ਜ਼ੇਲੇਂਸਕੀ ਨੇ ਕਿਹਾ ਪੁਤਿਨ ਨਾਲ ਗੱਲਬਾਤ 'ਜੰਗ ਰੋਕਣ ਦਾ ਇੱਕੋ ਇੱਕ ਤਰੀਕਾ', ਪੁਤਿਨ ਨੇ ਕਿਹਾ ਰੂਸ ਦਾ 'ਮਿਲਟਰੀ ਅਪਰੇਸ਼ਨ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ'

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ, ਜਾਣੋ ਕੀ ਹਨ ਹਾਲਾਤ

ਲਾਈਵ ਕਵਰੇਜ

  1. ਰੂਸ-ਯੂਕਰੇਨ ਜੰਗ: ਅੱਠਵੇਂ ਦਿਨ ਦੇ ਮੁੱਖ ਅੰਸ਼

    ਰੂਸ-ਯੂਕਰੇਨ ਜੰਗ:

    ਤਸਵੀਰ ਸਰੋਤ, Getty Images

    ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ।

    ਰੂਸ-ਯੂਕਰੇਨ ਦਰਮਿਆਨ ਜਾਰੀ ਜੰਗ ਦੇ ਅੱਠਵੇਂ ਦਿਨ ਤੱਕ 6200 ਭਾਰਤੀ ਵਾਪਸ ਆ ਚੁੱਕੇ ਹਨ ਅਤੇ 18000 ਯੂਕਰੇਨ ਛੱਡ ਚੁੱਕੇ ਹਨ। ਭਾਰਤ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਹੁਣ ਤੱਕ ਇਹ ਰਿਹਾ ਖਾਸ:

    • ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਦਰਮਿਆਨ ਬੈਲਾਰੂਸ ਵਿੱਚ ਦੂਜੇ ਦੌਰ ਦੀ ਬੈਠਕ ਹੋਈ।
    • ਰੂਸੀ ਰਾਸ਼ਟਰਪਤੀ ਨੇ ਆਖਿਆ ਕਿ ਰੂਸ ਦਾ 'ਵਿਸ਼ੇਸ਼ ਮਿਲਟਰੀ ਅਪਰੇਸ਼ਨ' ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ।
    • ਯੂਕਰੇਨ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਹਮਣੇ ਸਾਹਮਣੇ ਬੈਠ ਕੇ ਗੱਲਬਾਤ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਜੰਗ ਰੋਕਣ ਦਾ ਇਹੀ ਇੱਕ ਤਰੀਕਾ ਹੈ।
    • ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੁਆਰਡ ਦੇਸ਼ਾਂ ਦੇ ਵਰਚੁਅਲ ਬੈਠਕ 'ਚ ਹਿੱਸਾ ਲਿਆ। ਇਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਸਮੇਤ ਆਸਟਰੇਲੀਆ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ।
    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਆਖਿਆ ਕਿ ਰੂਸ ਆਪਣੇ ਟੀਚੇ ਹਾਸਲ ਕਰਕੇ ਰਹੇਗਾ।
    • ਰੂਸੀ ਅਤੇ ਬੇਲਾਰੂਸ ਦੇ ਖਿਡਾਰੀਆਂ ਉੱਪਰ ਸਰਦ ਰੁੱਤ ਦੇ ਪੈਰਾਲੰਪਿਕਸ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
    • ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵਿੱਚ ਬੰਦੀ ਬਣਾਉਣ ਦੇ ਰੂਸ ਦੇ ਦਾਅਵਿਆਂ ਨੂੰ ਭਾਰਤ ਸਰਕਾਰ ਨੇ ਖਾਰਜ ਕੀਤਾ ਹੈ।
    • ਰੂਸੀ ਪ੍ਰਦਰਸ਼ਨਕਾਰੀ ਇੱਕ ਵਾਰ ਫਿਰ ਸੇਂਟ ਪੀਟਰਸਬਰਗ ਦੀਆਂ ਸੜਕਾਂ 'ਤੇ ਉਤਰ ਆਏ।
    • ਰੂਸ ਉੱਪਰ ਯੂਕਰੇਨੀ ਨਾਗਰਿਕਾਂ ਉੱਪਰ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ ਅਤੇ ਇਹ ਮੁੱਦਾ ਹੁਣ ਅੰਤਰਰਾਸ਼ਟਰੀ ਅਦਾਲਤ ਵਿੱਚ ਪਹੁੰਚ ਗਿਆ ਹੈ।
    ਰੂਸ-ਯੂਕਰੇਨ ਜੰਗ:

    ਤਸਵੀਰ ਸਰੋਤ, Getty Images

  2. ਰੂਸ ਦਾ 'ਵਿਸ਼ੇਸ਼ ਮਿਲਟਰੀ ਅਪਰੇਸ਼ਨ' ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ - ਵਲਾਦੀਮੀਰ ਪੁਤਿਨ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਦਾ 'ਵਿਸ਼ੇਸ਼ ਮਿਲਟਰੀ ਅਪਰੇਸ਼ਨ' ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ।

    ਹਾਲਾਂਕਿ ਮਾਹਰਾਂ ਮੁਤਾਬਕ ਰੂਸ ਦਾ ਹਮਲਾ ਪੁਤਿਨ ਦੇ ਸੋਚਣ ਮੁਤਾਬਕ ਨਹੀਂ ਚੱਲ ਰਿਹਾ।

    ਪਿਛਲੇ ਹਫ਼ਤੇ ਰੂਸ ਨੇ ਯੂਕਰੇਨ ਉਪਰ ਹਮਲਾ ਕੀਤਾ ਸੀ। ਆਪਣੇ ਸੰਬੋਧਨ ਵਿੱਚ ਰੂਸੀ ਰਾਸ਼ਟਰਪਤੀ ਨੇ ਯੂਕਰੇਨ ਉਪਰ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਨੂੰ ਬੰਧਕ ਬਣਾਉਣ ਦੇ ਇਲਜ਼ਾਮ ਵੀ ਲਗਾਏ ਹਾਲਾਂਕਿ ਇਸ ਬਾਰੇ ਉਨ੍ਹਾਂ ਨੇ ਕੋਈ ਸਬੂਤ ਨਹੀਂ ਦਿੱਤਾ।

    ਪੁਤਿਨ ਨੇ ਜ਼ੋਰ ਦੇ ਕੇ ਆਖਿਆ ਕਿ ਯੂਕਰੇਨੀ ਅਤੇ ਰੂਸੀ ਲੋਕ ਇੱਕ ਸਮੇਂ ਇੱਕ ਹੀ ਸਨ ਅਤੇ ਪੱਛਮੀ ਦੇਸ਼ਾਂ ਵੱਲੋਂ 'ਰੂਸ ਵਿਰੋਧੀ' ਏਜੰਡਾ ਉਹ ਕਾਮਯਾਬ ਨਹੀਂ ਹੋਣ ਦੇਣਗੇ।

    ਵਲਾਦੀਮੀਰ ਪੁਤਿਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਵਲਾਦੀਮੀਰ ਪੁਤਿਨ
  3. ਪੁਤਿਨ ਨਾਲ ਗੱਲਬਾਤ ਜੰਗ ਰੋਕਣ ਦਾ ਇੱਕੋ ਇੱਕ ਤਰੀਕਾ - ਯੂਕਰੇਨੀ ਰਾਸ਼ਟਰਪਤੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਦੇਰ ਸ਼ਾਮ ਮੀਡੀਆ ਨੂੰ ਸੰਬੋਧਨ ਕੀਤਾ।

    ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਗੱਲਬਾਤ ਲਈ ਸੱਦਾ ਦਿੱਤਾ।

    ਉਨ੍ਹਾਂ ਆਖਿਆ ਕਿ ਜੰਗ ਰੋਕਣ ਦਾ ਇੱਕੋ ਇੱਕ ਤਰੀਕਾ ਇਹੀ ਹੈ। ਉਨ੍ਹਾਂ ਨੇ ਕਿਹਾ, "ਅਸੀਂ ਰੂਸ ਉੱਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਸਾਡੀ ਕੋਈ ਮਨਸ਼ਾ ਹੈ। ਸਾਡੀ ਧਰਤੀ ਛੱਡ ਦਿਓ।"

    ਯੂਕਰੇਨੀ ਰਾਸ਼ਟਰਪਤੀ ਨੇ ਪੱਛਮੀ ਦੇਸ਼ਾਂ ਨੂੰ ਵੀ ਹੋਰ ਲੜਾਕੂ ਜਹਾਜ਼ ਭੇਜਣ ਦੀ ਅਪੀਲ ਕੀਤੀ।

    ਇਸ ਬਾਰੇ ਉਨ੍ਹਾਂ ਨੇ ਕਿਹਾ, "ਜੇਕਰ ਤੁਸੀਂ ਅਸਮਾਨ ਨਹੀਂ ਬੰਦ ਕਰ ਸਕਦੇ ਤਾਂ ਮੈਨੂੰ ਹੋਰ ਜਹਾਜ਼ ਦੇ ਦਿਓ। ਜੇਕਰ ਅਸੀਂ ਨਾ ਰਹੇ ਤਾਂ ਇਸ ਤੋਂ ਬਾਅਦ ਲਾਤਵੀਆ, ਲਿਥੁਆਨੀਆ ਅਤੇ ਇਸਟੋਨੀਆ ਉੱਤੇ ਵੀ ਹਮਲੇ ਹੋਣਗੇ।"

    ਇਹ ਸਾਰੇ ਦੇਸ਼ ਨਾਟੋ ਡਿਫੈਂਸ ਅਲਾਇੰਸ ਦਾ ਹਿੱਸਾ ਹਨ।

  4. ਯੂਕਰੇਨ ਕਦੋਂ ਬਣਿਆ ਸੀ, ਕਿਹੋ ਜਿਹਾ ਦੇਸ ਹੈ ਤੇ ਕੀ ਹੈ ਇੱਥੋਂ ਦੀ ਖਾਸੀਅਤ

    ਯੂਕਰੇਨ

    ਤਸਵੀਰ ਸਰੋਤ, Getty Images

    ਯੂਕਰੇਨ-ਰੂਸ ਦੀ ਜੰਗ ਨੇ ਯੂਕਰੇਨ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਯੂਕਰੇਨ ਕਿਹੋ ਜਿਹਾ ਦੇਸ਼ ਹੈ, ਇਸ ਦੀ ਕੀ ਵਿਰਾਸਤ ਹੈ, ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ

  5. 'ਉਹ ਫੁੱਟਪਾਥ 'ਤੇ ਮਰ ਗਿਆ, ਮੈਨੂੰ ਨਹੀਂ ਪਤਾ ਉਸ ਦੀ ਲਾਸ਼ ਕਿੱਥੇ ਹੈ'

    ਸ਼ੇਖ਼ਰੱਪਾ ਗਿਆਨਗੋਦਰ ਟੁੱਟ ਚੁੱਕੇ ਹਨ ਪਰ ਮੌਤ ਦੇ ਦੋ ਦਿਨਾਂ ਬਾਅਦ ਵੀ ਉਨ੍ਹਾਂ ਦੇ ਬੇਟੇ ਲਾਸ਼ ਕਿੱਥੇ ਹੈ ਨਾ ਪਤਾ ਹੋਣ ‘ਤੇ ਜ਼ਿਆਦਾ ਪ੍ਰੇਸ਼ਾਨ ਹਨ। ਉਨ੍ਹਾਂ ਦਾ ਬੇਟਾ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਆਪਣੇ ਬੰਕਰ ਵਿੱਚੋਂ ਨਿਕਲ ਕੇ ਸਮਾਨ ਲੈਣ ਗਿਆ ਸੀ, ਜਦੋਂ ਉਸ ਨੂੰ ਗੋਲੀ ਵੱਜੀ।

    ਵੀਡੀਓ ਕੈਪਸ਼ਨ, ‘ਕਰਜ਼ਾ ਚੁੱਕ ਯੂਕਰੇਨ ਪੜ੍ਹਨ ਭੇਜਿਆ ਸੀ ਕਹਿੰਦੀ ਸੀ ਡਾਕਟਰ ਬਣ ਕੇ ਘਰ ਬਣਵਾਂਗਾ’
  6. ਯੂਕਰੇਨ 'ਚ ਹਥਿਆਰ ਚੁੱਕ ਸੜਕਾਂ 'ਤੇ ਆਏ ਸਿਆਸੀ ਆਗੂ

    ਰੂੂਸ ਦਾ ਯੂਕਰੇਨ ਉੱਤੇ ਹਮਲੇ ਜਾਰੀ ਹੈ, ਰੋਜ਼ ਬਰਬਾਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਲੱਖਾਂ ਲੋਕਾਂ ਨੇ ਯੂਕਰੇਨ ਛੱਡ ਦਿੱਤਾ ਹੈ।

    ਦੂਜੇ ਪਾਸੇ ਯੂਕਰੇਨ ਵਿੱਚ ਆਮ ਲੋਕਾਂ ਨੂੰ ਸਰਕਾਰ ਨੇ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਵਿੱਚ ਸਿਆਸੀ ਆਗੂ ਵੀ ਸ਼ਾਮਲ ਹਨ ਜੋ ਹਥਿਆਰ ਚੁੱਕ ਸੜਕਾਂ ਉੱਤੇ ਉਤਰ ਆਏ ਹਨ।

  7. ਰੂਸ ਅਤੇ ਯੂਕਰੇਨ ਦਰਮਿਆਨ ਬੇਲਾਰੂਸ ਵਿੱਚ ਬੈਠਕ ਜਾਰੀ

    ਬੇਲਾਰੂਸ ਵਿੱਚ ਯੂਕਰੇਨ ਅਤੇ ਰੂਸ ਦੇ ਨੁਮਾਇੰਦਿਆਂ ਦਰਮਿਆਨ ਦੂਜੇ ਦੌਰ ਦੀ ਬੈਠਕ ਚੱਲ ਰਹੀ ਹੈ।

    ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

    ਉਨ੍ਹਾਂ ਨੇ ਲਿਖਿਆ ਹੈ ਕਿ ਜੰਗਬੰਦੀ ਯੁੱਧ ਨਾਲ ਤਬਾਹ ਹੋਏ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਰਗੇ ਮੁੱਦੇ ਇਸ ਬੈਠਕ ਦਾ ਏਜੰਡਾ ਹਨ।

    ਰੂਸ ਅਤੇ ਯੂਕਰੇਨ ਦਰਮਿਆਨ ਪਿਛਲੇ ਇੱਕ ਹਫ਼ਤੇ ਤੋਂ ਜੰਗ ਜਾਰੀ ਹੈ ਅਤੇ ਇਸ ਦੌਰਾਨ ਲੱਖਾਂ ਨਾਗਰਿਕ ਬੇਘਰ ਹੋਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਰੂਸ ਆਪਣੇ ਟੀਚੇ ਪੂਰੇ ਕਰ ਕੇ ਰਹੇਗਾ - ਵਲਾਦੀਮੀਰ ਪੁਤਿਨ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਫੋਨ 'ਤੇ ਗੱਲ ਕੀਤੀ।

    ਇਸ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਬਿਆਨ ਮੁਤਾਬਕ ਪੁਤਿਨ ਨੇ ਆਖਿਆ ਕਿ ਰੂਸ ਆਪਣੇ ਟੀਚੇ ਪੂਰੇ ਕਰ ਕੇ ਰਹੇਗਾ। ਉਨ੍ਹਾਂ ਨੇ ਆਖਿਆ ਕਿ ਰੂਸ ਸਫ਼ਲਤਾਪੂਰਵਕ ਯੂਕਰੇਨ ਦੇ ਇਲਾਕਿਆਂ ਵਿੱਚੋਂ ਇਨ੍ਹਾਂ ਦੀ ਫ਼ੌਜ ਨੂੰ ਹਟਾਏਗਾ।

    ਇਹ ਵੀ ਆਖਿਆ ਗਿਆ ਹੈ ਕਿ ਯੂਕਰੇਨ ਗੱਲਬਾਤ ਵਿੱਚ ਜਿੰਨਾ ਸਮਾਂ ਹੋਰ ਵਧਾਏਗਾ ਉਨ੍ਹਾਂ ਹੀ ਰੂਸ ਦੀਆਂ ਮੰਗਾਂ ਵਿੱਚ ਵਾਧਾ ਹੁੰਦਾ ਜਾਵੇਗਾ।

    ਪੁਤਿਨ ਨੇ ਮੈਕਰੋਂ ਨੂੰ ਆਖਿਆ ਕਿ ਉਹ ਉਨ੍ਹਾਂ ਦੇ ਕੱਲ੍ਹ ਦਿੱਤੇ ਭਾਸ਼ਣ ਨਾਲ ਅਸਹਿਮਤ ਹਨ। ਫਰਾਂਸ ਦੇ ਰਾਸ਼ਟਰਪਤੀ ਨੇ ਰੂਸ ਦੇ ਰਾਸ਼ਟਰਪਤੀ ਨੂੰ ਯੁੱਧ ਦੀ ਸ਼ੁਰੂਆਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ।

  9. ਯੂਕਰੇਨ ਰੂਸ ਜੰਗ: ਪੰਜਾਬ ਤੇ ਹਰਿਆਣਾ ਸਣੇ ਭਾਰਤ ਦੇ ਵਿਦਿਆਰਥੀ ਡਾਕਟਰੀ ਲਈ ਯੂਕਰੇਨ ਹੀ ਕਿਉਂ ਜਾਂਦੇ ਹਨ

    ਯੂਕਰੇਨ-ਰੂਸ ਦਰਮਿਆਨ ਜੰਗ ਤੋਂ ਬਾਅਦ ਹਜ਼ਾਰਾਂ ਭਾਰਤੀ ਵਿਦਿਆਰਥੀ ਵਤਨ ਵਾਪਸ ਆ ਰਹੇ ਹਨ। ਪੰਜਾਬ ਸਮੇਤ ਦੇਸ਼ ਭਰ ਤੋਂ ਵਿਦਿਆਰਥੀ ਯੂਕਰੇਨ ਡਾਕਟਰੀ ਲਈ ਕਿਉਂ ਜਾਂਦੇ ਹਨ, ਸਮਝਣ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ।

    ਯੂਕਰੇਨ- ਰੂਸ

    ਤਸਵੀਰ ਸਰੋਤ, Getty Images

  10. ਯੂਕਰੇਨ ਤੋਂ ਆਏ ਵਿਦਿਆਰਥੀਆਂ ਨੂੰ ਮਿਲੇ ਪ੍ਰਧਾਨ ਮੰਤਰੀ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਾਰਨ ਵਿਗੜੇ ਹਾਲਾਤਾਂ ਤੋਂ ਬਾਅਦ ਭਾਰਤ ਆਏ ਵਿਦਿਆਰਥੀਆਂ ਨਾਲ ਵਾਰਾਣਸੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ।

    ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਯੂਕਰੇਨ ਦੇ ਤਜਰਬੇ ਬਾਰੇ ਪੁੱਛਿਆ।

    ਇਹ ਵਿਦਿਆਰਥੀ ਵਾਰਾਣਸੀ ਅਤੇ ਉੱਤਰ ਪ੍ਰਦੇਸ਼ ਦੇ ਹੋਰ ਇਲਾਕਿਆਂ ਦੇ ਵਸਨੀਕ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਇਥੋਂ ਹੀ ਸੰਸਦ ਮੈਂਬਰ ਵੀ ਹਨ।

    'ਆਪ੍ਰੇਸ਼ਨ ਗੰਗਾ' ਤਹਿਤ ਵਿਦਿਆਰਥੀਆਂ ਨੂੰ ਭਾਰਤ ਵਾਪਸ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਕੁਝ ਵਿਦਿਆਰਥੀ ਹੁਣ ਵੀ ਯੂਕਰੇਨ,ਪੋਲੈਂਡ ਅਤੇ ਰੋਮਾਨੀਆ ਵਿੱਚ ਮੌਜੂਦ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਹੁਣ ਤੱਕ 18 ਹਜ਼ਾਰ ਭਾਰਤੀਆਂ ਨੇ ਛੱਡਿਆ ਯੂਕਰੇਨ - ਭਾਰਤ ਸਰਕਾਰ

    ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਵਿੱਚ ਭਾਰਤ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈੱਸ ਵਾਰਤਾ ਕੀਤੀ। ਉਨ੍ਹਾਂ ਨੇ ਯੂਕਰੇਨ ਸਰਕਾਰ ਦਾ ਸਹਾਇਤਾ ਲਈ ਧੰਨਵਾਦ ਕੀਤਾ। ਵਿਦੇਸ਼ ਮੰਤਰਾਲੇ ਮੁਤਾਬਕ:

    • ਹੁਣ ਤੱਕ 18 ਹਜ਼ਾਰ ਭਾਰਤੀ ਯੂਕਰੇਨ ਵਿੱਚੋਂ ਨਿਕਲ ਚੁੱਕੇ ਹਨ।
    • ਅਗਲੇ 24 ਘੰਟਿਆਂ ਵਿੱਚ 18 ਉਡਾਣਾਂ ਦਾ ਭਾਰਤ ਲਈ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਉਡਾਣਾਂ ਭਾਰਤੀ ਵਾਯੂ ਸੈਨਾ ਦੀਆਂ ਹਨ।
    • ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਖਾਰਕੀਵ ਛੱਡ ਕੇ ਦੂਸਰੇ ਸ਼ਹਿਰਾਂ ਵੱਲ ਚਲੇ ਗਏ ਹਨ।
    • ਭਾਰਤ ਸਰਕਾਰ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਰੂਸੀ ਅਤੇ ਯੂਕਰੇਨੀ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਹੈ।
    • ਭਾਰਤ ਦੀ ਵਿਦੇਸ਼ ਸਕੱਤਰ ਨੇ ਯੂਕਰੇਨ ਦੇ ਵਿਦੇਸ਼ ਸਕੱਤਰ ਨਾਲ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਗੱਲ ਵੀ ਕੀਤੀ ਹੈ।
    • ਹੁਣ ਤੱਕ 6200 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਯੂਕਰੇਨ ਤੋਂ ਭਾਰਤ ਪਰਤੀਆਂ ਕੁੜੀਆਂ ਨੇ ਦੱਸਿਆ ਉਨ੍ਹਾਂ ਨਾਲ ਯੂਰਪ ਦੇ ਬਾਰਡਰਾਂ 'ਤੇ ਕੀ ਕੁਝ ਹੋਇਆ

    ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਵਿੱਚ ਅਜੇ ਵੀ ਕਈ ਭਾਰਤੀ ਯੂਕਰੇਨ ਵਿੱਚ ਫਸੇ ਹੋਏ ਹਨ।

    ਯੂਕਰੇਨ ਤੋਂ ਭਾਰਤੀਆਂ ਦਾ ਮੁਲਕ ਆਉਣਾ ਲਗਾਤਾਰ ਜਾਰੀ ਹੈ। ਦੋ ਮਾਰਚ ਨੂੰ ਦਿੱਲੀ ਏਅਰਪੋਰਟ ਪਹੁੰਚੀਆਂ ਕੁਝ ਵਿਦਿਆਰਥਣਾ ਨੇ ਆਪਣੀ ਹੱਡਬੀਤੀ ਸੁਣਾਈ।

    ਭਾਰਤੀ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਤੱਕ ਪੈਦਲ ਜਾਂ ਹੋਰ ਸਾਧਨਾਂ ਰਾਹੀਂ ਪਹੁੰਚ ਰਹੇ ਹਨ। ਭਾਰਤ ਸਰਕਾਰ ‘ਆਪਰੇਸ਼ਨ ਗੰਗਾ’ ਤਹਿਤ ਭਾਰਤੀਆਂ ਨੂੰ ਮੁਲਕ ਲਿਆ ਰਹੀ ਹੈ।

    ਵੀਡੀਓ ਕੈਪਸ਼ਨ, ਯੂਕਰੇਨ ਤੋਂ ਆਈਆਂ ਕੁੜੀਆਂ ਨੇ ਦੱਸਿਆ ਉਨ੍ਹਾਂ ਨਾਲ ਯੂਰਪ ਦੇ ਬਾਰਡਰਾਂ 'ਤੇ ਕੀ ਕੁਝ ਹੋਇਆ
  13. ਤੀਜਾ ਵਿਸ਼ਵ ਯੁੱਧ ਪ੍ਰਮਾਣੂ ਹੋਵੇਗਾ- ਰੂਸੀ ਵਿਦੇਸ਼ ਮੰਤਰੀ

    ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ

    ਮਾਸਕੋ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਤੀਜੇ ਵਿਸ਼ਵ ਯੁੱਧ ਪ੍ਰਮਾਣੂ ਹੋਵੇਗਾ।

    ਸਰਗਈ ਨੇ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਪਾਬੰਦੀਆਂ ਦਾ ਵਿਕਲਪ ਤੀਜਾ ਵਿਸ਼ਵ ਯੁੱਧ ਹੋਵੇਗਾ ਅਤੇ ਜੇਕਰ ਅਜਿਹਾ ਹੋਇਆ ਤਾਂ ਯੁੱਧ ਪ੍ਰਮਾਣੂ ਹੀ ਹੋ ਸਕਦਾ ਹੈ।

    ਉਨ੍ਹਾਂ ਨੇ ਕਿਹਾ ਕਿ ਯੂਕਰੇਨੀ ਸਰਕਾਰ ਨਾਜ਼ੀਆਂ ਵਰਗੀ ਹੈ ਅਤੇ ਕੁਝ ਗਰੋਹ ਮਿਲ ਕੇ ਸ਼ਹਿਰ ਅਤੇ ਕਸਬਿਆਂ ਨੂੰ ਲੁੱਟ ਰਹੇ ਹਨ।

    ਬੀਬੀਸੀ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਨਹੀਂ ਕਰਦਾ।

    ਰੂਸੀ ਵਿਦੇਸ਼ ਮੰਤਰੀ ਨੇ ਅਮਰੀਕਾ ਦੀ ਨੈਪੋਲੀਅਨ ਅਤੇ ਹਿਟਲਰ ਨਾਲ ਵੀ ਤੁਲਨਾ ਕੀਤੀ।

  14. ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ 'ਤੇ ਅੱਧੀ ਰਾਤ ਤੋਂ ਬੰਬਾਰੀ ਜਾਰੀ - ਵੋਲੋਦੀਮੀਰ ਜ਼ੇਲੇਂਸਕੀ

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Volodymyr Zelensky

    ਤਸਵੀਰ ਕੈਪਸ਼ਨ, ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜੰਗ ਦੌਰਾਨ ਆਪਣੀ ਨਵੀਂ ਵੀਡੀਓ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ਵਿੱਚ ਅੱਧੀ ਰਾਤ ਤੋਂ ਬੰਬਾਰੀ ਜਾਰੀ ਹੈ।

    ਉਨ੍ਹਾਂ ਨੇ ਕਿਹਾ ਕੀ ਰੂਸੀ ਫੌਜਾਂ ਯੂਕਰੇਨ ਦੇ ਉਨ੍ਹਾਂ ਇਲਾਕਿਆਂ ਉੱਪਰ ਹਮਲਾ ਕਰ ਰਹੀਆਂ ਹਨ ਜਿੱਥੇ ਨਾਗਰਿਕ ਰਹਿੰਦੇ ਹਨ।

    "ਸਾਡੇ ਕੋਲ ਸਾਡੀ ਆਜ਼ਾਦੀ ਤੋਂ ਬਿਨਾਂ ਗੁਆਉਣ ਨੂੰ ਹੋਰ ਕੁਝ ਨਹੀਂ ਹੈ"

    ਯੂਕਰੇਨ ਨੂੰ ਅੰਤਰਰਾਸ਼ਟਰੀ ਸਹਾਇਤਾ ਅਤੇ ਲਗਾਤਾਰ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ।

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਖਿਆ ਕਿ ਉਨ੍ਹਾਂ ਦੇ ਦੇਸ਼ ਵਾਸੀ ਘਰ ਹਰ, ਸ਼ਹਿਰ ਅਤੇ ਹਰ ਇਮਾਰਤ ਨੂੰ ਦੁਬਾਰਾ ਬਣਾਉਣਗੇ।

    ਰੂਸ ਦੇ ਹਮਲੇ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੇ ਆਖਿਆ ਕਿ ਕੋਵਿਡ ਦੇ ਨਾਲ-ਨਾਲ ਯੂਕਰੇਨ ਉੱਤੇ ਇੱਕ ਹਫਤੇ ਤੋਂ ਇੱਕ ਹੋਰ ਵਾਇਰਸ ਨੇ ਹਮਲਾ ਕੀਤਾ ਹੋਇਆ ਹੈ।

  15. ਯੂਕਰੇਨ ਤੇ ਰੂਸ ਦੀ ਦੁਸ਼ਮਣੀ ਦੀ ਵਜ੍ਹਾ ਅਤੇ ਪਿਛੋਕੜ ਬਾਰੇ ਜਾਣੋ

    ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਪੱਛਮੀ ਮੁਲਕਾਂ ਅਤੇ ਰੂਸ ਦੇ ਵਿਚਾਲੇ ਯੂਕਰੇਨ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ।

    ਆਓ ਸਮਝੀਏ ਇਸ ਵੀਡੀਓ ਰਾਹੀਂ ਰੂਸ ਅਤੇ ਯੂਕਰੇਨ ਦੇ ਝਗੜੇ ਦੀ ਵਜ੍ਹਾ ਅਤੇ ਪਿਛੋਕੜ।

    ਵੀਡੀਓ ਕੈਪਸ਼ਨ, ਯੂਕਰੇਨ-ਰੂਸ ਦੀ ਜੰਗ ਦੀ ਵਜ੍ਹਾ ਅਤੇ ਪਿਛੋਕੜ ਬਾਰੇ ਜਾਣੋ
  16. ਰੂਸ ਯੂਕਰੇਨ ਜੰਗ: ਅੱਠਵੇਂ ਦਿਨ ਦੇ ਹੁਣ ਤੱਕ ਦੇ ਹਾਲਾਤ

    ਰੂਸ -ਯੂਕਰੇਨ

    ਤਸਵੀਰ ਸਰੋਤ, EPA

    ਰੂਸ-ਯੂਕਰੇਨ ਦਰਮਿਆਨ ਜਾਰੀ ਜੰਗ ਦੇ ਅੱਠਵੇਂ ਦਿਨ ਤੱਕ ਦਸ ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ। ਸੰਯੁਕਤ ਰਾਸ਼ਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਹੁਣ ਤਕ ਇਹ ਰਿਹਾ ਖਾਸ:

    • ਰੂਸੀ ਫੌਜਾਂ ਨੇ ਦੱਖਣੀ ਯੂਕਰੇਨ ਦੇ ਖੇਰਸੋਨ ਉੱਪਰ ਕਬਜ਼ਾ ਕਰ ਲਿਆ ਹੈ। ਰੂਸ ਨੇ ਦੇਸ਼ ਦੇ ਕਈ ਵੱਡੇ ਸ਼ਹਿਰਾਂ ਉਪਰ ਹਮਲੇ ਕੀਤੇ ਹਨ।
    • ਰਾਜਧਾਨੀ ਕੀਵ ਵਿੱਚ ਚਾਰ ਵੱਡੇ ਧਮਾਕੇ ਹੋਏ ਹਨ।
    • ਰੂਸੀ ਅਤੇ ਬੇਲਾਰੂਸ ਦੇ ਖਿਡਾਰੀਆਂ ਉੱਪਰ ਸਰਦ ਰੁੱਤ ਦੇ ਪੈਰਾਲੰਪਿਕਸ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
    • ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵਿੱਚ ਬੰਦੀ ਬਣਾਉਣ ਦੇ ਰੂਸ ਦੇ ਦਾਅਵਿਆਂ ਨੂੰ ਭਾਰਤ ਸਰਕਾਰ ਨੇ ਖਾਰਜ ਕੀਤਾ ਹੈ।
    • ਭਾਰਤ ਸਰਕਾਰ ਮੁਤਾਬਕ 'ਆਪ੍ਰੇਸ਼ਨ ਗੰਗਾ' ਤਹਿਤ ਹੁਣ ਤਕ 17 ਹਜ਼ਾਰ ਭਾਰਤੀ ਯੂਕਰੇਨ ਛੱਡ ਚੁੱਕੇ ਹਨ।
    • ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਰੂਸ ਨਾਲ ਚੱਲ ਰਹੇ ਸੰਘਰਸ਼ ਵਿੱਚ ਹੁਣ ਤੱਕ ਨੌਂ ਹਜ਼ਾਰ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ।
    • ਰੂਸੀ ਪ੍ਰਦਰਸ਼ਨਕਾਰੀ ਇੱਕ ਵਾਰ ਫਿਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਗ੍ਰਹਿ (ਜੱਦੀ) ਸ਼ਹਿਰ ਸੇਂਟ ਪੀਟਰਸਬਰਗ ਦੀਆਂ ਸੜਕਾਂ 'ਤੇ ਉਤਰ ਆਏ ਹਨ।
    ਰੂਸ -ਯੂਕਰੇਨ

    ਤਸਵੀਰ ਸਰੋਤ, Getty Images

  17. ਯੂਕਰੇਟ ਸੰਕਟ: ਪੈਰਾ ਉਲੰਪਿਕ 2022 ਲਈ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ 'ਤੇ ਪਾਬੰਦੀ

    ਪੈਰਾ ਉਲੰਪਿਕ 2022 (ਸੰਕੇਤਕ ਤਸਵੀਰ)

    ਤਸਵੀਰ ਸਰੋਤ, Getty Images

    ਚੀਨ ਦੀ ਰਾਜਧਾਨੀ ਬੀਜਿੰਗ 'ਚ ਹੋਣ ਵਾਲੇ ਪੈਰਾ ਉਲੰਪਿਕ 2022 'ਚ ਰੂਸ ਅਤੇ ਬੇਲਾਰੂਸ ਦੇ ਖਿਡਾਰੀ ਹਿੱਸਾ ਨਹੀਂ ਲੈ ਸਕਣਗੇ।

    ਅੰਤਰਰਾਸ਼ਟਰੀ ਪੈਰਾ ਉਲੰਪਿਕ ਕਮੇਟੀ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

    ਇਸ ਤੋਂ ਪਹਿਲਾਂ, ਯੂਕਰੇਨ 'ਤੇ ਰੂਸ ਦੇ ਹਮਲੇ ਦਾ ਵਿਰੋਧ ਕਰਦੇ ਹੋਏ ਅੰਤਰਰਾਸ਼ਟਰੀ ਫੁੱਟਬਾਲ ਗਵਰਨਿੰਗ ਬਾਡੀ ਫ਼ੀਫ਼ਾ ਨੇ ਅਤੇ ਯੂਰਪ ਦੀ ਗਵਰਨਿੰਗ ਬਾਡੀ ਯੂਏਫ਼ਾ ਨੇ ਰੂਸ ਦੇ ਫੁੱਟਬਾਲ ਕਲੱਬਾਂ ਅਤੇ ਰਾਸ਼ਟਰੀ ਟੀਮ ਨੂੰ ਸਾਰੇ ਮੁਕਾਬਲਿਆਂ ਤੋਂ ਮੁਅੱਤਲ ਕਰ ਦਿੱਤਾ ਹੈ।

    ਫ਼ੀਫ਼ਾ ਵੱਲੋਂ ਇਹ ਕਦਮ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਅੰਤਰਰਾਸ਼ਟਰੀ ਖੇਡ ਮਹਾਸੰਘ ਵੱਲੋਂ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ।

    ਫ਼ੀਫ਼ਾ ਦੇ ਇਸ ਫੈਸਲੇ ਦਾ ਅਸਰ ਇਹ ਹੋਵੇਗਾ ਕਿ ਰੂਸ ਦੀ ਪੁਰਸ਼ ਟੀਮ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਦੇ ਆਪਣੇ ਪਲੇਅ ਆਫ਼ ਮੈਚ ਨਹੀਂ ਖੇਡ ਸਕੇਗੀ। ਇਸਦੇ ਨਾਲ ਹੀ, ਆਉਣ ਵਾਲੇ ਮਹੀਨਿਆਂ 'ਚ ਹੋਣ ਵਾਲੀ ਸਮਰ-ਯੂਰਪੀਅਨ ਚੈਂਪੀਅਨਸ਼ਿਪ ਲਈ ਮਹਿਲਾ ਟੀਮ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

  18. ਯੂਕਰੇਨੀ ਫੌਜ ਦਾ ਦਾਅਵਾ- ਸੰਘਰਸ਼ 'ਚ ਮਾਰੇ ਗਏ 9000 ਰੂਸੀ ਫੌਜੀ

    ਯੂਕਰੇਨ - ਰੂਸ ਜੰਗ

    ਤਸਵੀਰ ਸਰੋਤ, Getty Images

    ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਰੂਸ ਨਾਲ ਚੱਲ ਰਹੇ ਸੰਘਰਸ਼ ਵਿੱਚ ਹੁਣ ਤੱਕ ਨੌਂ ਹਜ਼ਾਰ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਯੂਕਰੇਨ ਦੀ ਫੌਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

    ਹਾਲਾਂਕਿ, ਇੱਕ ਦਿਨ ਪਹਿਲਾਂ ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਸਵੀਕਾਰ ਕੀਤਾ ਸੀ ਕਿ ਯੂਕਰੇਨ ਨਾਲ ਸੰਘਰਸ਼ ਵਿੱਚ ਉਨ੍ਹਾਂ ਦੇ 498 ਸੈਨਿਕ ਮਾਰੇ ਗਏ ਹਨ ਅਤੇ 1597 ਜ਼ਖਮੀ ਹੋਏ ਹਨ।

    ਯੂਕਰੇਨ ਦੀ ਫੌਜ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਰੂਸ ਨੂੰ ਇੰਨਾ ਨੁਕਸਾਨ ਹੋਇਆ ਹੈ:

    ਸੈਨਿਕ - 9,000

    ਟੈਂਕ - 217

    ਬੀਬਐੱਮ - 900

    ਆਰਟੀਲਰੀ (ਤੋਪ) ਸਿਸਟਮ - 90

    ਐੱਮਐੱਲਆਰਐੱਸ - 42

    ਹਵਾਈ ਰੱਖਿਆ ਦੇ ਉਪਕਰਨ - 11

    ਹਵਾਈ ਜਹਾਜ਼ - 30

    ਹੈਲੀਕਾਪਟਰ- 31

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਰੂਸ-ਯੂਕਰੇਨ ਜੰਗ: ਯੂਕਰੇਨ 'ਚ ਇੱਕ ਮਿਜ਼ਾਈਲ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਦੋ ਤਸਵੀਰਾਂ

    ਯੂਕਰੇਨ ਦੇ ਅਧਿਕਾਰੀਆਂ ਮੁਤਾਬਕ,ਰਾਜਧਾਨੀ ਕੀਵ ਦੇ ਨੇੜੇ ਇਰਪਿਨ ਨਾਮ ਦਾ ਇੱਕ ਛੋਟਾ ਜਿਹਾ ਸ਼ਹਿਰ, ਪਿਛਲੇ ਹਫਤੇ ਤੋਂ ਸ਼ੁਰੂ ਹੋਏ ਰੂਸੀ ਸੈਨੇ ਦੇ ਹਮਲੇ ਨਾਲ ਤਬਾਹ ਹੋ ਗਿਆ ਹੈ।

    ਹਾਲ ਹੀ ਵਿੱਚ ਇੱਕ ਮਿਜ਼ਾਈਲ ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ, ਇਰਪਿਨ ਦੇ ਇੱਕ ਰਿਹਾਇਸ਼ੀ ਇਲਾਕੇ ਦਾ ਮੰਜ਼ਰ ਕੁਝ ਇਹੋ ਜਿਹਾ ਸੀ:

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Google, Reuters (BBC)

  20. ਰੂਸ-ਯੂਕਰੇਨ ਜੰਗ ਦਾ ਮੰਜ਼ਰ ਪੇਸ਼ ਕਰਦੀਆਂ ਤਸਵੀਰਾਂ

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Reuters

    ਯੂਕਰੇਨ 'ਤੇ ਰੂਸ ਦਾ ਹਮਲਾ ਅੱਠਵੇਂ ਦਿਨ ਵੀ ਜਾਰੀ ਹੈ। ਲੰਘੇ ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ 'ਤੇ ਹਮਲੇ ਦਾ ਐਲਾਨ ਕੀਤਾ ਸੀ।

    ਉਦੋਂ ਤੋਂ ਹੁਣ ਤੱਕ ਰਾਜਧਾਨੀ ਕੀਵ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਧਮਾਕਿਆਂ ਅਤੇ ਹਮਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ।

    ਲੰਘੇ ਸੱਤ ਦਿਨਾਂ 'ਚ ਇਸ ਜੰਗ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵੇਖੋ ਅਜਿਹੀਆਂ ਹੀ ਕੁਝ ਤਸਵੀਰਾਂ।

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Getty Images

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Reuters

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Anadolu Agency

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, EPA

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, AFP

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, ANADOLU AGENCY VIA GETTY IMAGES

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Getty Images

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, EPA

    ਰੂਸ - ਯੂਕਰੇਨ ਜੰਗ
    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Getty Images

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Getty Images