You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਰੂਸ ਸੰਕਟ: ਸੰਯੁਕਤ ਰਾਸ਼ਟਰ ਮੁਤਾਬਕ 6 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕਰੇਨ, ਜੰਗ ਜਾਰੀ ਹੈ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ ਤੇ ਅੱਜ ਇਸਦਾ ਛੇਵਾਂ ਦਿਨ ਹੈ। ਖਾਰਕੀਵ 'ਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ

ਲਾਈਵ ਕਵਰੇਜ

  1. ਖੇਰਸਨ 'ਚ ਧਮਾਕਿਆਂ ਦੀ ਖ਼ਬਰ

    ਯੂਕਰੇਨ ਦੇ ਦੱਖਣ 'ਚ ਖੇਰਸਨ 'ਚ ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣਨ ਦੀਆਂ ਖ਼ਬਰਾਂ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਆਵਾਜ਼ਾਂ ਹਵਾਈ ਅੱਡੇ ਦੇ ਨੇੜੇਓਂ ਆ ਰਹੀਆਂ ਸਨ।

    ਖੇਰਸਨ ਬੰਦਰਗਾਹ ਵਾਲਾ ਸ਼ਹਿਰ ਹੈ ਜੋ ਡਨੀਪਰ ਨਦੀ 'ਤੇ ਸਥਿਤ ਹੈ ਅਤੇ ਕ੍ਰੀਮੀਅਨ ਪ੍ਰਾਇਦੀਪ ਦੇ ਬਿਲਕੁਲ ਉੱਤਰ ਵਿੱਚ ਹੈ।

    ਐਤਵਾਰ ਨੂੰ, ਮਾਸਕੋ ਵੱਲੋਂ ਕਿਹਾ ਗਿਆ ਸੀ ਕਿ ਉਸ ਦੀਆਂ ਫੌਜਾਂ ਨੇ ਸ਼ਹਿਰ ਨੂੰ "ਪੂਰੀ ਤਰ੍ਹਾਂ ਨਾਲ ਬੰਦ" ਕਰ ਦਿੱਤਾ ਹੈ।

  2. ਯੂਕਰੇਨ ਰੂਸ ਸੰਕਟ: ਕਿਸ ਦੀ ਫੌਜ ਹੈ ਕਿੰਨੀ ਤਾਕਤਵਰ

  3. ਯੂਕਰੇਨ ਸੰਕਟ: ਅਮਰੀਕਾ 'ਚ ਯੂਕਰੇਨ ਦੀ ਰਾਜਦੂਤ ਦਾ ਦਾਅਵਾ- ਰੂਸ ਨੇ ਪਾਬੰਦੀਸ਼ੁਦਾ ਬੰਬ ਦੀ ਵਰਤੋਂ ਕੀਤੀ

    ਅਮਰੀਕਾ ਵਿੱਚ ਯੂਕਰੇਨ ਦੀ ਰਾਜਦੂਤ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਯੁੱਧ ਦੇ ਪੰਜਵੇਂ ਦਿਨ ਸੋਮਵਾਰ ਨੂੰ ਰੂਸ ਨੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਇੱਕ ਪਾਬੰਦੀਸ਼ੁਦਾ ਥਰਮੋਬੈਰਿਕ ਹਥਿਆਰ ਦੀ ਵਰਤੋਂ ਕੀਤੀ ਹੈ।

    ਯੂਕਰੇਨ ਦੀ ਰਾਜਦੂਤ ਨੇ ਪੱਤਰਕਾਰਾਂ ਨੂੰ ਕਿਹਾ, "ਰੂਸ ਨੇ ਅੱਜ ਵੈਕਿਊਮ ਬੰਬ ਦੀ ਵਰਤੋਂ ਕੀਤੀ ਹੈ, ਜੋ ਜਿਨੇਵਾ ਕੰਵੈਂਸ਼ਨ ਦੇ ਤਹਿਤ ਪਾਬੰਦੀਸ਼ੁਦਾ ਹੈ।"

    ਹਾਲਾਂਕਿ ਬੀਬੀਸੀ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ ਹੈ।

    ਥਰਮੋਬੈਰਿਕ ਹਥਿਆਰਾਂ ਵਿੱਚ ਰਵਾਇਤੀ ਅਸਲੇ ਦੀ ਵਰਤੋਂ ਨਹੀਂ ਹੁੰਦੀ। ਇਹ ਉੱਚ ਦਬਾਅ ਵਾਲੇ ਵਿਸਫੋਟਕ ਨਾਲ ਭਰੇ ਹੁੰਦੇ ਹਨ ਅਤੇ ਸ਼ਕਤੀਸ਼ਾਲੀ ਧਮਾਕੇ ਲਈ ਆਲੇ-ਦੁਆਲੇ ਦੇ ਵਾਯੂਮੰਡਲ ਤੋਂ ਆਕਸੀਜਨ ਨੂੰ ਸੋਖਤਾ ਕਰ ਲੈਂਦੇ ਹਨ।

    ਹਿਊਮਨ ਰਾਈਟਸ ਵਾਚ ਦੇ ਮੁਤਾਬਕ, ਰੂਸੀ ਗਣਰਾਜ ਚੇਚਨਿਆ ਵਿੱਚ ਇਸਦੀ ਵਰਤੋਂ ਪਹਿਲਾਂ ਹੀ ਵੇਖੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਸੀਐਨਐਨ ਨੇ ਰੂਸੀ ਸ਼ਹਿਰ ਬੇਲਗੋਰੋਡ ਦੇ ਨੇੜੇ ਇੱਕ ਥਰਮੋਬੈਰਿਕ ਰਾਕੇਟ ਲਾਂਚਰ ਦੇਖੇ ਜਾਣ ਦੀ ਰਿਪੋਰਟ ਕੀਤੀ ਸੀ।

  4. ਵਲਾਦੀਮੀਰ ਪੁਤਿਨ ਦੀ ਇੱਕ ਜਾਸੂਸ ਤੋਂ ਰੂਸ ਦੇ ਤਾਕਤਵਰ ਆਗੂ ਬਣਨ ਦੀ ਕਹਾਣੀ

  5. ਕੀਵ ਵੱਲ ਵੱਧ ਰਿਹਾ ਰੂਸੀ ਫੌਜ ਦਾ ਵੱਡਾ ਕਾਫ਼ਲਾ

    ਹਾਲ ਹੀ ਵਿੱਚ ਜਾਰੀ ਕੀਤੀਆਂ ਸੈਟਲਾਈਟ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਰੂਸੀ ਫੌਜ ਦਾ 40 ਮੀਲ ਲੰਬਾ ਕਾਫ਼ਲਾ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਵੱਧ ਰਿਹਾ ਹੈ।

    ਤਸਵਾਰੀਂ ਜਾਰੀ ਕਰਨ ਵਾਲੀ ਸੈਟਲਾਈਟ-ਇਮੇਜਿੰਗ ਕੰਪਨੀ ਮੈਕਸਰ ਤਕਨੌਲਾਜੀਜ਼ ਮੁਤਾਬਕ ਇਸ ਕਾਫ਼ਲੇ ਵਿੱਚ "ਸੈਂਕੜੇ ਬਖਤਰਬੰਦ ਵਾਹਨ, ਟੈਂਕ, ਤੋਪਖਾਨੇ ਤੇ ਹੋਰ ਸਮਾਨ ਲੈ ਕੇ ਚਲਣ ਵਾਲੇ ਵਾਹਨ ਸ਼ਾਮਲ ਹਨ"।

  6. ਯੂਕਰੇਨ ਰੂਸ ਜੰਗ: ਹੁਣ ਤੱਕ ਕੀ ਕੀ ਹੋਇਆ

    • ਬੈਲਾਰੂਸ ਵਿੱਚ ਯੂਕਰੇਨੀ ਅਤੇ ਰੂਸੀ ਨੁਮਾਇੰਦਿਆਂ ਵਿਚਕਾਰ ਅਮਨ ਸ਼ਾਂਤੀ ਨੂੰ ਲੈ ਕੇ ਗੱਲਬਾਤ ਹੋਈ।
    • ਯੂਕਰੇਨ ਨੇ ਫੌਰਨ ਜੰਗਬੰਦੀ ਦੀ ਮੰਗ ਕਰਦਿਆਂ ਰੂਸੀ ਫ਼ੌਜੀਆਂ ਨੂੰ ਵਾਪਸ ਜਾਣ ਲਈ ਆਖਿਆ ਹੈ।
    • ਯੂਕਰੇਨ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਸਮੇਤ ਛੇਵੀਂ ਉਡਾਣ ਹੰਗਰੀ ਤੋਂ ਭਾਰਤ ਪਹੁੰਚੀ ਹੈ। ਹੁਣ ਤੱਕ 1400 ਨਾਗਰਿਕ ਦੇਸ਼ ਆ ਚੁੱਕੇ ਹਨ।
    • ਭਾਰਤ ਨੇ ਯੂਕਰੇਨ ਨੂੰ ਦਵਾਈਆਂ ਸਮੇਤ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
    • ਰੂਸ ਨੇ 36 ਦੇਸ਼ਾਂ ਦੀਆਂ ਉਡਾਣਾਂ ਉਤੇ ਪਾਬੰਦੀ ਲਗਾ ਦਿੱਤੀ ਹੈ।
    • ਸੰਯੁਕਤ ਰਾਸ਼ਟਰ ਮੁਤਾਬਕ 4.2 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।
    • ਕੀਵ ਅਤੇ ਖਾਰਕੀਵ ਵਿਖੇ ਵੀ ਕਈ ਧਮਾਕੇ ਹੋਏ ਹਨ ਅਤੇ ਚਹੇਰਨਿਹਿਵ ਸ਼ਹਿਰ ਉੱਪਰ ਮਿਜ਼ਾਈਲ ਨਾਲ ਹਮਲਾ ਹੋਇਆ ਹੈ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਉੱਪਰ ਇਕ ਉੱਚ ਪੱਧਰੀ ਬੈਠਕ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।
  7. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਯੂਕਰੇਨ ਤੇ ਰੂਸ ਦਾ ਹਮਲਾ ਛੇਵਾਂ ਦਿਨ ਵੀ ਜਾਰੀ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਇਸ ਜੰਗ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਾਂਗੇ।