੀ ਤੋਂ ਬਾਅਦ ਹੀ ਸ਼ੁਰੂ ਹੋਣਾ ਚਾਹੀਦੀ ਹੈ।

  3. ਯੂਕਰੇਨ ਵਿੱਚ ਜੈਵਿਕ ਹਥਿਆਰਾਂ ਬਾਰੇ ਭਾਰਤ ਨੇ ਕੀ ਕਿਹਾ

    ਸੰਯੁਕਤ ਰਾਸ਼ਟਰ

    ਤਸਵੀਰ ਸਰੋਤ, Amb T S Tirumurti

    ਸੰਯੁਕਤ ਰਾਸ਼ਟਰ ਸਲਾਮਤੀ ਕਾਊਂਸਲ ਵਿੱਚ ਰੂਸ ਵੱਲੋਂ ਕਿਹਾ ਗਿਆ ਸੀ ਕਿ ਯੂਕਰੇਨ ਵੱਲੋਂ ਅਮਰੀਕੀ ਮਦਦ ਨਾਲ 30 ਤੋਂ ਵਧੇਰੇ ਪ੍ਰਯੋਗਸ਼ਾਲਾਂ ਵਿੱਚ ਜੈਵਿਕ ਹਥਿਆਰਾਂ ਉੱਪਰ ਕੰਮ ਕੀਤਾ ਜਾ ਰਿਹਾ ਸੀ।ਇਸ ਵਿਸ਼ੇ 'ਤੇ ਬੋਲਦਿਆਂ ਭਾਰਤੀ ਸਫ਼ੀਰ ਤ੍ਰਿਮੂਰਤੀ ਨੇ ਭਾਰਤ ਦਾ ਪੱਖ ਕਾਊਂਸਲ ਦੇ ਸਾਹਮਣੇ ਰੱਖਿਆ।

    ਭਾਰਤ ਨੇ ਕਿਹਾ ਕਿ ਉਹ ''ਇਸ ਪ੍ਰੰਸਗ ਵਿੱਚ ਜੈਵਿਕ ਅਤੇ ਜ਼ਹਿਰੀਲੇ ਹਥਿਆਰਾਂ ਬਾਰੇ ਕਨਵੈਨਸ਼ਨ ਦੀ ਅਹਿਮੀਅਤ ਇੱਕ ਅਹਿਮ ਵਿਸ਼ਵੀ, ਗੈਰ- ਪੱਖਪਾਤੀ ਬੇਹਥਿਆਰੀਕਰਨ ਸਮਝੌਤੇ ਵਜੋਂ ਉਜਾਗਰ ਕਰਨੀ ਚਾਹੇਗਾ ਜੋ ਭਿਆਨਕ ਤਬਾਹੀ ਦੇ ਹਥਿਆਰਾਂ ਦੇ ਇੱਕ ਪੂਰੇ ਵਰਗ ਉੱਪਰ ਰੋਕ ਲਗਾਉਂਦਾ ਹੈ।'

    ਭਾਰਤ ਨੇ ਕਿਹਾ ਕਿ ਸਮਝੌਤੇ ਦੀ ''ਸ਼ਬਦ ਅਤੇ ਭਾਵਨਾ ਨੂੰ ਅਮਲ ਵਿੱਚ ਲਿਆਂਦੇ ਜਾਣ ਨੂੰ ਯਕੀਨੀ ਬਣਾਏ ਜਾਣ ਦੀ ਲੋੜ ਹੈ।''

    ਸਫ਼ੀਰ ਨੇ ਕਿਹਾ, ''ਅਸੀਂ ਇਹ ਵੀ ਮੰਨਦੇ ਹਾਂ ਕਿ ਕਨਵੈਨਸ਼ਨ ਦੇ ਤਹਿਤ ਆਉਣ ਵਾਲੇ ਸਾਰੇ ਮਸਲਿਆਂ ਨੂੰ ਸਮਝੌਤੇ ਦੇ ਮੁਤਾਬਕ ਦੋਵਾਂ ਧਿਰਾਂ ਵੱਲੋਂ ਪੂਰਨ ਸਹਿਯੋਗ ਅਤੇ ਮਸ਼ਵਰੇ ਨਾਲ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਜ਼ੇਲੇਂਸਕੀ ਦੀ ਰੂਸੀ ਮਾਵਾਂ ਨੂੰ ਅਪੀਲ- ‘ਆਪਣੇ ਬੱਚਿਆਂ ਨੂੰ ਦੂਜੇ ਦੇਸ਼ ਵਿੱਚ ਯੁੱਧ ਲਈ ਨਾ ਭੇਜੋ’

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Getty Images

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੀਆਂ ਮਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਜੰਗ ਵਿੱਚ ਨਾ ਭੇਜਣ।

    ਉਨ੍ਹਾਂ ਨੇ ਕਿਹਾ, "ਆਪਣੇ ਬੱਚਿਆਂ ਨੂੰ ਦੂਜੇ ਦੇਸ਼ ਵਿੱਚ ਯੁੱਧ ਲਈ ਨਾ ਭੇਜੋ। ਦੇਖੋ ਕਿ ਤੁਹਾਡਾ ਪੁੱਤਰ ਕਿੱਥੇ ਹੈ। ਜੇਕਰ ਤੁਹਾਨੂੰ ਥੋੜ੍ਹਾ ਜਿਹਾ ਵੀ ਸ਼ੱਕ ਹੈ ਕਿ ਤੁਹਾਡੇ ਪੁੱਤਰ ਨੂੰ ਯੂਕਰੇਨ ਵਿੱਚ ਜੰਗ ਲਈ ਭੇਜਿਆ ਜਾ ਸਕਦਾ ਹੈ, ਤਾਂ ਤੁਰੰਤ ਕਦਮ ਚੁੱਕੋ।"

  5. ਇਮੈਨੂਅਲ ਮੈਕਰੋਨ ,''ਵੱਡੇ ਭਾਸ਼ਣਾਂ ਦੇ ਬਾਵਜੂਦ ਬ੍ਰਿਟੇਨ ਯੂਕਰੇਨੀ ਰਿਫੂਜੀਆਂ ਦੀ ਮਦਦ ਨਹੀਂ ਕਰ ਰਿਹਾ''

    ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਹੈ ਕਿ ਬ੍ਰਿਟੇਨ,''ਆਪਣੇ ਵੱਡੇ ਬਿਆਨਾਂ ਦੇ ਬਾਵਜੂਦ ਯੂਕਰੇਨੀ ਰਿਫੂਜੀਆਂ ਦੀ ਮਦਦ ਨਹੀਂ ਕਰ ਰਿਹਾ''।

    ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਬ੍ਰਿਟੇਨ ਦੇ ਉਨ੍ਹਾਂ ਵੀਜ਼ਾ ਨਿਯਮਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਤਹਿਤ ਅਰਜ਼ੀ ਦੇਣ ਵਾਲੇ ਵਿਅਕਤੀ ਲਈ ਖੁਦ ਬਰਸਲਜ਼ ਜਾਂ ਪੈਰਿਸ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ।

    ਰਾਸ਼ਟਰਪਤੀ ਮੈਕਰੋਨ ਯੂੁਰਪੀ ਯੂਨੀਅਨ ਦੀ ਸਮਿਟ ਨੂੰ ਵਰਸਿਲੀਜ਼ ਵਿੱਚ ਸੰਬੋਧਨ ਕਰ ਰਹੇ ਸਨ।

    ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ''ਸਾਰੇ ਵੱਡੇ ਬਿਆਨਾਂ ਦੇ ਬਾਵਜੂਦ ਬ੍ਰਿਟਿਸ਼ ਸਰਕਾਰ ਮੌਜੂਦਾ ਵੀਜ਼ਾ ਨਿਯਮਾਂ ਨੂੰ ਲਾਗੂ ਕਰਨਾ ਜਾਰੀ ਹੈ। ਇਸ ਦਾ ਮਤਲਬ ਹੈ ਕਿ ਉਹ ਬ੍ਰਿਟਿਸ਼ ਸਰਜ਼ਮੀਨ 'ਤੇ ਪਹੁੰਚਣ ਦੇ ਚਾਹਵਾਨ ਯੂਕਰੇਨ ਰਿਫਿਊਜੀਆਂ ਨੂੰ ਨਹੀਂ ਅਪਣਾ ਰਹੇ ਅਤੇ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਵੀਜ਼ੇ ਦੀ ਅਰਜ਼ੀ ਦੇਣ ਲਈ ਉਨ੍ਹਾਂ ਨੂੰ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ।''

    ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਪੁਰਾਣੇ ਵੀਜ਼ਾ ਨਿਜ਼ਮ ਜਾਰੀ ਰੱਖਣ ਲਈ ਬ੍ਰਿਟੇਨ ਦੀ ਆਲੋਚਨਾ ਕੀਤੀ
  6. ਹੁਣ ਰੂਸ ਵਿੱਚ ਇੰਸਟਾਗ੍ਰਾਮ 'ਤੇ ਪਾਬੰਦੀ ਦੀ ਤਿਆਰੀ, ਪਰ ਕਿਉਂ

    ਇੰਸਟਾਗ੍ਰਾਮ

    ਤਸਵੀਰ ਸਰੋਤ, EPA

    ਯੂਕਰੇਨ ਉੱਪਰ ਹਮਲੇ ਦੇ ਦਰਮਿਆਨ ਰੂਸ ਸੋਸ਼ਲ ਮੀਡੀਆ ਉੱਪਰ ਆਪਣੀ ਸਖਤੀ ਨੂੰ ਵਧਾ ਰਿਹਾ ਹੈ। ਹੁਣ ਰੂਸ ਵਿੱਚ ਇੰਸਟਾਗ੍ਰਾਮ ਨੂੰ ਬੈਨ ਕਰਨ ਦੀ ਤਿਆਰੀ ਹੈ।

    ਰੂਸ ਦੇ ਫ਼ੌਜੀਆਂ ਦੇ ਖਿਲਾਫ਼ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਵਿੱਚ ਇੰਸਟਾਗ੍ਰਾਮ ਉੱਪਰ ਇਹ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ ਇੰਸਟਾਗ੍ਰਾਮ ਦੇ ਪੇਰੇਂਟ ਕੰਪਨੀ ਮੇਟਾ ਨੇ ਇਹ ਕਿਹਾ ਹੈ ਕਿ ਉਹ ਆਪਣੇ ਵਰਤੋਂਕਾਰਾਂ ਨੂੰ ਕੁਝ ਦੇਸਾਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਫ਼ੌਜੀਆਂ ਦੇ ਖਿਲਾਫ਼ ਹਿੰਸਾ ਦਾ ਸੱਦਾ ਦੇਣਗੇ।

    ਇਸ ਦਾ ਮਤਲਬ ਇਹ ਹੋਵੇਗਾ ਕਿ ਕੁਝ ਦੇਸਾਂ ਵਿੱਚ ਮੇਟਾ ਆਪਣੇ ਪਲੇਟਫਾਰਮ ਉੱਪਰ ਆਰਜ਼ੀ ਤੌਰ 'ਤੇ ਰੂਸੀ ਫ਼ੌਜੀਆਂ ਨਾਲ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਪੋਸਟਾਂ ਪਾਉਣ ਦੀ ਆਗਿਆ ਦੇਵੇਗਾ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੂਸੀ ਨਾਗਰਿਕਾਂ ਦੇ ਖਿਲਾਫ਼ ਹਿੰਸਾ ਵਾਲੀਆਂ ਪੋਸਟਾਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

    ਹੁਣ ਮੇਟਾ ਦੀ ਨੀਤੀ ਵਿੱਚ ਬਦਲਾਅ ਆਉਣ ਤੋਂ ਬਾਅਦ ਰੂਸ ਨੇ ਅਮਰੀਕਾ ਨੂੰ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਦੀਆਂ ਅਜਿਹੀਆਂ ਗਤੀਵਿਧੀਆਂ ਉੱਪਰ ਰੋਕ ਲਗਾਈ ਜਾਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਰੂਸੀ ਹਮਲੇ ਤੋਂ ਲਵੀਵ ਵਿੱਚ ਵਿਰਾਸਤ ਕਿਵੇਂ ਬਚਾਈ ਜਾ ਰਹੀ- ਤਸਵੀਰਾਂ

    ਲਵੀਵ
    ਤਸਵੀਰ ਕੈਪਸ਼ਨ, ਲਵੀਵ ਦੇ ਨੈਸ਼ਨਲ ਮਿਊਜ਼ੀਅਮ ਵਿੱਚ ਹੁਣ ਅਜਿਹੇ ਖਾਲੀ ਪਲੇਟਫਾਰਮਾਂ ਦੀ ਲਾਈਨ ਹੈ। ਜਦਕਿ ਦੁਰਲੱਭ ਵਸਤਾਂ ਹਟਾ ਲਈਆਂ ਗਈਆਂ ਹਨ
    ਯੂਕਰੇਨ
    ਤਸਵੀਰ ਕੈਪਸ਼ਨ, ਪ੍ਰਦਰਸ਼ਨੀ ਤੋਂ ਚੀਜ਼ਾਂ ਉਤਾਰ ਕੇ ਜ਼ਮੀਨਦੋਜ਼ ਤਹਿਖਾਨਿਆਂ ਵਿੱਚ ਸੰਭਾਲ ਦਿੱਤੀਆਂ ਗਈਆਂ ਹਨ
    ਯੂਕਰੇਨ
    ਤਸਵੀਰ ਕੈਪਸ਼ਨ, ਸ਼ਹਿਰ ਵਿੱਚ ਲੱਗੇ ਗਰੀਕ ਦੇਵੀ-ਦੇਵਤਿਆਂ ਦੇ ਮੁਜੱਸਮੇ ਹਮਲੇ ਦੌਰਾਨ ਖਰਾਬ ਨਾ ਹੋਣ ਤੋਂ ਬਚਾਉਣ ਲਈ ਇਸ ਤਰ੍ਹਾਂ ਢੱਕ ਦਿੱਤੇ ਗਏ ਹਨ
    ਯੂਕਰੇਨ
    ਤਸਵੀਰ ਕੈਪਸ਼ਨ, ਮਿਊਜ਼ੀਅਮ ਦੇ ਪ੍ਰਬੰਧਕ ਇੱਕ ਕਲਾਕ੍ਰਿਤੀ ਬਾਰੇ ਜਾਣਕਾਰੀ ਦਿੰਦੇ ਹੋਏ
    ਯੂਕਰੇਨ
    ਤਸਵੀਰ ਕੈਪਸ਼ਨ, ਲਵੀਵ ਦੇ ਇੱਕ ਚਰਚ ਦੇ ਬਾਹਰ ਯੂਕਰੇਨ ਦੇ ਟੈਰੀਟੋਰੀਅਲ ਗਾਰਡ ਦੇ ਸੈਨਿਕ ਪਹਿਰਾ ਦਿੰਦੇ ਹੋਏ
    ਯੂਕਰੇਨ
    ਤਸਵੀਰ ਕੈਪਸ਼ਨ, ਲਵੀਵ ਸ਼ਹਿਰ ਵਿੱਚ ਇੱਕ ਚਰਚ ਦੇ ਪ੍ਰਾਚੀਨ ਕੱਚ ਦੀਆਂ ਖਿੜਕੀਆਂ ਨੂੰ ਕੁਝ ਇਸ ਤਰ੍ਹਾਂ ਢੱਕਿਆ ਗਿਆ ਹੈ
    ਯੂਕਰੇਨ
    ਤਸਵੀਰ ਕੈਪਸ਼ਨ, ਹੋਰ ਵਿਰਸਾਤੀ ਕਲਾਕ੍ਰਿਤਾਂ ਨੂੰ ਢੱਕਣ ਦੀ ਤਿਆਰੀ ਵਿੱਚ ਸਟਾਫ਼
    ਯੂਕਰੇਨ
    ਤਸਵੀਰ ਕੈਪਸ਼ਨ, ਜਿਹੜੀਆਂ ਕਲਾਕ੍ਰਿਤਾਂ ਨੂੰ ਭਾਰੀਆਂ ਹੋਣ ਕਾਰਨ ਤਹਿਖਾਨੇ ਵਿੱਚ ਨਹੀਂ ਲਿਜਾਇਆ ਜਾ ਸਕਿਆ, ਉਨ੍ਹਾਂ ਨੂੰ ਮਿਊਜ਼ੀਅਮ ਦੇ ਫਰਸ਼ 'ਤੇ ਲੰਮਾ ਪਾ ਦਿੱਤਾ ਗਿਆ ਹੈ
  8. ਰੂਸ-ਯੂਕਰੇਨ ਜੰਗ ਹੁਣ ਤੱਕ ਕੀ ਕੁਝ ਹੋਇਆ

    ਯੂਕਰੇਨ

    ਤਸਵੀਰ ਸਰੋਤ, EPA/MIGUEL A. LOPES

    ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਉੱਪਰ ਤੁਹਾਡਾ ਸਵਾਗਤ ਹੈ।

    ਜੇ ਤੁਸੀਂ ਹੁਣੇ-ਹੁਣੇ ਜੁੜੇ ਹੋ ਤਾਂ ਪੇਸ਼ ਹੈ ਰੂਸ-ਯੂਕਰੇਨ ਜੰਗ ਨਾਲ ਜੁੜਿਆ ਮੁੱਖ ਘਟਨਾਕ੍ਰਮ-

    • ਸ਼ਨਿੱਚਰਵਾਰ ਸਵੇਰੇ ਰੂਸ ਦੀ ਰਾਜਧਾਨੀ ਕੀਵ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਹਮਲੇ ਦੇ ਸਾਇਰਨ ਸੁਣਾਈ ਦਿੱਤੇ ਹਨ।
    • ਯੂਕਰੇਨ ਨੇ ਇੱਕ ਵਾਰ ਫਿਰ ਰੂਸ ਉੱਪਰ ਇਲਜ਼ਾਮ ਲਗਾਇਆ ਕਿ ਉਹ ਦੱਖਣੀ ਸ਼ਹਿਰ ਮਾਰੀਉਪੋਲ ਤੋਂ ਲੋਕਾਂ ਨੂੰ ਸਹੀ-ਸਲਾਮਤ ਨਿਕਲਣ ਨਹੀਂ ਦੇ ਰਿਹਾ।
    • ਯੂਕਰੇਨੀ ਸਰਕਾਰ ਦਾ ਕਹਿਣਾ ਹੈ ਕਿ ਮਾਰੀਓਪੋੋਲ ਦੀ ਸਥਿਤੀ ਨਿਰੰਤਰ ਨਿੱਘਰਦੀ ਜਾ ਰਹੀ ਹੈ। ਉੱਥੇ ਹੁਣ ਤੱਕ 1500 ਜਾਨਾਂ ਜਾ ਚੁੱਕੀਆਂ ਹਨ। ਲੋਕਾਂ ਕੋਲ ਖਾਣ-ਪੀਣ ਨੂੰ ਕੁਝ ਨਹੀਂ ਬਚਿਆ ਹੈ।
    • ਉੱਥੇ ਹੀ ਸ਼ਨਿੱਚਰਵਾਰ ਨੂੰ ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਦੇਸ ਦੇ ਉੱਤਰ-ਪੂਰਬੀ ਸ਼ਹਿਰ ਸੂਮੀ ਦੇ ਲੋਕਾਂ ਨੂੰ ਬਾਹਰ ਕੱਢਣ ਲਈ ਅਤੇ ਮਨੁੱਖੀ ਲਾਂਘਾ ਬਣਾਉਣ ਬਾਰੇ ਸਹਿਮਤੀ ਬਣ ਗਈ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਇੱਕ ਵੀਡੀਓ ਸੰਬੋਧਨ ਵਿੱਚ ਰੂਸ ਦੀਆਂ ਮਾਵਾਂ ਨੂੰ ਆਪਣੇ ਬੱਚੇ ਯੂਕਰੇਨ ਦੀ ਜੰਗ ਵਿੱਚ ਨਾ ਭੇਜਣ ਦੀ ਅਪੀਲ ਕੀਤੀ ਹੈ।
    • ਅਰਮੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਦੇ ਖਿਲਾਫ਼ ਜੰਗ ਵਿੱਚ ਹਿੱਸਾ ਲੈਣ ਆਪਣੇ ਫ਼ੌਜੀ ਨਹੀਂ ਭੇਜੇਗਾ। ਹਾਲਾਂਕਿ ਉਨ੍ਹਾਂ ਨੇ ਰੂਸੀ ਧਨਾਢਾਂ ਉੱਪਰ ਪਾਬੰਦੀਆਂ ਵਧਾਉਣ ਦੀ ਗੱਲ ਕੀਤੀ।
    • ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਵਿੱਚ ਕਿਹਾ ਕਿ ਯੂਕਰੇਨ ਵਿੱਚ ਜੈਵਿਕ ਹਥਿਆਰਾਂ ਨਾਲ ਜੁੜੀਆਂ ਅਮਰੀਕੀ ਗਤੀਵਿਧੀਆਂ ਦਾ ਦਾਅਵਾ ਕੀਤਾ ਹਾਲਾਂਕਿ ਕੋਈ ਸਬੂਤ ਪੇਸ਼ ਨਹੀਂ ਕੀਤਾ।
    • ਯੂਕਰੇਨ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੇਲਾਰੂਸ ਜੰਗ ਵਿੱਚ ਰੂਸ ਦਾ ਸਾਥ ਦੇ ਸਕਦਾ ਹੈ।

    ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਰ ਖ਼ਬਰਾਂ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।

    ਰੂਸ-ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਖ਼ਾਸ ਪਲੇਲਿਸਟ ਵੀ ਦੇਖ ਸਕਦੇ ਹੋ।

  9. ਮਾਰੀਉਪੋਲ 'ਚ ਤਬਾਹੀ ਤੋਂ ਪਹਿਲਾਂ ਅਤੇ ਬਾਅਦ ਦੀਆਂ ਦੋ ਤਸਵੀਰਾਂ

    ਮਾਰੀਉਪੋਲ

    ਤਸਵੀਰ ਸਰੋਤ, Yandex/Sergei Orlov

    ਤਸਵੀਰਾਂ ਅਤੇ ਸੈਟੇਲਾਈਟ ਚਿੱਤਰਾਂ ਵਿੱਚ ਯੂਕਰੇਨ ਦੇ ਸ਼ਹਿਰ ਮਾਰੀਉਪੋਲ ਵਿੱਚ ਤਬਾਹੀ ਦਾ ਪੈਮਾਨਾ ਨਜ਼ਰ ਆਇਆ।

    ਰਿਹਾਇਸ਼ੀ ਖੇਤਰ ਢਹਿ-ਢੇਰੀ ਹੋ ਚੁਕੇ ਹਨ, ਇੱਕ ਸ਼ਾਪਿੰਗ ਸੈਂਟਰ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਇੱਕ ਜੱਚਾ-ਬੱਚਾ ਹਸਪਤਾਲ 'ਤੇ ਹਮਲਾ ਕੀਤਾ ਗਿਆ ਹੈ।

    ਦੱਖਣੀ ਬੰਦਰਗਾਹ ਵਾਲੇ ਸ਼ਹਿਰ ਨੇ ਮ੍ਰਿਤਕਾਂ ਨੂੰ ਘੱਟੋ-ਘੱਟ ਇੱਕ ਸਮੂਹਿਕ ਕਬਰ ਵਿੱਚ ਦਫ਼ਨ ਕੀਤਾ ਹੈ।

    ਤਬਾਹੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸ਼ਾਪਿੰਗ ਸੈਂਟਰ

    ਤਸਵੀਰ ਸਰੋਤ, Maxar

    ਤਸਵੀਰ ਕੈਪਸ਼ਨ, ਤਬਾਹੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸ਼ਾਪਿੰਗ ਸੈਂਟਰ

    ਸ਼ਹਿਰ ਦੇ ਡਿਪਟੀ ਮੇਅਰ ਸਰਗੇਈ ਓਰਲੋਵ ਦਾ ਕਹਿਣਾ ਹੈ ਕਿ ਇੱਥੋਂ ਦੇ ਲੋਕ ਭੋਜਨ ਅਤੇ ਪਾਣੀ ਦੀ ਖ਼ਤਰਨਾਕ ਕਮੀ ਦਾ ਸਾਹਮਣਾ ਕਰ ਰਹੇ ਹਨ।

    ਉਨ੍ਹਾਂ ਕਿਹਾ, ਇੱਥੇ "ਬਿਜਲੀ ਨਹੀਂ, ਪਾਣੀ ਦੀ ਸਪਲਾਈ ਨਹੀਂ, ਹੀਟਿੰਗ ਨਹੀਂ, ਕੋਈ ਸੈਨੇਟਰੀ ਸਿਸਟਮ ਨਹੀਂ"।

  10. ਯੂਕਰੇਨ 'ਚ ਦਿਖਾਈ ਦਿੱਤਾ ਮੋਲੋਟੋਵ ਕਾਕਟੇਲ ਬੰਬ ਲੈ ਕੇ ਜਾਂਦਾ ਡਰੋਨ

    ਪੈਟਰੋਲ ਬੰਬ ਵਾਲਾ ਡਰੋਨ

    ਤਸਵੀਰ ਸਰੋਤ, Reuters

    ਯੂਕਰੇਨ ਤੋਂ ਸਾਹਮਣੇ ਆਈਆਂ ਤਸਵੀਰਾਂ 'ਚ ਰੂਸੀ ਫੌਜ 'ਤੇ ਪੈਟਰੋਲ ਬੰਬ ਸੁੱਟਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ।

    ਖ਼ਬਰ ਏਜੰਸੀ ਰਾਇਟਰਜ਼ ਦੀਆਂ ਤਸਵੀਰਾਂ ਵਿੱਚ ਇੱਕ ਡਰੋਨ ਮੋਲੋਟੋਵ ਕਾਕਟੇਲ ਬੰਬ ਲੈ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ।

    ਇਨ੍ਹਾਂ ਡਰੋਨਾਂ ਨੂੰ ਯੂਕਰੇਨ ਦੇ ਖੇਤਰੀ ਸੁਰੱਖਿਆ ਬਲਾਂ ਨੇ ਤਿਆਰ ਕੀਤਾ ਹੈ। ਲਗਭਗ ਦੋ ਹਫ਼ਤੇ ਪਹਿਲਾਂ, ਯੂਕਰੇਨ ਦੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਫੌਜੀ ਵਰਤੋਂ ਲਈ ਆਪਣੇ ਡਰੋਨ ਦਾਨ ਕਰਨ।

    ਪੈਟਰੋਲ ਬੰਬ ਵਾਲਾ ਡਰੋਨ

    ਤਸਵੀਰ ਸਰੋਤ, Reuters

  11. ਭਾਰੀ ਰੂਸੀ ਬਲ ਹੁਣ ਕੀਵ ਤੋਂ ਸਿਰਫ 25 ਕਿਲੋਮੀਟਰ ਦੂਰ - ਯੂਕੇ

    ਯੂਕਰੇਨ - ਰੂਸ ਜੰਗ

    ਤਸਵੀਰ ਸਰੋਤ, Getty Images

    ਆਪਣੇ ਤਾਜ਼ਾ ਖੁਫੀਆ ਅਪਡੇਟ ਵਿੱਚ ਯੂਕੇ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਬਲਾਂ ਦਾ "ਵੱਡਾ ਹਿੱਸਾ" ਹੁਣ ਕੀਵ ਦੇ ਸ਼ਹਿਰ ਦੇ ਕੇਂਦਰ ਤੋਂ 25 ਕਿਲੋਮੀਟਰ (15 ਮੀਲ) ਦੂਰ ਹੈ।

    ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਰੂਸ ਦੁਆਰਾ ਯੂਕਰੇਨੀ ਜਵਾਬੀ ਹਮਲਿਆਂ ਪ੍ਰਤੀ ਆਪਣੀ ਕਮਜ਼ੋਰੀ ਨੂੰ ਘਟਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।

    ਇਸ ਤੋਂ ਇਲਾਵਾ ਚੇਰਨੀਹੀਵ, ਖਾਰਕੀਵ, ਮਾਰੀਉਪੋਲ ਅਤੇ ਸੁਮੀ ਸ਼ਹਿਰਾਂ ਨੂੰ ਘੇਰਾ ਪਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਭਾਰੀ ਗੋਲਾਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਰੂਸ ਜ਼ੇਪੋਰਜ਼ੀਆ ਪਰਮਾਣੂ ਪਲਾਂਟ 'ਤੇ ਪੂਰਾ ਨਿਯੰਤਰਣ ਚਾਹੁੰਦਾ ਹੈ- ਐਨਰਜੋਆਟੋਮ

    ਪਰਮਾਣੂ ਪਲਾਂਟ

    ਯੂਕਰੇਨ ਦੀ ਸਰਕਾਰੀ ਪਰਮਾਣੂ ਕੰਪਨੀ ਐਨਰਜੋਆਟੋਮ ਦੇ ਮੁਖੀ ਨੇ ਕਿਹਾ ਕਿ ਰੂਸੀ ਅਧਿਕਾਰੀਆਂ ਨੇ ਜ਼ੇਪੋਰਜ਼ੀਆ ਪਰਮਾਣੂ ਪਾਵਰ ਪਲਾਂਟ ਵਿੱਚ ਦਾਖਲ ਹੋਣ ਅਤੇ ਪੂਰਾ ਕੰਟਰੋਲ ਲੈਣ ਦੀ ਕੋਸ਼ਿਸ਼ ਕੀਤੀ ਹੈ।

    ਐਨਰਜੋਆਟੋਮ ਦੇ ਮੁਖੀ, ਪੈਟਰੋ ਕੋਟਿਨ ਨੇ ਕਿਹਾ ਕਿ ਰੂਸੀ ਬਲਾਂ ਨੇ ਪਲਾਂਟ ਦੇ ਯੂਕਰੇਨੀ ਸਟਾਫ ਨੂੰ ਦੱਸਿਆ ਸੀ ਕਿ ਇਹ ਹੁਣ ਰੂਸ ਦੀ ਸਟੇਟ ਪਰਮਾਣੂ ਕੰਪਨੀ ਰੋਸੈਟਮ ਨਾਲ ਸਬੰਧਤ ਹੈ।

    ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ, ਉਨ੍ਹਾਂ ਕਿਹਾ ਕਿ ਰੋਸੈਟਮ ਦੇ 10 ਅਧਿਕਾਰੀਆਂ ਨੇ ਦੋ ਸੀਨੀਅਰ ਇੰਜੀਨੀਅਰਾਂ ਸਮੇਤ ਪਲਾਂਟ ਵਿੱਚ ਦਾਖਲ ਹੋਣ ਅਤੇ ਸੰਚਾਲਨ ਦਾ ਨਿਯੰਤਰਣ ਲੈਣ ਦੀ ਅਸਫਲ ਕੋਸ਼ਿਸ਼ ਕੀਤੀ।

    ਉਨ੍ਹਾਂ ਅੱਗੇ ਕਿਹਾ, "[ਪਲਾਂਟ ਦੇ] ਖੇਤਰ ਵਿੱਚ ਆਟੋਮੈਟਿਕ ਹਥਿਆਰਾਂ ਨਾਲ ਲਗਭਗ 500 ਰੂਸੀ ਸੈਨਿਕ ਹਨ ... ਸਾਡਾ ਸਟਾਫ ਬਹੁਤ ਬੁਰੀ ਮਨੋਵਿਗਿਆਨਕ ਸਥਿਤੀ ਵਿੱਚ ਹੈ।"

  13. ਭਗਵੰਤ ਮਾਨ ਬੋਲੇ- 'ਅਜਿਹੇ ਇਤਿਹਾਸਿਕ ਫੈਸਲੇ ਲਏ ਜਾਣਗੇ ਜੋ ਪਹਿਲਾਂ ਕਦੇ ਨਹੀਂ ਹੋਏ'

    Bhagwant Mann

    ਤਸਵੀਰ ਸਰੋਤ, Getty Images

    ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ 'ਆਪ' ਆਗੂ 'ਤੇ ਸੂਬੇ 'ਚ ਸੀਐੱਮ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਮੀਡੀਆ ਨਾਲ ਮੁਖਾਤਿਬ ਹੋਏ।

    ਇਸ ਦੌਰਾਨ ਉਨ੍ਹਾਂ ਕਿਹਾ, ''ਅੱਜ ਪੰਜਾਬ ਦੇ ਰਾਜਪਾਲ ਸਾਹਿਬ ਨੂੰ ਮਿਲ ਕੇ 91 ਵਿਧਾਇਕਾਂ ਦਾ ਸਮਰਥਨ ਪੱਤਰ ਅਸੀਂ ਸੌਂਪਿਆ ਹੈ। ਉਨ੍ਹਾਂ ਨੇ ਖਿੜੇ ਮੱਥੇ ਇਸਨੂੰ ਪ੍ਰਵਾਨ ਕੀਤਾ ਹੈ। 16 ਮਾਰਚ ਨੂੰ ਸਾਢੇ ਬਾਰਾਂ ਵਜੇ, ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸੁੰਹ ਚੁੱਕ ਸਮਾਗਮ ਹੋਵੇਗਾ।''

    ''ਪੂਰੇ ਪੰਜਾਬ ਤੋਂ ਘਰ-ਘਰ ਤੋਂ ਲੋਕ ਆਉਣਗੇ, ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਗੇ ਅਤੇ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਵੀ ਲੈਣਗੇ।''

    ਪੰਜਾਬ ਦੇ ਸਾਰੇ ਲੋਕਾਂ ਨੂੰ ਸਾਡਾ ਸੱਦਾ ਪੱਤਰ ਹੈ। ਇਕੱਲੇ-ਇੱਕਲੇ ਪੰਜਾਬੀ ਨੇ ਸੁੰਹ ਚੁੱਕਣੀ ਹੈ ਉਸ ਦਿਨ। ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਸੁੰਹ ਚੁੱਕਣੀ ਹੈ। ਸਭ ਕੁਝ ਪੰਜਾਬ ਦੀ ਤੱਰਕੀ ਲਈ ਨਿਓਛਾਵਰ ਕਰਨ ਦੀ ਸਹੁੰ ਚੁੱਕਣੀ ਹੈ।''

    ਕੈਬਿਨਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਬਿਨੇਟ ਚੰਗੀ ਹੋਵੇਗੀ ਅਤੇ ਅਜਿਹੇ ਇਤਿਹਾਸਿਕ ਫੈਸਲੇ ਲਏ ਜਾਣਗੇ ਜੋ ਪਹਿਲਾਂ ਕਦੇ ਨਹੀਂ ਹੋਏ।

  14. ਰਾਜਪਾਲ ਨੂੰ ਮਿਲਣ ਤੋਂ ਬਾਅਦ ਭਗਵੰਤ ਮਾਨ ਨੇ ਕੀ ਕਿਹਾ - ਲਾਈਵ

  15. ਰਾਜਪਾਲ ਨੂੰ ਮਿਲੇ ਭਗਵੰਤ ਮਾਨ, ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ

    ਭਗਵੰਤ ਮਾਨ

    ਤਸਵੀਰ ਸਰੋਤ, Punjab Govt.

    ਪੰਜਾਬ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ, ਅੱਜ 'ਆਪ' ਆਗੂ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ।

    ਇਸ ਦੌਰਾਨ ਉਨ੍ਹਾਂ ਨੇ ਰਾਜਪਾਲ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।

    ਭਗਵੰਤ ਮਾਨ ਖਟਕੜ ਕਲਾਂ ਤੋਂ 16 ਮਾਰਚ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸੁੰਹ ਚੁੱਕਣਗੇ।

  16. ਸ਼ਨੀਵਾਰ ਨੂੰ ਸੁਮੀ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਕਾਰੀਡੋਰ 'ਤੇ ਬਣੀ ਸਹਿਮਤੀ: ਅਧਿਕਾਰੀ

    ਸੁਮੀ

    ਤਸਵੀਰ ਸਰੋਤ, Reuters

    ਸੁਮੀ ਖੇਤਰੀ ਮਿਲਟਰੀ ਪ੍ਰਸ਼ਾਸਨ ਦਮਿਤਰੀ ਜ਼ੀਵਿਤਸਕੀ ਨੇ ਇੱਕ ਟੈਲੀਗ੍ਰਾਮ ਪੋਸਟ ਵਿੱਚ ਕਿਹਾ ਹੈ ਕਿ ਸ਼ਨੀਵਾਰ ਸਵੇਰ ਨੂੰ ਉੱਤਰ-ਪੂਰਬੀ ਸ਼ਹਿਰ ਸੁਮੀ ਤੋਂ ਲੋਕਾਂ ਨੂੰ ਕੱਢਣ ਲਈ ਹੋਰ ਕਾਰੀਡੋਰਾਂ 'ਤੇ ਸਹਿਮਤੀ ਬਣੀ ਹੈ।

    ਉਨ੍ਹਾਂ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਸ਼ੁਰੂ ਹੋਣ ਵਾਲੇ ਨਿਕਾਸੀ ਦੇ ਯਤਨਾਂ ਵਿੱਚ ਖੇਤਰ ਤੋਂ 6 ਥਾਵਾਂ ਤੋਂ ਵਾਹਨਾਂ ਨੂੰ ਰਵਾਨਾ ਕੀਤਾ ਜਾਵੇਗਾ।

    ਸਾਰੇ ਕਾਫਲੇ ਪੋਲਟਾਵਾ ਦੇ ਕੇਂਦਰੀ ਸ਼ਹਿਰ ਵੱਲ ਜਾਣਗੇ ਅਤੇ ਇਨ੍ਹਾਂ ਦੇ ਦੁਪਹਿਰ ਇੱਕ ਤੋਂ ਦੋ ਦੇ ਵਿਚਕਾਰ ਪਹੁੰਚਣ ਦੀ ਉਮੀਦ ਹੈ।

  17. 11 ਸਾਲ ਦੇ ਬੱਚੇ ਨੇ ਇਕੱਲਿਆਂ ਕਿਵੇਂ ਤੈਅ ਕੀਤਾ ਯੂਕਰੇਨ ਤੋਂ 1200 ਕਿਲੋਮੀਟਰ ਦਾ ਸਫ਼ਰ

    Ukraine Russia War

    ਤਸਵੀਰ ਸਰੋਤ, Slovak Interior Ministry

    ਰੂਸੀ ਹਮਲੇ ਤੋਂ ਬਾਅਦ ਲੱਖਾਂ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਅਜੇ ਵੀ ਯੂਕਰੇਨੀ ਸ਼ਰਨਾਰਥੀ ਪੋਲੈਂਡ, ਰੋਮਾਨੀਆ, ਸਲੋਵਾਕੀਆ ਵਰਗੇ ਦੇਸ਼ਾਂ ਵਿੱਚ ਲਗਾਤਾਰ ਪਹੁੰਚ ਰਹੇ ਹਨ।

    ਇਨ੍ਹਾਂ ਹੀ ਸ਼ਰਨਾਰਥੀਆਂ ਵਿੱਚ ਇੱਕ 11 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ੇਪੋਰਜ਼ੀਆ, ਯੂਕਰੇਨ ਤੋਂ ਸਲੋਵਾਕੀਆ ਤੱਕ 1,200 ਕਿਲੋਮੀਟਰ ਦਾ ਸਫ਼ਰ ਇਸ ਬੱਚੇ ਨੇ ਇਕੱਲੇ ਹੀ ਕੀਤਾ ਹੈ ਅਤੇ ਇਸੇ ਕਾਰਨ ਉਹ ਚਰਚਾ ਵਿੱਚ ਬਣਿਆ ਹੋਇਆ ਹੈ।

  18. ਬਾਇਡਨ ਨੇ ਕਿਹਾ ਅਮਰੀਕਾ ਰੂਸ ਦੇ ਖਿਲਾਫ ਜੰਗ ਨਹੀਂ ਲੜੇਗਾ

    Ukraine Russia War

    ਤਸਵੀਰ ਸਰੋਤ, Getty Images

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਅਮਰੀਕਾ ਯੂਕਰੇਨ ਵਿੱਚ ਫੌਜ ਨਹੀਂ ਭੇਜੇਗਾ।

    ਉਨ੍ਹਾਂ ਨੇ ਟਵਿੱਟਰ ਤੇ ਲਿਖਿਆ, ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਨਾਟੋ ਦੀ ਹਰ ਇੰਚ ਜ਼ਮੀਨ ਦੀ ਰੱਖਿਆ ਕਰਾਂਗੇ। ਪਰ ਅਸੀਂ ਰੂਸ ਖਿਲਾਫ ਯੂਕਰੇਨ ਵਿੱਚ ਜੰਗ ਨਹੀਂ ਕਰਾਂਗੇ। ਨਾਟੋ ਤੇ ਰੂਸ ਵਿਚਕਾਰ ਸਿੱਧੀ ਲੜਾਈ ਤੀਜਾ ਵਿਸ਼ਵ ਯੁੱਧ ਹੋਵੇਗੀ।

    ਬਾਇਡਨ ਇਹ ਵਾਰ ਵਾਰ ਕਹਿੰਦੇ ਆ ਰਹੇ ਹਨ ਕਿ ਅਸਕੀਰਾ ਆਪਣੀ ਫੌਜ ਯੂਕਰੇਨ ਵਿੱਚ ਨਹੀਂ ਭੇਜੇਗਾ।

    ਸ਼ੁਕੱਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਸ਼ਰਾਬ ਤੇ ਹੀਰਿਆਂ ਉੱਪਰ ਪਾਬੰਦੀ ਦਾ ਐਲਾਨ ਕੀਤਾ ਹੈ।

  19. ਯੂਕਰੇਨ ਰੂਸ ਜੰਗ: ਹੁਣ ਤੱਕ ਕੀ ਕੀ ਹੋਇਆ

    Russia Ukraine War

    ਤਸਵੀਰ ਸਰੋਤ, Getty Images

    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਸ਼ਰਾਬ ਤੇ ਹੀਰਿਆਂ ਉੱਪਰ ਪਾਬੰਦੀ ਦਾ ਐਲਾਨ ਕੀਤਾ ਹੈ।
    • ਬਾਇਡਨ ਨੇ ਮੁੜ ਕਿਹਾ ਕਿ ਅਮਰੀਕੀ ਫੌਜਾਂ ਜੰਗ ਵਿੱਚ ਸ਼ਾਮਲ ਨਹੀਂ ਹੋਣਗੀਆਂ
    • ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਵੱਲੋਂ ਅਮਰੀਕੀ ਸਾਂਝੇਦਾਰੀ ਨਾਲ ਘਾਤਕ ਜੈਵਿਕ ਤਜਰਬੇ ਕੀਤੇ ਜਾ ਰਹੇ ਸਨ।
    • ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਰਹੀਆਂ।
    • ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਹੋਈ ਸ਼ਾਂਤੀ ਵਾਰਤਾ ਬੇਸਿੱਟਾ ਰਹੀ।
    • ਯੂਕਰੇਨ ਨੇ ਰੂਸ 'ਤੇ ਲਗਾਇਆ 'ਪਰਮਾਣੂ ਅੱਤਵਾਦ' ਦਾ ਇਲਜ਼ਾਮ ਲਗਾਇਆ ਹੈ।
  20. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ

    ਯੂਕਰੇਨ ਤੇ ਰੂਸ ਵਿਚਕਾਰ ਜੰਗ ਜਾਰੀ ਹੈ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ।

    ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਇਨ੍ਹਾਂ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ। ਇਹ ਪੇਜ ਖੁਸ਼ਬੂ ਸੰਧੂ ਤੇ ਅਨੁਰੀਤ ਭਾਰਦਵਾਜ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ।

    11 ਮਾਰਚ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ