75 ਸੇਲਰਾਂ ਨੂੰ ਬੰਦਰਗਾਹ ਵਿਚੋਂ ਕੱਢਣ ਦੀ ਕੋਸ਼ਿਸ਼ ਜਾਰੀ
ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ ਮਾਈਕੋਲਿਵ ਬੰਦਰਗਾਹ ਉੱਤੇ ਫਸੇ 75 ਨਾਵਿਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।
ਦੂਤਾਵਾਸ ਨੇ ਇਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ। ਹੁਣ ਤਕ 57 ਨਾਵਿਕ ਸੁਰੱਖਿਅਤ ਕੱਢ ਲਏ ਗਏ ਹਨ।
ਇਨ੍ਹਾਂ ਵਿਚੋਂ ਦੋ ਲਿਬਨਾਨ ਅਤੇ ਤਿੰਨ ਸੀਰੀਆ ਦੇ ਨਾਗਰਿਕ ਵੀ ਸ਼ਾਮਲ ਹਨ।
ਬਾਕੀ 23 ਨਾਗਰਿਕਾਂ ਨੂੰ ਕੱਢਣ ਲਈ ਵੀ ਭਾਰਤ ਸਰਕਾਰ ਕੋਸ਼ਿਸ਼ ਕਰ ਰਹੀ ਹੈ।
ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਰਕੇ ਕਈ ਦੇਸ਼ਾਂ ਦੇ ਨਾਗਰਿਕ ਵੱਖ ਵੱਖ ਥਾਵਾਂ ਉਪਰ ਫਸੇ ਹੋਏ ਹਨ।